Sat. Apr 20th, 2019

ਹਾਦਸੇ ਵਿਚ ਮੋਟਰ ਸਾਇਕਲ ਸਵਾਰ ਦੀ ਮੌਤ

ਹਾਦਸੇ ਵਿਚ ਮੋਟਰ ਸਾਇਕਲ ਸਵਾਰ ਦੀ ਮੌਤ

ਬਨੂੜ 4 ਨਵੰਬਰ (ਰਣਜੀਤ ਸਿੰਘ ਰਾਣਾ): ਬਨੂੜ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 64 ਤੇ ਪੈਂਦੇ ਪਿੰਡ ਰਾਮਪੁਰ ਕੋਲ ਤੇਜ ਰਫ਼ਤਾਰ ਟਰੱਕ ਨੇ ਮੋਟਰ ਸਾਇਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਦੀ ਗਿਆਨ ਸਾਗਰ ਹਸਪਤਾਲ ਵਿਚ ਮੌਤ ਹੋ ਗਈ।
ਏਐਸਆਈ ਬਹਾਦਰ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਰਮ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਕਰਾਲੀ (ਬਨੂੜ) ਆਪਣੇ ਮੌਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਰਾਮ ਪੁਰ ਕੌਲ ਪੁੱਜਾ ਤਾਂ ਪਿੱਛੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬੁਰੀ ਤਰਾਂ ਜ਼ਖ਼ਮੀ ਹੋਏ ਧਰਮ ਸਿੰਗ ਨੂੰ ਲੋਕਾ ਨੇ ਗਿਆਨ ਹਸਪਤਾਲ ਵਿਚ ਭਰਤੀ ਕਰਵਾਇਆ ਜਿਥੇ ਉਸ ਨੇ ਜ਼ਖ਼ਮਾ ਦੀ ਤਾਪ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਪੁਲਸ ਨੇ ਲਾਸ ਦਾ ਡੇਰਾਬਸੀ ਦੇ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾ ਹਵਾਲੇ ਕਰ ਦਿੱਤਾ ਤੇ ਟਰੱਕ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: