ਹਾਦਸਾ ਪੀੜਤ ਕਿਸਾਨ ਨੂੰ ਦਿੱਤੀ 40 ਹਜਾਰ ਰੂਪੈ ਦੀ ਸਹਾਇਤਾ ਰਾਸ਼ੀ

ss1

ਹਾਦਸਾ ਪੀੜਤ ਕਿਸਾਨ ਨੂੰ ਦਿੱਤੀ 40 ਹਜਾਰ ਰੂਪੈ ਦੀ ਸਹਾਇਤਾ ਰਾਸ਼ੀ

31-14

ਬੋਹਾ 31 ਜੁਲਾਈ (ਦਰਸ਼ਨ ਹਾਕਮਵਾਲਾ)-ਮਾਰਕੀਟ ਕਮੇਟੀ ਬੋਹਾ ਵੱਲੋਂ ਨੇੜਲੇ ਪਿੰਡ ਜੋਈਆਂ ਦੇ ਕਿਸਾਨ ਗੁਰਤੇਜ ਸਿੰਘ ਨੂੰ ਖੇਤੀ ਦਾ ਕੰਮ ਕਰਦੇ ਸਮੇਂ ਬਾਂਹ ਕੱਟ ਜਾਣ ਕਾਰਨ ਅਪਾਹਜ ਹੋਣ ਤੇ ਸਹਾਇਤਾ ਵਜੋਂ 40 ਹਜਾਰ ਰੂਪੈ ਦੀ ਰਾਸ਼ੀ ਦਾ ਚੈਕ ਦਿੱਤਾ ਗਿਆ।ਪੀੜਤ ਕਿਸਾਨ ਨੂੰ ਇਹ ਚੈਕ ਸੌਂਪਦਿਆਂ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਉਪੱਰ ਮਾਰਕੀਟ ਕਮੇਟੀ ਬੋਹਾ ਵੱਲੋਂ ਵੱਖ ਵੱਖ ਹਾਦਸਿਆਂ ਤੋਂ ਪੀੜਤ ਕਿਸਾਨਾਂ ਨੂੰ ਹੁਣ ਤੱਕ 14 ਲੱਖ ਤੋਂ ਉੱਪਰ ਰਾਸ਼ੀ ਦਿੱਤੀ ਜਾ ਚੁੱਕੀ ਹੈ।ਉਹਨਾਂ ਆਖਿਆ ਕਿ ਕਮੇਟੀ ਕੋਲ ਜੋ ਵੀ ਅਰਜੀਆਂ ਆਉਂਦੀਆਂ ਹਨ ਉਹਨਾਂ ਦੀ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਪਾਸ ਹੋਏ ਯੋਗ ਹਾਦਸਾ ਪੀੜਤ ਕੇਸਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ,ਯੂਥ ਆਗੂ ਗੁਰਦੀਪ ਸਿੰਘ ਟੋਡਰਪੁਰ,ਮਾਰਕੀਟ ਕਮੇਟੀ ਦੇ ਸਕੱਤਰ ਚਮਕੌਰ ਸਿੰਘ ਸਿੱਧੂ,ਲੇਖਾਕਾਰ ਮਹਿੰਦਰ ਸਿੰਘ ਚਹਿਲ,ਮਾਰਕੀਟ ਕਮੇਟੀ ਮੈਂਬਰ ਜਗਸੀਰ ਸਿੰਘ ਅੱਕਾਂਵਾਲੀ,ਪ੍ਰਸ਼ੋਤਮ ਸਿੰਘ ਗਿੱਲ,ਬਲਾਕ ਸੰਮਤੀ ਮੈਂਬਰ ਮਿਲਖਾ ਸਿੰਘ ਮਲਕੋਂ,ਐਡਵੋਕੇਟ ਸਤਵੰਤ ਸਿੰਘ ਕਲੀਪੁਰ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *