ਹਾਕੀ ਵਿੱਚ ਆਦਰਸ਼ ਸਕੂਲ ਨੇ ਕੀਤਾ ਤੀਸਰਾ ਸਥਾਨ ਪ੍ਰਾਪਤ

ss1

ਹਾਕੀ ਵਿੱਚ ਆਦਰਸ਼ ਸਕੂਲ ਨੇ ਕੀਤਾ ਤੀਸਰਾ ਸਥਾਨ ਪ੍ਰਾਪਤ

21-adrash-schoolਬੁਢਲਾਡਾ 21, ਅਕਤੁਬਰ(ਤਰਸੇਮ ਸ਼ਰਮਾਂ): ਸਥਾਨਕ ਆਦਰਸ਼ ਮਾਡਲ ਸਕੂਲ ਦੇ ਬੱਚਿਆਂ ਨੇ ਪਿੰਡ ਫਫੜੇ ਭਾਈਕੇ ਵਿਖੇ ਹੋਏ ਜਿਲ੍ਹਾਂ ਪੱਧਰੀ ਖੇਡ ਮੁਕਾਬਲਿਆਂ ਵਿੱਚ ਵਧੀਆਂ ਪ੍ਰਦਰਸ਼ਨ ਕੀਤਾ ਹੈ। ਇਸ ਸਕੂਲ ਦੀਆਂ ਲੜਕੀਆਂ ਨੇ ਅੰਡਰ 14 ਦੀ ਹਾਕੀ ਟੀਮ ਨੇ ਤੀਜਾਂ ਸਥਾਨ ਹਾਸਲ ਕਰਕੇ ਕਾਂਸੀ ਦੇ ਤਗਮੇ ਪ੍ਰਾਪਤ ਕਰਦਿਆਂ ਆਪਣੇ ਸਕੂਲ ਅਤੇ ਮਾਪਿਆ ਦਾ ਰੋਸ਼ਨ ਕੀਤਾ ਹੈ। ਇਸ ਟੀਮ ਦੀ ਕਪਤਾਨੀ ਸ਼੍ਰਿਸਟੀ ਸ਼ਰਮਾਂ ਅਤੇ ਉਪ ਕਪਤਾਨ ਆਰਤੀ ਰਾਣੀ ਨੇ ਕੀਤੀ। ਸਕੂਲ ਦੇ ਖੇਡ ਵਿਭਾਗ ਦੇ ਮੁਖੀ ਕੁਲਦੀਪ ਸਿੰਘ ਨੇ ਕਿਹਾ ਕਿ ਬੱਚਿਆ ਦੀ ਸਖਤ ਮਿਹਨਤ ਸਦਕਾ ਹੀ ਇਹ ਟੀਮ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕਰ ਸਕੀ ਹੈ। ਇਸ ਮੌਕੇ ਸਕੂਲ ਚੇਅਰਮੈਨ ਸ਼ੁਰੇਸ ਮਨਚੰਦਾ ਅਤੇ ਪਿ੍ਰੰਸੀਪਲ ਦੀਦਾਰ ਸਿੰਘ ਦੁਆਰਾ ਬੱਚਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਸਕੂਲ ਇਸੇ ਤਰ੍ਹਾਂ ਖੇਡਾਂ ਵਿੱਚ ਪ੍ਰਾਪਤੀਆਂ ਕਰਦਾ ਰਹੇਗਾ। ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਬੱਚਿਆ ਨੂੰ ਵਧਾਇਆ ਦਿੱਤੀਆਂ ਗਈਆਂ।

Share Button

Leave a Reply

Your email address will not be published. Required fields are marked *