ਹਾਕੀ ਖਿਡਾਰੀ ਜੰਡਿਆਲਾ ਗੁਰੂ ਦੀ ਸ਼ਾਨ ਗੁਰਜੰਟ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ

ss1

ਹਾਕੀ ਖਿਡਾਰੀ ਜੰਡਿਆਲਾ ਗੁਰੂ ਦੀ ਸ਼ਾਨ ਗੁਰਜੰਟ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ

ਜੰਡਿਆਲਾ ਗੁਰੂ 22 ਦਸੰਬਰ ਵਰਿੰਦਰ ਸਿੰਘ – ‘ਉੱਗਣ ਵਾਲੇ ਉੇੱਗ ਹੀ ਪੈੇਂਦੇ , ਪਾੜ ਕੇ ਸੀਨਾ ਪੱਥਰਾਂ ਦਾ’ ਇਸ ਕਹਾਵਤ ਨੂੰ ਸੱਚ ਸਾਬਤ ਕਰ ਦਿਤਾ ਬਲਾਕ ਜੰਡਿਆਲਾ ਗੁਰੂ ਦੇ ਇਕ ਬਹੁਤ ਹੀ ਛੋਟੇ ਜਿਹੇ ਪਿੰਡ ਖਲੈਹਿਰਾ ਦੇ ਜੰਮਪਲ ਭਾਰਤੀ ਜੂਨੀਅਰ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਗੁਰਜੰਟ ਸਿੰਘ ਨੇ । ।ਪਿਤਾ ਬਲਦੇਵ ਸਿੰਘ ਤੇ ਮਾਤਾ ਸੁਖਜਿੰਦਰ ਕੌਰ ਦੀ ਕੁਖੋਂ 1995 ਵਿੱਚ ਜਨਮੇ ਇਸ ਹੀਰੇ ਨੇ 2016 ਵਿਸ਼ਵ ਹਾਕੀ ਕੱਪ ਵਿੱਚ ਬੈਲਜੀਅਮ ਨੂੰ ਹਰਾ ਕੇ ਮੈਨ ਆਫ ਦਾ ਮੈਚ ਖਿਤਾਬ ਹਾਸਲ ਕਰਕੇ ਜਿਥੇ ਦੇਸ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਉਥੇ ਇਲਾਕੇ ਦੇ ਲੋਕਾਂ ਦਾ ਵੀ ਸਿੱਰ ਮਾਣ ਨਾਲ ਉਚਾ ਕੀਤਾ ਹੈ। ਗੁਰਜੰਟ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬੰਦੇ ਵਿੱਚ ਕੁਝ ਕਰ ਗੁਜਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਉਹ ਹਰੇਕ ਮੰਜਿਲ ਫਤਿਹ ਕਰ ਸਕਦਾ ਹੈ। ਗੁਰਜੰਟ ਸਿੰਘ ਨੇ 5ਵੀਂ ਕਲਾਸ ਵਿੱਚ ਹੀ ਇਹ ਧਾਰ ਲਿਆ ਸੀ ਕਿ ਮੈੇਂ ਆਪਣਾ ਕੈਰੀਅਰ ਹਾਕੀ ਵਿੱਚ ਹੀ ਬਣਾਉਣਾ ਹੈ ਸੋ ਮਾਮੇ ਹਰਦੇਵ ਸਿੰਘ ਕੋਮੀ ਹਾਕੀ ਖਿਡਾਰੀ ਵੱਲ ਦੇਖਕੇ ਹਾਕੀ ਚੁੱਕ ਲਈ। ਗੁਰਜੰਟ ਨੇ ਮੁਢਲੀ ਹਾਕੀ ਦੀ ਕੋਚਿੰਗ ਆਪਣੇ ਨਾਨਕੇ ਪਿੰਡ ਚਹਿਲ ਕਲਾਂ ਰਹਿਕੇ ਚੀਮਾ ਅਕੈਡਮੀ ਬਟਾਲਾ ਤੋਂ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਗੁਰਜੰਟ ਸਿੰਘ ਨੇ ਦੱਸਿਆ ਕੇ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਨਾਲ ਜਿਥੇ ਸਾਨੂੰ ਬਹੁਤ ਸਾਰੇ ਮੁਲਕਾਂ ਦੀਆਂ ਟੀਮਾਂ ਨਾਲ ਖੇਡਣ ਦਾ ਮੌਕਾ ਮਿਲਿਆ ਉੇਥੇ ਸਾਨੂੰ ਉਹਨਾ ਟੀਮਾਂ ਤੋਂ ਤਜੁਰਬਾ ਵੀ ਹਾਸਲ ਹੋਇਆ। ਜਿਸ ਦੀ ਬਦੌਲਤ ਅਸੀਂ ਅੱਜ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਜਿੱਤ ਹਾਸਲ ਕੀਤੀ ਹੈ।ਇਸ ਮੌਕੇ ਗੁਰਜੰਟ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਗੁਰਜੰਟ ਦਾ ਦਾਦਾ ਜੀ ਸਾਬਕਾ ਸਰਪੰਚ ਸਵਿੰਦਰ ਸਿੰਘ ਅਤੇ ਉਹਨਾ ਦੇ ਭਰਾਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਆਪਣੇ ਪੋਤਰੇ ਦੀ ਇਸ ੳਪਲਬਦੀ ਤੇ ਬਹੁਤ ਮਾਣ ਹੈ ਜਿਸ ਨੇ ਛੋਟੀ ਉਮਰ ਹੀ ਐਨੀ ਸੋਹਰਤ ਹਾਸਲ ਕੀਤੀ ਹੈ।ਗੁਰਜੰਟ ਸਿੰਘ ਨੇ ਨੌਜਵਾਨਾਂ ਨੂੰ ਬੁੇਨਤੀ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਆਪਣੀ ਸਕਤੀ ਨੂੰ ਅਜਾਂਈ ਨਾ ਗਵਾਉ ਸਗੋਂ ਚੰਗੇ ਕੰਮ ਕਰਕੇ ਦੇਸ ਅਤੇ ਆਪਣੇ ਸਮਾਜ ਲਈ ਚਾਣਨ ਮੁਨਾਰਾ ਬਣੋ।

Share Button

Leave a Reply

Your email address will not be published. Required fields are marked *