ਹਾਕਮ ਧਿਰ ਦੇ ਸਰਪੰਚ ਗਰੀਬਾਂ ਦੀਆਂ ਰੇਹੜੀਆਂ ਲੈਣੋਂਂ ਇਨਕਾਰੀ

ss1

ਹਾਕਮ ਧਿਰ ਦੇ ਸਰਪੰਚ ਗਰੀਬਾਂ ਦੀਆਂ ਰੇਹੜੀਆਂ ਲੈਣੋਂਂ ਇਨਕਾਰੀ

img_20160926_131556ਬਠਿੰਡਾ, 10 ਅਕਤੂਬਰ (ਜਸਵੰਤ ਦਰਦ ਪ੍ਰੀਤ): ਸਥਾਨਕ ਮੌੜ ਰੋਡ ਤੇ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਵਿੱਚ ਕਈ ਮਹੀਨਿਆਂ ਤੋਂ ਧੁੱਪ ਵਿੱਚ ਖੜੀਆਂ ਗਰੀਬਾਂ ਨੂੰ ਵੰਡਣ ਲਈ ਆਈਆਂ ਰੇਹੜੀਆਂ ਹਾਕਮ ਧਿਰ ਦਾ ਮੂੰਹ ਚਿੜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਵੋਟਾਂ ਦੀ ਰੁੱਤ ਕਾਰਨ ਭਲਾਈ ਸਕੀਮਾਂ ਤਹਿਤ ਇਹ ਰੇਹੜੀਆਂ ਬਲਾਕ ਰਾਮਪੁਰਾ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਅੰਦਰ ਵੰਡਣੀਆਂ ਸਨ। ਹਰ ਪਿੰਡ ਨੂੰ ਤਿੰਨ ਰੇਹੜੀਆਂ ਮਿਲਣੀਆਂ ਸਨ ਜੋ ਅੱਗੇ ਗਰੀਬਾਂ ਨੂੰ ਵੰਡਣੀਆਂ ਸਨ। ਪਰ ਹਾਕਮ ਧਿਰ ਦੇ ਆਗੂ ਪਹਿਲਾ ਹੀ ਨਰਮਾ ਚੁਗਾਈ ਦੀ ਰਾਸ਼ੀ ਵਿੱਚ ਵਿਤਕਰੇਬਾਜ਼ੀ ਕਾਰਨ ਲੋਕ ਰੋਹ ਦਾ ਸਾਹਮਣਾ ਕਰ ਚੁੱਕੇ ਹਨ ਜੋ ਕਿ ਹੁਣ ਰੇਹੜੀਆਂ ਦੇ ਮਾਮਲੇ ਵਿੱਚ ਰਿਸਕ ਨਹੀ ਲੈਣਾ ਚਾਹੁੰਦੇ ਜਿਸ ਕਾਰਨ ਕਈ ਪਿੰਡਾਂ ਦੇ ਸਰਪੰਚਾਂ ਨੇ ਰੇਹੜੀਆਂ ਲੈਣੋਂ ਸਾਫ ਇਨਕਾਰ ਕਰ ਦਿੱਤਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਇਹ ਰੇਹੜੀਆਂ ਨੇ ਜਿੱਥੇ ਹਾਕਮ ਧਿਰ ਦੇ ਆਗੂਆਂ ਨੂੰ ਚਿੰਤਾਂ ਵਿੱਚ ਪਾਇਆ ਹੋਇਆ ਹੈ ਉੱਥੇ ਹੀ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਗੰਭੀਰ ਸੋਚਾਂ ਅੰਦਰ ਪਾਇਆ ਹੋਇਆ ਹੈ। ਨਤੀਜਨ ਇਹ ਰੇਹੜੀਆਂ ਗਰਮੀਂ ਵਿੱਚ ਵੀ ਧੁੱਪ ਸੇਕ ਰਹੀਆਂ ਹਨ ਜਿਸ ਕਾਰਨ ਹਾਲਤ ਨਕਾਰਾ ਹੋਣ ਕਿਨਾਰੇ ਹੈ। ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਗੁਰਦੀਪ ਸਿੰਘ ਰਾਮਪੁਰਾ, ਸਹਾਰਾ ਗਰੁੱਪ ਦੇ ਸੰਦੀਪ ਵਰਮਾ ਨੇ ਕਿਹਾ ਕਿ ਖਰਾਬ ਹੋ ਰਹੀਆਂ ਉਕਤ ਰੇਹੜੀਆਂ ਨੂੰ ਲੋੜਵੰਦ ਗਰੀਬ ਵਿਅਕਤੀਆਂ ਨੂੰ ਜਲਦ ਵੰਡਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮ ਆ ਸਕਣ। ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਤੇ ਡੂੰਘੀ ਚਿੰਤਾ ਜਾਹਰ ਕੀਤੀ। ਜਾਣਕਾਰੀ ਅਨੁਸਾਰ ਉਕਤ ਦਫਤਰ ਵਿੱਚ ਸੱਤ ਦਰਜਨਾਂ ਤੋਂ ਵੱਧ ਰੇਹੜੀਆਂ ਪਈਆਂ ਹਨ। ਜਿੰਨਾਂ ਦੀ ਅੰਦਾਜਨ ਕੀਮਤ ਲੱਖਾਂ ਰੁਪਏ ਬਣਦੀ ਹੈ। ਜਿਹੜੇ ਸਰਪੰਚਾਂ ਨੇ ਰੇਹੜੀਆਂ ਲੈਣੋਂ ਇਨਕਾਰ ਕੀਤਾ ਉਹਨਾਂ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪਿੰਡਾਂ ਅੰਦਰ ਗਰੀਬਾਂ ਦੀ ਗਿਣਤੀ ਸੈਂਕੜਿਆਂ ਚ ਹੈ ਪਰ ਰੇਹੜੀਆਂ ਵੰਡਣ ਲਈ ਸਿਰਫ ਤਿੰਨ ਜਿਸ ਕਾਰਨ ਪਿੰਡ ਵਿੱਚ ਵਿਰੋਧ ਹੋਣਾ ਸੁਭਾਵਿਕ ਹੈ । ਜਿਸ ਕਾਰਨ ਉਨਾਂ ਫੈਸਲਾ ਕੀਤਾ ਕਿ ਰੇਹੜੀਆਂ ਨਾ ਲਈਆਂ ਜਾਣ। ਇਸ ਸੰਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪ੍ਰਵੇਸ਼ ਗੋਇਲ ਨੇ ਕਿਹਾ ਕਿ ਪ੍ਰਪੋਜਲ ਬਣਾਉਣ ਚ ਦੇਰੀ ਕਾਰਨ ਰੇੇਹੜੀਆਂ ਵੰਡਣ ਵਿੱਚ ਦੇਰੀ ਹੋਈ ਹੈ । ਜਲਦੀ ਹੀ ਰੇਹੜੀਆਂ ਵੰਡੀਆਂ ਜਾਣਗੀਆਂ। ਹੁਣ ਦੇਖਣਾ ਇਹ ਹੈ ਕਿ ਉਕਤ ਰੇਹੜੀਆਂ ਪੰਚਾਇਤ ਦਫਤਰ ਤੋਂ ਗਰੀਬਾਂ ਦੇ ਘਰਾਂ ਤੱਕ ਕਦੋਂ ਪਹੁੰਚਣਗੀਆਂ।

Share Button

Leave a Reply

Your email address will not be published. Required fields are marked *