ਹਾਉਸਫੈਡ ਕੰਪਲੈਕਸ ਦੀ ਚੌਣ ਹੋਈ ਰੱਦ

ਹਾਉਸਫੈਡ ਕੰਪਲੈਕਸ ਦੀ ਚੌਣ ਹੋਈ ਰੱਦ
ਕੰਮ ਕਾਰ ਵਾਲਾ ਦਿਨ ਬਣਿਆ ਅਲਾਟੀਆਂ ਦੇ ਨਾ ਆਉਣ ਦਾ ਕਾਰਨ

2-7 (1)

ਬਨੂੜ 1 ਜੂਲਾਈ (ਰਣਜੀਤ ਸਿੰਘ ਰਾਣਾ): ਹਾਊਸਫੈਡ ਪੰਜਾਬ ਵੱਲੋਂ ਸਹਿਰ ਦੇ ਸੇਲਟੈਕਸ ਬੈਰਿਆਰ ਨੇੜੇ ਬਣਾਏ ਗਏ ਕੰਪਲੈਕਸ ਵਿਖੇ 2 ਜੁਲਾਈ ਨੂੰ ਰੱਖੀ ਬਾਬਾ ਜੋਰਾਵਰ ਸਿੰਘ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੀ ਚੋਣ ਅੱਜ ਨੋਮੀਨੇਸ਼ਨ ਦਾਖਿਲ ਕਰਨ ਵਾਲੇ ਦਿਨ ਹੀ ਭਾਰੀ ਹੰਗਾਮੇ ਤੇ ਪੂਰੇ ਅਲਾਟੀਆ ਦੇ ਨਾ ਆਉਣ ਕਾਰਨ ਅੱਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਚੋਣ ਕਰਵਾਉਣ ਆਏ ਅਧਿਕਾਰੀਆਂ ਜਲਦ ਨਵੀਂ ਤਰੀਕ ਦਾ ਐਲਾਨ ਕਰਕੇ ਨਵੇਂ ਸਿਰਿਓ ਚੋਣ ਕਰਵਾਉਣ ਨੂੰ ਕਹਿ ਕੇ ਚਲਦੇ ਬਣੇ।
ਵਿਭਾਗ ਵੱਲੋਂ ਸੋਸਾਇਟੀ ਦੀ ਦੇਖ ਰੇਖ ਤੇ ਸਾਂਭ ਸੰਭਾਲ ਲਈ ਕਰਵਾਈ ਜਾਣ ਵਾਲੀ ਇਸ ਚੋਣ ਦੇ ਅੱਜ ਪਹਿਲੇ ਦਿਨ ਨੋਮਿਨੇਸ਼ਨ ਦਾਖਿਲ ਕਰਨ ਦਾ ਦਿਨ ਸੀ। ਇਸ ਵਿਚ ਦੋ ਗੁੱਟਾ ਵੱਲੋਂ ਆਪਣੇ ਮੈਂਬਰਾ ਦੀਆ ਦਾਅਵੇਦਾਰੀਆਂ ਪੇਸ਼ ਕੀਤੀਆ ਗਈਆ। ਵਿਭਾਗੀ ਚੋਣ ਅਮਲਾ ਜਿਨਾਂ ਵਿਚ ਅਮਰੀਕ ਸਿੰਘ ਚੋਣ ਅਧਿਕਾਰੀ ਤੇ ਉਨਾਂ ਨਾਲ ਮੇਜਰ ਸਿੰਘ ਤੇ ਕਰਨਵੀਰ ਸਿੰਘ ਆਪਣੇ ਤਹਿ ਸਮੇਂ ਅਨੁਸਾਰ ਪੁੱਜ ਗਏ। ਚੋਣ ਅਧਿਕਾਰੀਆਂ ਨੇ ਤਹਿ ਸਮੇਂ ਅਨੁਸਾਰ ਸਵੇਰੇ 10 ਵਜੇ ਨੋਮੀਨੇਸ਼ਨ ਫਾਰਮ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਪ੍ਰਕਿਰਿਆ ਅਜੇ ਚਲ ਹੀ ਰਹੀ ਸੀ ਕਿ ਦੋਵੇਂ ਧੀਰਾ ਦਰਮਿਆਨ ਤਲਖਬਾਜੀ ਸ਼ੁਰੂ ਹੋ ਗਈ। ਜਿਸ ਦੇ ਚਲਦੇ ਚੋਣ ਅਧਿਕਾਰੀਆ ਨੂੰ ਆਪਣਾ ਕੰਮ ਅੱਧ ਵਿਚਕਾਰ ਹੀ ਰੋਕਣਾ ਪਿਆ। ਚੋਣ ਲਈ ਖੜੇ ਉਮੀਦਵਾਰ ਪ੍ਰੀਤਇੰਦਰ ਸਿੰਘ ਤੇ ਹਰਬੀਰ ਸਿੰਘ ਦਾ ਕਹਿਣਾ ਸੀ ਕਿ ਪਹਿਲਾ ਸੋਸਾਇਟੀ ਦੇ ਪ੍ਰਧਾਨ ਰਹੇ ਮਾਸਟਰ ਕੌਰ ਸਿੰਘ ਤੇ ਬਲਵਿੰਦਰ ਸਿੰਘ ਵੱਲੋਂ ਆਪਣੇ ਅਲਾਟੀਆਂ ਦੀ ਗਿਣਤੀ ਨੂੰ ਘੱਟਦੇ ਵੇਖ ਚੋਣਾ ਨੂੰ ਮੁਲਤਵੀ ਕਰਵਾਉਣ ਲਈ ਵਿਭਾਗੀ ਅਧਿਕਾਰੀਆਂ ਨਾਲ ਉਕਸਾਇਆ ਜਾ ਰਿਹਾ ਸੀ। ਜਿਸ ਦੇ ਚਲਦੇ ਉਨਾਂ ਦੀ ਆਪਸ ਵਿਚ ਤਲਖ ਬਾਜੀ ਹੋਈ ਸੀ। ਅੱਧੇ ਘੰਟੇ ਦੀ ਗਰਮੋ ਗਰਮੀ ਤੋਂ ਬਾਅਦ ਚੋਣ ਅਮਲੇ ਨੇ ਮੁੜ ਆਪਣੀ ਪ੍ਰਕਿਰਿਆ ਸ਼ੁਰੂ ਕੀਤੀ। ਵਿਭਾਗ ਵੱਲੋਂ ਤਹਿ ਕੀਤੇ ਸਮੇਂ ਅਨੁਸਾਰ ਕੇਵਲ 153 ਅਲਾਟੀ ਹੀ ਚੋਣ ਪ੍ਰਕਿਰਿਆ ਵਿਚ ਹੀਸਾ ਲੈਣ ਪੁੱਜੇ। ਜਿਸ ਦੇ ਚਲਦੇ ਅਧਿਕਾਰੀਆਂ ਨੂੰ ਚੋਣ ਮੁਲਤਵੀ ਕਰਕੇ ਜਾਣਾ ਪਿਆ।
ਇਸ ਮੌਕੇ ਚੋਣ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਅਨੁਸਾਰ ਇਸ ਚੋਣ ਨੂੰ ਸਿਰੇ ਚੜਾਉਣ ਲਈ 175 ਅਲਾਟੀਆ ਦਾ ਹੋਣਾ ਜਰੂਰੀ ਹੈ। ਪਰ ਇਸ ਚੋਣ ਵਿਚ ਕੇਵਲ 153 ਅਲਾਟੀ ਹੀ ਪੁੱਜੇ ਜਿਸ ਦੇ ਚਲਦੇ ਇਹ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਈ ਹੈ। ਉਨਾਂ ਕਿਹਾ ਕਿ ਜਲਦ ਨਵੀਂ ਤਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: