ਹਾਈ ਬੁਲਟ ਲਾਈਨ ਨੂੰ ਦੁਕਾਨਾਂ ਉਪਰੋ ਹਟਾਉਣ ਦੀ ਮੰਗ

ss1

ਹਾਈ ਬੁਲਟ ਲਾਈਨ ਨੂੰ ਦੁਕਾਨਾਂ ਉਪਰੋ ਹਟਾਉਣ ਦੀ ਮੰਗ

11-30
ਝੁਨੀਰ 10 ਜੂਨ (ਗੁਰਜੀਤ ਸ਼ੀਂਹ): ਝੁੁਨੀਰ ਤੋ ਤਲਵੰਡੀ ਸਾਬੋ ਜਾਣ ਵਾਲੀ ਸੜਕ ਉੱਪਰ ਬਣੀਆਂ ਦੁਕਾਨਾਂ ਮੀਆਂ ਕੈਚੀਆਂ ਉਪਰ ਬਣੀਆ ਦੁਕਾਨਾਂ ਦੇ ਉਪਰ ਲੰਘ ਰਹੀ ਹਾਈ ਬੁਲਟ ਲਾਈਨ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਕਰ ਸਕਦੀ ਹੈ ਪਿੰਡ ਉਲਕ ਦੇ ਰੂਪ ਸਿੰਘ ,ਕੁਲਵਿੰਦਰ ਸਿੰਘ ,ਤਰਲੋਚਨ ਸਿੰਘ, ਨੇ ਦੱਸਿਆ ਕੇ ਪਿਛਲੇ ਦਿਨਾਂ ਵਿਚ ਆਈ ਹਨੇਰੀ ਨਾਲ ਸਾਡੀਆਂ ਦੁਕਾਨਾ ਕੋਲ ਸਾਰੇ ਖੰਭੇ ਟੁਟ ਗਏ ਸਨ ਤੇ ਬਿਜਲੀ ਦੀਆਂ ਤਾਰਾਂ ਸਾਡੀਆ ਦੁਕਾਨਾਂ ਉਪਰ ਡਿਗ ਪਈਆ ਸਨ ਜਿਸ ਨਾਲ ਸਰਟ ਸਰਕਟ ਹੋਣ ਨਾਲ ਸਾਡੀਆ ਦੁਕਾਨਾਂ ਕੋਲ ਅੱਗ ਲੱਗ ਗਈ ਸੀ ਜਿਸ ਨਾਲ ਸਾਡਾ ਨੁਕਸਾਨ ਹੁੰਦਾ-ਹੁੰਦਾ ਬਚ ਤਾਂ ਗਿਆ ਪਰ ਸਾਨੂੰ ਇਸ ਗਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਅੱਗੇ ਤੋਂ ਇਸ ਤਰ੍ਹਾ ਦਾ ਹਾਦਸਾ ਹੋ ਗਿਆ ਤਾਂ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਇਸ ਦੇ ਸਬੰਧ ਵਿਚ ਅਸੀ ਸਬੰਧਤ ਮਹਿਕਮੇ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਾਂ ਪਰ ਸਾਡਾ ਮਸਲਾ ਜਿਉਂ ਦੀ ਤਿਉਂ ਹੈ।ਅਸੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਲਿਮਟਿਡ ਮਹਿਕਮੇ ਤੋ ਮੰਗ ਕਰਦੇ ਹਾਂ ਕਿ ਹਾਈ ਬੁਲਟ ਲਾਈਨ ਨੂੰ ਦੁਕਾਨਾਂ ਉਪਰੋ ਹਟਾ ਕੇ ਇਕ ਪਾਸੇ ਕੀਤਾ ਜਾਵੇ।ਜਦੋ ਇਸ ਸੰਬੰਧੀ ਪਾਵਰ ਕਾਮ ਝੁਨੀਰ ਦੇ ਐਸ ਡੀ ਓ ਬੀਰਬਲ ਦਾਸ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਸੰਬੰਧੀ ਚੈਕ ਕਰਕੇ ਇਹ ਮਸਲਾ ਹੱਲ ਕਰਨ ਦੀ ਕੋੋਸ਼ਿਸ਼ ਕਰਦੇ ਹਾਂ।

Share Button

Leave a Reply

Your email address will not be published. Required fields are marked *