ਹਾਈਵੇਅ ਬੋਰਡਾਂ ਤੇ ਕੂਚੀ ਫੇਰਨ ਵਾਲਿਆਂ ਤੇ ਦਰਜ਼ ਕੇਸ ਹੋਣਗੇ ਰੱਦ

ss1

ਹਾਈਵੇਅ ਬੋਰਡਾਂ ਤੇ ਕੂਚੀ ਫੇਰਨ ਵਾਲਿਆਂ ਤੇ ਦਰਜ਼ ਕੇਸ ਹੋਣਗੇ ਰੱਦ

ਪੰਜਾਬ ਵਿੱਚ ਕੌਮੀ ਸ਼ਾਹਰਾਹ ਤੇ ਪੰਜਾਬੀ ਭਾਸ਼ਾ ਨੂੰ ਉੱਪਰ ਲਿਖੇ ਜਾਣ ਸਬੰਧੀ ਚੱਲੀ ਮੁਹਿੰਮ ਦੌਰਾਨ ਨੌਜਵਾਨਾਂ ਤੇ ਦਰਜ਼ ਕੇਸ ਵਾਪਿਸ ਲਏ ਜਾਣਗੇ । ਿੲਹ ਭਰੋਸਾ ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤਾ ਗਿਆ ।

ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਭਾਸ਼ਾ  ਨੂੰ ਸੂਬੇ ਵਿੱਚ ਮਾਣ-ਸਨਮਾਨ ਦਿਵਾਉਣ ਸਬੰਧੀ ਧਿਆਨ ਦਿਵਾਊ ਮਤਾ ਲਿਆਦਾਂ ਗਿਆ ਜਿਸ ਵਿੱਚ ਿੲਹ ਗੱਲ ਪ੍ਰਮੁੱਖਤਾ ਨਾਲ ਰੱਖੀ ਗਈ ਕਿ ਸਾਇਨ ਬੋਰਡਾਂ ਤੇ ਪੰਜਾਬੀ ਨੂੰ ਉੱਪਰ ਲਿਖਿਆ ਜਾਵੇ ਜਿਸਦਾ ਜਵਾਬ ਦਿੰਦਿਆ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਇਨ ਬੋਰਡਾਂ ਤੇ ਪੰਜਾਬੀ ਨੂੰ ਅੰਗਰੇਜ਼ੀ ਤੋਂ ਉੱਪਰ ਲਿਖਣਾ ਸਰਕਾਰ ਦੇ ਏਜੰਡੇ ਤੇ ਪਹਿਲਾਂ ਤੋਂ ਹੀ ਸੀ ਪਰ ਠੇਕੇਦਾਰ ਨੇ ਗਲਤੀ ਨਾਲ ਅੰਗਰੇਜ਼ੀ ਉੱਪਰ ਲਿਖ ਦਿੱਤੀ ਜਿਸਨੂੰ ਦਰੁਸਤ ਕੀਤਾ ਜਾ ਰਿਹਾ ਹੈ ਤੇ ਅਗਲੇ 15 ਦਿਨਾਂ ਤੱਕ ਸਾਰੇ ਬੋਰਡ ਦਰੁਸਤ ਕਰ ਦਿੱਤੇ ਜਾਣਗੇ ।

‘ਆਪ’ ਵਿਧਾਇਕਾਂ ਵੱਲੋਂ ਲ਼ੱਖਾ ਸਿਧਾਣਾ ਤੇ ਹੋਰਨਾਂ ਖਿਲਾਫ ਿੲਸ ਮਾਮਲੇ ਵਿੱਚ ਦਰਜ਼ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਤਾਂ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਇਹਨਾਂ ਕੇਸਾਂ ਨੂੰ ਘੋਖ ਪੜਤਾਲ ਤੋਂ ਬਾਅਦ ਵਾਪਿਸ ਲੈ ਲਿਆ ਜਾਵੇਗਾ ।

ਿੲਸ ਪੂਰੇ ਮਾਮਲੇ ਵਿੱਚ ਦਿਲਚਸਪ ਗੱਲ ਿੲਹ ਰਹੀ ਕਿ ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਦੀ ਮੰਗ ਸਬੰਧੀ ਧਿਆਨ ਦਿਵਾਊ ਮਤਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਅੰਗਰੇਜ਼ੀ ਵਿੱਚ ਪੜ੍ਹਿਆ ਗਿਆ ।

Share Button

Leave a Reply

Your email address will not be published. Required fields are marked *