ਹਾਈਡਲ ਪ੍ਰੋਜੈਕਟ ਪਾਵਰਕੋਮ ਦੇ ਵੱਡੇ ਘਪਲਿਆਂ ਦਾ ਹੋਇਆ ਪਰਦਾਫਾਸ਼

ss1

ਹਾਈਡਲ ਪ੍ਰੋਜੈਕਟ ਪਾਵਰਕੋਮ ਦੇ ਵੱਡੇ ਘਪਲਿਆਂ ਦਾ ਹੋਇਆ ਪਰਦਾਫਾਸ਼

ਘਪਲੇ ਉਜਾਗਰ ਕਰਨ ਵਾਲੇ ਮਨਮੋਹਨ ਸਿੰਘ ਨੂੰ ਕੀਤਾ ਜਾ ਰਿਹੈ ਤੰਗ ਪ੍ਰੇਸ਼ਾਨ

ਢਾਈ ਸਾਲ ਚ’ 4 ਵਾਰ ਬਦਲੀ ਅਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ

ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕੀਤੀ ਇਨਸਾਫ ਦੀ ਮੰਗ

7-32ਸ਼੍ਰੀ ਅਨੰਦਪੁਰ ਸਾਹਿਬ, 7 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਭਾਂਵੇ ‘ਰਾਜ ਨਹੀ ਸੇਵਾ’ ਦੇ ਨਾਅਰੇ ਲਗਾਉਂਦੀ ਨਹੀ ਥੱਕਦੀ ਪਰ ਇਸ ਦੇ ਰਾਜ ਵਿਚ ਕਿਸ ਤਰਾਂ ਦੀ ‘ਸੇਵਾ’ ਹੋ ਰਹੀ ਹੈ ਇਸਦੀ ਜਿੳੂਂਦੀ ਜਾਗਦੀ ਮਿਸਾਲ ਅੱਜ ਉਸ ਸਮੇ ਸਾਹਮਣੇ ਆਈ ਜਦੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਇਥੋ ਦੇ ਵਾਸੀ ਮਨਮੋਹਨ ਸਿੰਘ ਨੇ ਹਾਈਡਲ ਪ੍ਰੋਜੈਕਟ ਪਾਵਰਕੋਮ ਦੇ ਅਧਿਕਾਰੀਆਂ ਵਿਚ ਫੈਲੇ ਵੱਡੇ ਪੱਧਰ ਦੇ ਭਿ੍ਰਸ਼ਟਾਚਾਰ ਤੇ ਘਪਲਿਆਂ ਨੂੰ ਉਜਾਗਰ ਕੀਤਾ। ਆਪਣੇ ਗ੍ਰਹਿ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੋਰਾਨ ਅਤੇ ਆਪਣੇ ਵਲੋਂ ਦਿਤੇ ਹਲਫੀਆ ਬਿਆਨ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਸੰਨ 2009 ਤੋ ਹਾਈਡਲ ਪ੍ਰੋਜੈਕਟ ਪਾਵਰਕੋਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਾਇਨਾਤ ਹਨ। ਮੇਰਾ ਕੰਮ ਹਾਈਡਲ ਪ੍ਰਾਜੈਕਟ ਦੇ ਸਾਰੇ ਵਿਤੀ ਕੰਮਾਂ ਦੀ ਪੜਤਾਲ ਕਰਨਾ ਸੀ ਜਿਸ ਦੋਰਾਨ ਮੇਰੇ ਵਲੋਂ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਕੁਤਾਹੀਆਂ ਅਤੇ ਘਪਲੇ ਪਕੜੇ ਗਏ। ਉਨਾਂ੍ਹ ਦੱਸਿਆ ਕਿ ਇਸ ਸਬੰਧੀ ਮੈਂ ਸਾਰੀ ਰਿਪੋਰਟ 1 ਜੁਲਾਈ 2013 ਨੂੰ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਭੇਜੀ। ਪਰ ਉਚ ਅਧਿਕਾਰੀਆਂ ਵਲੋਂ ਇਸਦੀ ਸੂਚਨਾ ਭਿ੍ਰਸ਼ਟ ਅਧਿਕਾਰੀਆਂ ਨੂੰ ਲੀਕ ਕਰ ਦਿਤੀ ਜਿਨਾ੍ਹ ਨੇ ਮੈਨੂੰ ਤੰਗ ਪ੍ਰੇਸ਼ਾਨ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਉਨਾਂ੍ਹ ਦੱਸਿਆ ਕਿ ਮੈਨੂੰ ਸੱਚ ਬੋਲਣ ਦੀ ਕੀਮਤ ਉਸ ਸਮੇ ਚੁਕਾਉਣੀ ਪੈ ਗਈ ਜਦੋੋ ਇਨਾਂ੍ਹ ਮੇਰੇ ਤੇ 23 ਸਤੰਬਰ 2013 ਨੂੰ ਝੂਠਾ ਕੇਸ ਪਾ ਕੇ ਮੈਨੂੰ ਮੁਅੱਤਲ ਕਰਵਾ ਦਿਤਾ ਪਰ ਮਾਨਯੋਗ ਹਾਈਕੋਰਟ ਦੇ ਦਖਲ ਕਾਰਨ ਇਹ ਕੇਸ ਰੱਦ ਕਰਨਾ ਪਿਆ। ਮਨਮੋਹਨ ਸਿੰਘ ਨੇ ਦੱਸਿਆ ਕਿ ਇਥੋ ਮੇਰੀਆਂ ਮੁਸ਼ਕਿਲਾਂ ਦੀ ਸ਼ੁਰੂਆਤ ਹੋ ਗਈ ਦਸੰਬਰ 2013 ਵਿਚ ਮੇਰੀ ਬਦਲੀ ਅਨੰਦਪੁਰ ਸਾਹਿਬ ਤੋ ਪਟਿਆਲਾ ਕਰ ਦਿਤੀ ਗਈ, ਇਨਾ੍ਹ 30 ਮਹੀਨਿਆਂ ਦੋਰਾਨ ਮੇਰੀ 4 ਵਾਰ ਬਦਲੀ ਕੀਤੀ ਗਈ, ਮੇਰੇ ਖਿਲਾਫ ਝੂਠੀਆਂ ਚਾਰਜਸ਼ੀਟ ਤਿਆਰ ਕੀਤੀਆਂ ਗਈਆਂ, ਦੋ ਸਾਲ ਦੇ ਸਮੇ ਦੀ ਮੈਨੂੰ ਕੋਈ ਤਨਖਾਹ ਜਾਂ ਗੁਜਾਰਾ ਭੱਤਾ ਨਹੀ ਦਿਤਾ ਗਿਆ।

ਉਨਾਂ੍ਹ ਦੱਸਿਆ ਮੇਰੇ ਵਲੋਂ ਆਰ.ਟੀ.ਆਈ ਐਕਟ ਅਧੀਨ ਡੀ.ਜੀ.ਪੀ ਵਿਜੀਲੈਂਸ ਪਾਵਰਕੋਮ ਪਟਿਆਲਾ ਤੋ ਪ੍ਰਾਪਤ ਕੀਤੀ ਸੂਚਨਾ ਤੋ ਪਤਾ ਲੱਗਾ ਹੈ ਕਿ ਜਾਂਚ ਨੰਬਰ ਸੀ ਐਫ 1498,2015 ਰਾਹੀਂ ਇਨਾ੍ਹ ਦੋਸ਼ਾਂ ਦੀ ਜਾਂਚ ਕੀਤੀ ਗਈ ਹੈ ਜਿਸ ਵਿਚ ਇਨਾਂ੍ਹ ਅਧਿਕਾਰੀਆਂ ਨੂੰ ਮੁਢਲੇ ਤੋਰ ਤੇ ਦੋਸ਼ੀ ਪਾਇਆ ਗਿਆ ਹੈ। ਇਨਾਂ੍ਹ ਵਿਚ ਉਪ ਮੁਖ ਇੰਜੀਨੀਅਰ ਜਨਰੇਸ਼ਨ ਹਲਕਾ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦਵਿੰਦਰ ਸਿੰਘ, ਨਿਗਰਾਨ ਇੰਜੀਨੀਅਰ ਮੁੱਖ ਇੰਜੀਨੀਅਰ ਹਾਈਡਲ ਐਲ ਡੀ ਬਾਂਗੜ ਅਤੇ ਸੁਰਜੀਤ ਸਿੰਘ ਜੋ ਉਸ ਵੇਲੇ ਲੇਖਾ ਅਫਸਰ ਅਨੰਦਪੁਰ ਸਾਹਿਬ ਸਨ, ਨੂੰ ਦੋਸ਼ੀ ਪਾਇਆ ਗਿਆ। ਮਨਮੋਹਨ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਵਿਭਾਗ ਵਲੋਂ ਮੈਨੂੰ ਰਸਤੇ ਚੋਂ ਹਟਾਉਣ ਲਈ ਹੁਣ ਮੇਰੀ ਬਦਲੀ ਲੁਧਿਆਣਾ ਦੀ ਕਰ ਦਿਤੀ ਗਈ ਹੈ ਤਾਂ ਜੋ ਸਬੰਧਿਤ ਰਿਕਾਰਡ ਤੋ ਮੈਨੂੰ ਦੂਰ ਰਖ ਕੇ ਮਾਮਲੇ ਨੂੰ ਰਫਾ ਦਫਾ ਕੀਤਾ ਜਾ ਸਕੇ। ਉਨਾਂ੍ਹ ਖਦਸ਼ਾ ਪ੍ਰਗਟਾਇਆ ਕਿ ਡੀਜੀਪੀ ਵਿਜੀਲੈਂਸ ਪਟਿਆਲਾ ਦੀ ਸਪੱਸ਼ਟ ਸਿਫਾਰਿਸ਼ ਦੇ ਬਾਵਜੂਦ ਰੈਗੂਲਰ ਜਾਂਚ ਦੀ ਮਨਜੂਰੀ ਦੇਣ ਦੀ ਬਜਾਇ ਇਹ ਜਾਂਚ ਆਪਣੇ ਅਧੀਨ ਕੰਮ ਕਰਦੇ ਇਕ ਹੋਰ ਦਫਤਰ ਨੂੰ ਦੇ ਦਿਤੀ ਗਈ ਹੈ ਤਾਂ ਕਿ ਸ਼ਿਕਾਇਤ ਦਾਖਲ ਦਫਤਰ ਕਰਵਾਈ ਜਾ ਸਕੇ। ਉਨਾਂ੍ਹ ਇਸ ਸਬੰਧੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਮੈਨੂੰ ਸੱਚ ਬੋਲਣ ਦੀ ਚੁਕਾਉਣੀ ਪੈ ਰਹੀ ਭਾਰੀ ਕੀਮਤ ਦਾ ਇਨਸਾਫ ਦੁਆਇਆ ਜਾਵੇ ਅਤੇ ਸਾਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ। ਉਨਾਂ੍ਹ ਮੰਗ ਕੀਤੀ ਕਿ ਮੈਨੂੰ ਦੋ ਸਾਲ ਦੀ ਬਣਦੀ ਤਨਖਾਹ ਵਿਆਜ ਸਮੇਤ ਦਿਤੀ ਜਾਵੇ। ਉਨਾਂ੍ਹ ਸਪੱਸ਼ਟ ਤੋਰ ਤੇ ਕਿਹਾ ਕਿ ਇਨਾਂ੍ਹ ਹਾਲਾਤਾਂ ਵਿਚ ਜੇਕਰ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਮਾਲ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਇਸ ਲਈ ਸਿਧੇ ਤੋਰ ਤੇ ਉਪਰੋਕਤ ਅਧਿਕਾਰੀ ਹੀ ਜਿੰਮੇਵਾਰ ਹੋਣਗੇ।

(28 ਸਾਲ ਪਹਿਲਾਂ ਬਗੈਰ ਲੋੜ ਤੋ 40 ਕਰੋੜ ਦੀ ਖਰੀਦੀ ਮਸ਼ੀਨਰੀ)

ਮਨਮੋਹਨ ਸਿੰਘ ਨੇ ਦੱਸਿਆ ਕਿ ਮਹਿਕਮੇ ਦੇ ਅਧਿਕਾਰੀਆਂ ਵਲੋਂ ਕੀਤੇ ਗਏ ਭਿ੍ਰਸ਼ਟਾਚਾਰ ਦੀ ਅੰਦਾਜਾ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਸੰਨ 1988 ਵਿਚ 40 ਕਰੋੜ ਰੁਪਏ ਦੀ ਮਸ਼ੀਨਰੀ ਖਰੀਦੀ ਗਈ ਜਿਸ ਤੋ ਇਕ ਵੀ ਕੰਮ ਨਹੀ ਲਿਆ ਜਾ ਸਕਿਆ। ਉਨਾਂ੍ਹ ਦੱਸਿਆ ਕਿ ਐਸ ਵਾਈ ਐਲ ਦੀ ਨਹਿਰ ਉਪਰ ਦੋ ਪਾਵਰ ਹਾੳੂਸ ਲਗਾਏ ਜਾਣੇ ਸਨ ਜਿਨਾਂ੍ਹ ਚੋ ਇਕ ਮਲਕਪੁਰ ਤੇ ਇਕ ਰਾਜਪੁਰਾ ਲਗਣੇ ਸਨ। ਨਹਿਰ ਤਾਂ ਬਣੀ ਨਹੀ ਪਰ 40 ਕਰੋੜ ਰੁਪਏ ਦੀ ਮਸ਼ੀਨਰੀ ਅਜੇ ਤੱਕ ਉਸੇ ਤਰਾਂ ਬੰਦ ਪਈ ਹੈ। ਉਸਦੀ ਵਰਤੋ ਨਹੀ ਕੀਤੀ ਗਈ ਉਲਟਾ ਉਸ ਦੇ ਰਖ ਰਖਾਉ ਤੇ ਕਰੋੜਾਂ ਰੁਪਏ ਖਰਚ ਕਰ ਦਿਤੇ ਗਏ।

(ਫਰਜੀ ਟੇੈਂਡਰਾਂ ਰਾਹੀ ਕੀਤੀ ਜਾਂਦੀ ਹੈ ਖਰੀਦੋ ਫਰੋਖਤ)

ਉਨਾਂ੍ਹ ਦੱਸਿਆ ਕਿ ਮਹਿਕਮੇ ਵਲੋਂ ਫਰਜੀ ਟੈਂਡਰਾਂ ਰਾਹੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਨੱਕੀਆਂ ਅਤੇ ਗੰਗੂਵਾਲ ਪਾਵਰਹਾੳੂਸ ਵਿਚ ਲੱਗੀਆਂ ਮੋਟਰਾਂ ਦੀ ਰਿਪੇਅਰ ਦੇ ਫਰਜੀ ਬਿੱਲ ਆਪਣੇ ਚਹੇਤਿਆਂ ਤੋ ਝੂਠੀਆਂ ਕੁਟਿਸ਼ਨਾਂ ਰਾਹੀ ਪਾ ਦਿਤੇ ਜਾਂਦੇ ਹਨ ਜੋ ਲੱਖਾਂ ਰੁਪਏ ਦਾ ਚੁੂਨਾ ਸਰਕਾਰ ਨੂੰ ਲਾਇਆ ਜਾਂਦਾ ਹੈ।

(ਕੀ ਕਹਿਣਾ ਹੈ ਮਹਿਕਮੇ ਦੇ ਅਧਿਕਾਰੀਆਂ ਦਾ?)

ਇਸ ਸਬੰਧੀ ਜਦੋ ਲਛਮਣ ਦਾਸ ਬਾਂਗੜ ਨਿਗਰਾਨ ਇੰਜੀਨੀਅਰ ਪਟਿਆਲਾ ਅਤੇ ਉਪ ਮੁੱਖ ਇੰਜੀਨੀਅਰ ਹਾਈਡਲ ਦਵਿੰਦਰ ਸਿੰਘ ਨਾਲ ਉਨਾਂ੍ਹ ਦਾ ਪੱਖ ਲੈਣ ਲਈ ਗੱਲ ਕੀਤੀ ਗਈ ਤਾਂ ਉਨਾਂ੍ਹ ਸਾਰੇ ਦੋਸ਼ਾਂ ਨੂੰ ਸਿਰੇ ਤੋ ਨਕਾਰਦਿਆਂ ਕਿਹਾ ਕਿ ਮਨਮੋਹਨ ਸਿੰਘ ਵਲੋਂ ਦਿਤੀ ਗਈ ਸ਼ਿਕਾਇਤ ਦੀ ਪੜਤਾਲ ਮਹਿਕਮੇ ਵਲੋਂ ਕੀਤੀ ਜਾ ਰਹੀ ਹੈ, ਸਾਡੇ ਤੇ ਲਗਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨਾਂ੍ਹ ਕਿਹਾ ਕਿ ਜੋ ਵੀ ਸੱਚ ਹੋਵੇਗਾ ਉਹ ਸਾਹਮਣੇ ਆ ਜਾਵੇਗਾ ਤੇ ਪਤਾ ਲਗ ਜਾਵੇਗਾ ਕਿ ਅਸਲੀ ਦੋਸ਼ੀ ਕੋਣ ਹੈ।

 

Share Button

Leave a Reply

Your email address will not be published. Required fields are marked *