ਹਾਈਕੋਰਟ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਰੱਦ, ਨਹੀਂ ਲੜ ਸਕਣਗੇ ਚੋਣਾਂ

ss1

ਹਾਈਕੋਰਟ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਰੱਦ, ਨਹੀਂ ਲੜ ਸਕਣਗੇ ਚੋਣਾਂ

ਚੰਡੀਗੜ੍ਹ, 21 ਦਸੰਬਰ (ਪ੍ਰਿੰਸ): ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਗੁਰਦਾਸਪੁਰ ਦੀ ਡੇਰਾ ਬਾਬਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਚੋਣ ਨਹੀਂ ਲੜ ਸਕਣਗੇ। ਬੁੱਧਵਾਰ ਨੂੰ ਹਾਈਕੋਰਟ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਕਰਕੇ ਹੁਣ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜ ਸਕਣਗੇ। ਦਰਅਸਲ ਪਿਛਲੇ ਸਾਲ ਭ੍ਰਿਸ਼ਟਾਚਾਰ ਤੇ ਜਾਅਲਸਾਜ਼ੀ ਦੀਆਂ ਧਾਰਾਵਾਂ ‘ਚ ਮੋਹਾਲੀ ਕੋਰਟ ਤੋਂ ਹੋਈ 3 ਸਾਲ ਦੀ ਸਜ਼ਾ ‘ਤੇ ਰੋਕ ਦੀ ਮੰਗ ਨੂੰ ਲੈ ਕੇ ਲੰਗਾਹ ਦੀ ਅਰਜ਼ੀ ‘ਤੇ ਮੰਗਲਵਾਰ ਨੂੰ ਹਾਈਕੋਰਟ ‘ਚ ਬਹਿਸ ਹੋਈ, ਜਿਸਦੇ ਬਾਅਦ ਕੋਰਟ ਨੇ ਆਪਣਾ ਫੈਸਲਾ ਬੁੱਧਵਾਰ ਲਈ ਸੁਰੱਖਿਅਤ ਰੱਖ ਲਿਆ ਸੀ।
ਲੰਗਾਹ ਵਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਪੀ. ਐੱਸ. ਹੁੰਡਲ ਨੇ ਬਹਿਸ ਦੌਰਾਨ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਆਧਾਰ ਬਣਾ ਕੇ ਲੰਗਾਹ ਦੀ ਸਜ਼ਾ ‘ਤੇ ਰੋਕ ਲਗਾਏ ਜਾਣ ਦੀ ਮੰਗ ਰੱਖੀ ਸੀ। ਬਹਿਸ ਦੌਰਾਨ ਕਿਹਾ ਗਿਆ ਕਿ ਸਰਕਾਰੀ ਕਰਮਚਾਰੀ ਅਪਰਾਧਿਕ ਮਾਮਲੇ ‘ਚ ਆਪਣੇ ਬੈਕ ਵੇਜਿਸ, ਸਰਵਿਸ ਆਦਿ ਵਾਪਸ ਪਾਉਣ ਲਈ ਮੰਗ ਕਰ ਸਕਦਾ ਹੈ ਪਰ ਇਕ ਰਾਜਨੇਤਾ ਨੂੰ ਜੇਕਰ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਜਾਏ ਤਾਂ ਉਸਨੂੰ ਆਪਣਾ ਹੱਕ ਵਾਪਸ ਨਹੀਂ ਮਿਲ ਸਕਦਾ।
ਅਜਿਹੇ ‘ਚ ਉਨ੍ਹਾਂ ਨੇ ਦਲੀਲ ਰੱਖੀ ਕਿ ਜਿਥੇ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾ ਸਕਦਾ, ਉਥੇ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੁੱਚਾ ਸਿੰਘ ਵਲੋਂ 3 ਸਾਲ ਦੀ ਸਜ਼ਾ ਖਿਲਾਫ ਅਪੀਲ ਵੀ ਹਾਈਕੋਰਟ ‘ਚ ਲੰਬਿਤ ਹੈ।

Share Button

Leave a Reply

Your email address will not be published. Required fields are marked *