ਹਾਈਕੋਰਟ ਦੀ ਰੋਕ ਹਟਣ ਤੋਂ ਬਾਅਦ 7 ਦਿਨਾਂ ਵਿਚ ਈ.ਟੀ.ਟੀ.ਟੀਚਰਾਂ ਦੀ ਭਰਤੀ ਕਰਨ ਦੇ ਭਰਤੀ ਬੋਰਡ ਦੇ ਦਾਅਵੇ ਹੋਏ ਠੱਪ

ss1

ਹਾਈਕੋਰਟ ਦੀ ਰੋਕ ਹਟਣ ਤੋਂ ਬਾਅਦ 7 ਦਿਨਾਂ ਵਿਚ ਈ.ਟੀ.ਟੀ.ਟੀਚਰਾਂ ਦੀ ਭਰਤੀ ਕਰਨ ਦੇ ਭਰਤੀ ਬੋਰਡ ਦੇ ਦਾਅਵੇ ਹੋਏ ਠੱਪ
15 ਦਿਨ ਬੀਤ ਜਾਣ ਬਾਅਦ ਵੀ ਨਹੀ ਜਾਰੀ ਹੋਈਆਂ ਮੈਰਿਟ ਸੂਚੀਆਂ

ਪਟਿਆਲਾ 25 ਜੁਲਾਈ (ਪ.ਪ.): ਈ.ਟੀ.ਟੀ.ਟੀਚਰਾਂ ਦੀ ਭਰਤੀ ਤੇ ਹਾਈਕੋਰਟ ਦੀ ਲੱਗੀ ਰੋਕ ਹਟੀ ਨੂੰ ਅੱਜ ਲਗਭਗ 15 ਦਿਨ ਹੋ ਗਏ ਹਨ ਪਰ ਈ.ਟੀ.ਟੀ. ਟੀਚਰਾਂ ਦੀ ਭਰਤੀ ਦੀ ਅਜੇ ਤੱਕ ਡਾ ਦਲਜੀਤ ਸਿੰਘ ਚੀਮਾ ਦੁਆਰਾਂ ਕਰੌੜਾ ਰੁਪਏ ਖਰਚ ਕੇ ਬਣਾਏ ਗਏ ਭਰਤੀ ਬੋਰਡ ਤੋਂ ਪੂਰੀ ਨਹੀ ਹੋ ਸਕੀ। ਜਿਕਰਯੋਗ ਹੈ ਕਿ ਹਾਈਕੋਰਟ ਦੀ ਰੋਕ ਲੱਗਣ ਤੋਂ ਪਹਿਲਾ ਭਰਤੀ ਬੋਰਡ ਦੇ ਅਧਿਕਾਰੀਆਂ ਦੁਆਰਾ ਬੇਰੁਜਗਾਰ ਅਧਿਆਪਕਾਂ ਨੂੰ ਇਹ ਕਿਹਾ ਜਾ ਰਿਹਾ ਸੀ ਕੀ ਭਰਤੀ ਦਾ ਕੰਮ ਪੂਰਨ ਤੋਰ ਤੇ ਮੁਕੱਮਲ ਕਰ ਲਿਆ ਗਿਆ ਹੈ ਤੇ ਇਕ ਹਫਤੇ ਅੰਦਰ ਅੰਦਰ ਯੋਗ ਅਧਿਆਪਕਾਂ ਨੂੰ ਸਕੂਲਾ ਵਿਚ ਭੇਜ ਦਿੱਤਾ ਜਾਵੇਗਾ। ਪਰ ਇਹ ਗੱਲਾਂ ਖੋਖਲੇ ਦਾਅਵੇ ਸਾਬਤ ਹੋ ਰਹੀਆਂ ਹਨ। ਉੱਧਰ ਪਿਛਲੇ ਦਸ ਸਾਲਾ ਤੋ ਬੇਰੁਜਗਾਰ ਅਧਿਆਪਕ ਨੋਕਰੀ ਦੀ ਉਡੀਕ ਕਰ ਰਹੇ ਹਨ। ਪੰਜਾਬ ਸਰਕਾਰ ਦੀਆਂ ਕੱਢੀਆਂ ਗਈਆਂ ਜਿਆਦਾਤਰ ਭਰਤੀਆਂ ਕੋਰਟ ਕੇਸਾ ਵਿਚ ਉਲਝ ਕੇ ਰਹਿ ਗਈਆਂ ਹਨ। ਹੁਣ 4500 ਈ.ਟੀ.ਟੀ ਟੀਚਰਾਂ ਦੀ ਭਰਤੀ ਤੇ ਵੀ ਭਰਤੀ ਬੋਰਡ ਦੀ ਕਝੂਏ ਦੀ ਚਾਲ ਚਲਣ ਕਾਰਨ ਖਤਰੇ ਦੇ ਬਾਦਲ ਮੰਡਰਾ ਰਹੇ ਹਨ। ਹਾਈਕੋਰਟ ਦੀ ਰੋਕ ਹਟਣ ਤੋਂ ਬਾਅਦ 7 ਦਿਨਾਂ ਵਿਚ ਈ.ਟੀ.ਟੀ.ਟੀਚਰਾਂ ਦੀ ਭਰਤੀ ਕਰਨ ਦੇ ਭਰਤੀ ਬੋਰਡ ਦੇ ਦਾਅਵੇ ਠੱਪ ਹੋ ਕੇ ਰਹਿ ਗਏ ਹਨ। 15 ਦਿਨ ਬੀਤ ਜਾਣ ਬਾਅਦ ਵੀ ਹਜੇ ਤੱਕ ਮੈਰਿਟ ਸੂਚੀਆ ਨਹੀ ਜਾਰੀ ਹੋ ਸਕੀਆਂ ਜਿਸ ਕਾਰਨ ਬੇਰੁਜਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Share Button