ਹਵਾਈ ਫੌਜ ਦੇ ਜਵਾਨ ਵੱਡੀ ਕਾਰਵਾਈ ਲਈ ਰਹਿਣ ਤਿਆਰ : ਧਨੋਆ

ss1

ਹਵਾਈ ਫੌਜ ਦੇ ਜਵਾਨ ਵੱਡੀ ਕਾਰਵਾਈ ਲਈ ਰਹਿਣ ਤਿਆਰ : ਧਨੋਆ

ਭਾਰਤੀ ਹਵਾਈ ਸੈਨਾ ਦੇ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਨੇ ਭਾਰਤੀ ਹਵਾਈ ਸੈਨਾ ਦੇ ਸਾਰੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ ਕਿ ਉਹ ਥੋੜ੍ਹੇ ਸਮੇਂ ਵਿੱਚ ਹੀ ਵੱਡੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਨੂੰ ਕਦੇ ਵੀ ਬੁਲਾਇਆ ਜਾ ਸਕਦਾ ਹੈ।
ਇੱਕ ਅੰਗਰੇਜੀ ਅਖਬਾਰ ਅਨੁਸਾਰ ਏਅਰ ਚੀਫ ਮਾਰਸ਼ਲ ਨੇ ਆਪਣਾ ਲਿਖਿਆ ਪੱਤਰ ਹਵਾਈ ਸੈਨਾ ਦੇ ਲਗਭਗ 12,000 ਅਧਿਕਾਰੀਆਂ ਨੂੰ ਭੇਜਿਆ ਹੈ। ਇਹ ਪੱਤਰ 30 ਮਾਰਚ ਨੂੰ ਲਿਖਿਆ ਗਿਆ ਹੈ। ਇਸ ’ਤੇ ਧਨੋਆ ਦੇ ਦਸਤਖਤ ਵੀ ਹਨ। ਮੰਨਿਆ ਜਾ ਰਿਹਾ ਹੈ ਕਿ ਧਨੋਆ ਨੇ ਮੌਜੂਦਾ ਹਾਲਾਤਾਂ ਦੀ ਜੋ ਗੱਲ ਕਹੀ ਹੈ, ਉਹ ਪਾਕਿਸਤਾਨ ਵੱਲੋਂ ਛੁੱਪ-ਛੁੱਪ ਕੇ ਹੋ ਰਹੇ ਹਮਲੇ ਲਈ ਕਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਏਅਰ ਫੋਰਸ ਦੇ ਇਤਿਹਾਸ ਵਿੱਚ ਕਿਸੇ ਨੇ ਸਾਰੇ ਅਫਸਰਾਂ ਨੂੰ ਚਿੱਠੀ ਲਿਖੀ ਹੈ। ਇਸ ਤੋਂ ਪਹਿਲੇ ਫੀਲਡ ਮਾਰਸ਼ਲ ਅਤੇ ਆਪਣੇ ਸਮੇਂ ਦੇ ਜਨਰਲ ਏ ਐਮ ਕਰਿਅੱਪਾ ਨੇ ਇਕ ਮਈ 1950 ਨੂੰ ਅਤੇ ਜਨਰਲ ਕੇੇ ਸੁੰਦਰਜੀ ਨੇ ਇਕ ਫਰਵਰੀ 1986 ਨੂੰ ਅਜਿਹੇ ਹੀ ਪੱਤਰ ਲਿਖੇ ਸਨ।
ਪੱਤਰ ਵਿੱਚ ਸਾਰੇ ਅਫਸਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਮੇਸ਼ਾ ਤਿਆਰ ਰਹਿਣ। ਸ਼ਾਰਟ ਨੋਟਿਸ ’ਤੇ ਉਨ੍ਹਾਂ ਨੂੰ ਬੁਲਾਇਆ ਜਾ ਸਕਦਾ ਹੈ। ਪੱਤਰ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਏਅਰ ਫੋਰਸ ਨੇ ਪਿਛਲੇ ਕੁੱਝ ਸਮੇਂ ਵਿੱਚ ਕਿੰਨਿਆਂ ਮੌਕਿਆਂ ’ਤੇ ਖਾਸ ਪ੍ਰਦਰਸ਼ਨ ਨਹੀਂ ਦਿਖਾਇਆ। ਪੱਤਰ ਵਿੱਚ ਹਵਾਈ ਸੈਨਾ ਦੇ ਘੱਟ ਸੰਸਾਧਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਏਅਰਫੋਰਸ ਜੰਗੀ ਜਹਾਜਾਂ ਦੇ 42 ਸਕਾਡ੍ਰਨ ਆਪਣੇ ਕੋਲ ਰੱਖ ਸਕਦਾ ਹੈ, ਲੇਕਿੰਨ ਉਸ ਦੇ ਕੋਲ ਸਿਰਫ 33 ਸਕਾਡ੍ਰਨ ਹੀ ਹਨ।
ਧਨੋਆ ਨੇ ਆਪਣੇ ਲਿਖੇ ਪੱਤਰ ਵਿੱਚ ਆਪਣੇ ਪ੍ਰਮੋਸ਼ਨ ਦੇ ਦੌਰਾਨ ਸੀਨੀਅਰਜ਼ ਦੇ ਖਰਾਬ ਵਰਤਾਓ ਅਤੇ ਸਰੀਰਕ ਸ਼ੋਸ਼ਣ ’ਤੇ ਵੀ ਆਪਣੇ ਵਿਚਾਰ ਰੱਖੇ। ਧਨੋਆ ਨੇ ਲਿਖਿਆ ਹੈ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *