ਹਵਾਈ ਅੱਡੇ ‘ਤੇ ਫਿਦਾਈਨ ਹਮਲਾ, 41 ਮੌਤਾਂ, 150 ਤੋਂ ਵੱਧ ਜਖਮੀ

ss1

ਹਵਾਈ ਅੱਡੇ ‘ਤੇ ਫਿਦਾਈਨ ਹਮਲਾ, 41 ਮੌਤਾਂ, 150 ਤੋਂ ਵੱਧ ਜਖਮੀ

30-2ਇਸਤਾਂਬੁਲ: ਤੁਰਕੀ ਦੇ ਇਸਤਾਂਬੁਲ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸਤਾਂਬੁਲ ਦੇ ਅਤਾਤੁਰਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਹਮਲੇ ‘ਚ ਹੁਣ ਤੱਕ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 150 ਤੋਂ ਵੱਧ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਤੁਰਕੀ ਸਰਕਾਰ ਮੁਤਾਬਕ ਹਮਲੇ ਦੇ ਪਿੱਛੇ ਆਈਐਸ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਹਮਲੇ ‘ਚ ਕਿਸੇ ਵੀ ਭਾਰਤੀ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।

ਪੁਲਿਸ ਨੂੰ ਮੰਗਲਵਾਰ ਸ਼ਾਮ ਅਤਾਤੁਰਕ ਏਅਰਪੋਰਟ ‘ਤੇ ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰ ਮਿਲੀ ਸੀ। ਸੁਰੱਖਿਆ ਬਲਾਂ ਨੇ ਬਿਨਾਂ ਦੇਰੀ ਕੀਤੇ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ। ਮੁਕਾਬਲੇ ‘ਚ ਥੋੜੀ ਦੇਰ ਬਾਅਦ ਹੀ ਇੱਕ ਅੱਤਵਾਦੀ ਪੁਲਿਸ ਦੀ ਗੋਲੀ ਨਾਲ ਜਖਮੀ ਹੋ ਗਿਆ, ਪਰ ਇਸੇ ਦੌਰਾਨ ਉਸ ਨੇ ਖੁਦ ਨੂੰ ਉਡਾ ਦਿੱਤਾ।

ਤੁਰਕੀ ਦੇ ਪ੍ਰਧਾਨ ਮੰਤਰੀ ਬਿਨਾਲੀ ਯਿਲਦਿਰਮ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਇਸਤਾਂਬੁਲ ਏਅਰਪੋਰਟ ‘ਤੇ ਹੋਏ ਤੀਹਰੇ ਫਿਦਾਈਨ ਹਮਲੇ ‘ਚ ਅੱਤਵਾਦੀ ਜਥੇਬੰਦੀ ਆਈਐਸ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ।

Share Button

Leave a Reply

Your email address will not be published. Required fields are marked *