ਹਲ

ss1

ਹਲ

ਜਦ ਵੀ ਵੇਖਦਾ ਹਾ
ਵਿਹੜੇ ਚ ਪਏ
ਵਿਰਲਾਪ ਕਰਦੇ
ਘੁਣ ਜੰਗਾਲ ਨਾਲ ਘੁਲਦੇ
ਬਲਦਾਂ ਤੋਂ ਬੇਮੁੱਖ ਹੋਏ
ਅੰਨਦਾਤਿਆਂ ਦੇ ਹਮਸਫਰ
ਹਲ ਨੂੰ ਮੈਂ।
ਤਾਂ ਇੰਝ ਲਗਦੈ
ਬੇਆਨ ਕਰ ਰਿਹਾ
ਕਰਜੇ ਦੀਆਂ ਪੰਡਾਂ
ਮੰਹਿਗਾਈ ਦੀ ਮਾਰ
ਖੁਦਕਸ਼ੀਆਂ ਕਰਦੇ
ਅੰਨਦਾਤੇ ਕਿਸਾਨ।
ਜੋ ਅੱਧਵਾਟੇ ਛੱਡ ਗਏ
ਸ਼ਾਇਦ
ਹੁਣ ਇਸੇ ਤਰਾਂ
ਇਹ ਵੀ
ਕਿਸੇ ਦਿਨ
ਉਹਨਾਂ ਵਾਂਗੂੰ
ਮਿੱਟੀ ਨਾਲ ਮਿੱਟੀ
ਮਿੱਟੀ ਹੀ ਹੋ ਜਾਵੇਗਾ
ਜੋ ਮਿੱਟੀ ਚੋਂ
ਧਰਤੀ ਦੀ ਹਿੱਕ ਚੀਰ ਕੇ
ਭੁੱਖ ਦੇ ਭਾਂਬੜ ਨੂੰ
ਢਿੱਡ ਦੀ ਅੱਗ ਬੁਝਾਉਦਾਂ ਸੀ
ਦਾਣਿਆਂ ਨਾਲ
ਅੰਨਦਾਤੇ ਦਾ ਹਲ।।

ਜਤਿੰਦਰ (ਭੁੱਚੋ ਖੁਰਦ)
9501475400

Share Button

Leave a Reply

Your email address will not be published. Required fields are marked *