ਹਲਾਤ

ss1

ਹਲਾਤ

ਵਕਤ ਦੀ ਤਸਵੀਰ ਬਦਲੀ ਬਦਲੇ ਹੋਏ ਹਾਲਾਤਾਂ ਨੇ,

ਖੂਨ ਉਬਾਲੇ ਨਈ ਖਾਦਾਂ ਤਾਸੀਰ ਬਦਲ ਲਈ ਜਾਤਾਂ ਨੇ ।

ਜਮੀਰ ਮਰ ਗਿਆ ਹੋਣਾ ਏ ਅਵਾਜ ਬੁਲੰਦ ਨਾ ਲੋਕਾਂ ਦੀ,

ਕੁੱਟਣ ਵਾਲੀ ਫੌਜ ਵਧਾ ਲਈ ਲੁੱਟਣ ਵਾਲੀਆ ਜਮਾਤਾਂ ਨੇ।

ਅਣਖਾਂ ਵਾਲਿਓ ਉੱਠ ਖਲੋਵੋ ਰੋਕੋ ਜੁਲਮ ਬੇਅਦਬੀਆ ਨੂੰ,

ਚਾਨਣ ਖੁਦ ਹੀ ਕਰਨਾ ਪੈਣਾ ਘੁੱਪ ਹਨੇਰੀਆਂ ਰਾਤਾਂ ਨੇ।

ਜੇ ਤੂੰ ਜਿਉਣਾਂ ਜੋਕਾਂ ਦੇ ਵਿੱਚ ਕਰਕੇ ਰੱਖ ਬੁਲੰਦ ਹੌਸਲਾ ,

ਸਾਰੇ ਪਾਸੇ ਮਘਦੇ ਅੰਗਿਆਰ ਬੜੀ ਦੂਰ ਹਾਲੇ ਪ੍ਰਭਾਤਾਂ ਨੇ ।

image-1ਜਤਿੰਦਰ ਸ਼ਰਮਾਂ

ਭੁੱਚੋ ਖੁਰਦ

9501475400

Share Button

Leave a Reply

Your email address will not be published. Required fields are marked *