Fri. Aug 23rd, 2019

ਹਲਵਾਰਾ ਵਿਖੇ ਬਣੇਗਾ ਨਵਾਂ ਇੰਟਰਨੈਸ਼ਨਲ ਏਅਰ ਟਰਮਿਨਲ , ਸਰਕਾਰ ਨੇ MoU ‘ਤੇ ਕੀਤੇ ਹਸਤਾਖ਼ਰ

ਹਲਵਾਰਾ ਵਿਖੇ ਬਣੇਗਾ ਨਵਾਂ ਇੰਟਰਨੈਸ਼ਨਲ ਏਅਰ ਟਰਮਿਨਲ , ਸਰਕਾਰ ਨੇ MoU ‘ਤੇ ਕੀਤੇ ਹਸਤਾਖ਼ਰ

ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਆਈ.ਏ.ਐੱਫ. ਸਟੇਸ਼ਨ ਹਲਵਾਰਾ , ਲੁਧਿਆਣਾ ਵਿਖੇ ਨਿਊ ਸਿਵਲ ਇੰਟਰਨੈਸ਼ਨਲ ਏਅਰ ਟਰਮੀਨਲ ਸਥਾਪਿਤ ਕਰਨ ਲਈ ਸਾਂਝੇ ਉੱਦਮ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ MoCA ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਨਾਲ ਮਿਲਕੇ MoU ‘ਤੇ ਵੀ ਹਸਤਾਖਰ ਕੀਤੇ।

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ. ਦੇ ਚੇਅਰਮੈਨ ਸ਼੍ਰੀ ਗੁਰਪ੍ਰਕਾਸ਼ ਮਹਾਪਾਤਰਾ ਦੀ ਹਾਜ਼ਰੀ ‘ਚ ਸਮਝੌਤੇ ‘ਤੇ ਤੇਜਵੀਰ ਸਿੰਘ, ਪੀ ਐਸ ਸਿਵਲ ਐਵੀਏਸ਼ਨ ਅਤੇ ਜੀ.ਡੀ. ਗੁਪਤਾ, ਈਡੀ ਏਏਆਈ; ਨੇ ਹਸਤਾਖਰ ਕੀਤੇ । ਦੱਸ ਦੇਈਏ ਕਿ ਇਹ ਪ੍ਰਾਜੈਕਟ ਜੋਇੰਟ ਵੈਂਚਰ ਕੰਪਨੀ (ਜੇ.ਵੀ.ਸੀ) ਰਾਹੀਂ ਲਾਗੂ ਕੀਤਾ ਜਾਏਗਾ, ਜਿਸਦਾ 51% ਹਿੱਸਾ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਅਤੇ 49% ਹਿੱਸਾ ਸਰਕਾਰ ਦੇ ਗਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਨਾਲ ਹੋਵੇਗਾ।

ਸਮਝੌਤੇ ਦੇ ਅਨੁਸਾਰ, ਭਾਰਤੀ ਹਵਾਈ ਅੱਡਾ ਅਥਾਰਟੀ (AAI) ਹੁਣ ਨਵੇਂ ਹਵਾਈ ਅੱਡੇ ਦੇ ਵਿਕਾਸ ਦੇ ਸਾਰੇ ਖਰਚਾ ਅਤੇ ਵਿਕਾਸ ਵੱਲ ਧਿਆਨ ਰੱਖੇਗਾ , ਜਦਕਿ ਪੰਜਾਬ ਸਰਕਾਰ ਵੱਲੋਂ 135.54 ਏਕੜ ਜ਼ਮੀਨ ਇਸ ਪ੍ਰਾਜੈਕਟ ਲਈ ਮੁਫ਼ਤ ਦਿੱਤੀ ਜਾਵੇਗੀ ਅਤੇ JVC ਵੱਲੋਂ ਮੁਰੰਮਤ ਸਮੇਤ ਕੰਮ, ਪ੍ਰਬੰਧਨ ਅਤੇ ਰੱਖ-ਰਖਾਵ ‘ਤੇ ਸਾਰੇ ਖਰਚੇ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਯਾਨੀ ਕੋਡ -4 ਸੀ ਕਿਸਮ ਦੇ ਹਵਾਈ ਜਹਾਜ਼ਾਂ ਲਈ 35.54 ਏਕੜ ‘ਚ ਨਵੇਂ International Civil Enclave ਦਾ ਵਿਕਾਸ ਅਤੇ ਸੰਪੂਰਨ ਕਾਰਜ 2 ਸਾਲਾਂ ਦੇ ਅੰਦਰ ਪੂਰੇ ਕੀਤੇ ਜਾਣਗੇ।

Leave a Reply

Your email address will not be published. Required fields are marked *

%d bloggers like this: