ਹਲਕੇ ਦੇ ਲੋਕਾਂ ਨਾਲ ਵਿਚਾਰ ਕਰਨ ਉਪਰੰਤ ਅਗਲੀ ਰਣਨੀਤੀ ਉਲੀਕੀ ਜਾਵੇਗੀ – ਸਰਵਨ ਧੁੰਨ

ss1

ਹਲਕੇ ਦੇ ਲੋਕਾਂ ਨਾਲ ਵਿਚਾਰ ਕਰਨ ਉਪਰੰਤ ਅਗਲੀ ਰਣਨੀਤੀ ਉਲੀਕੀ ਜਾਵੇਗੀ – ਸਰਵਨ ਧੁੰਨ

ਲੋਕ ਚਾਹੁੰਣਗੇ ਤਾਂ ਜਰੂਰ ਲੜਾਂਗਾ ਹਲਕਾ ਖੇਮਕਰਨ ਤੋਂ ਚੋਣ

ਭਿੱਖੀਵਿੰਡ 23 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਮੂਹ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਉਸ ਵਾਸਤੇ ਮੈਂ ਹਲਕਾ ਖੇਮਕਰਨ ਦੇ ਲੋਕਾਂ ਦਾ ਸਦਾ ਰਿਣੀ ਰਹਾਂਗਾ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੰੁਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦੇਣ ਸੰਬੰਧੀ ਸਰਵਨ ਸਿੰਘ ਧੰੁਨ ਨੇ ਕਿਹਾ ਕਿ ਇਸ ਸੰਬੰਧੀ ਉਹ ਹਲਕਾ ਖੇਮਕਰਨ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਜੇਕਰ ਲੋਕ ਕਹਿਣਗੇ ਤਾਂ ਉਹ ਹਲਕਾ ਖੇਮਕਰਨ ਤੋਂ ਜਰੂਰ ਚੋਣ ਲੜਨਗੇ। ਸਰਵਨ ਸਿੰਘ ਧੰੁਨ ਨੇ ਆਖਿਆ ਕਿ ਹਲਕਾ ਖੇਮਕਰਨ ਦੇ ਲੋਕਾਂ ਦੇ ਉਹ ਕਰਜਦਾਰ ਹਨ, ਕਿਉਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਜਿਆਦਾ ਪਿਆਰ ਤੇ ਸਤਿਕਾਰ ਦਿੱਤਾ ਹੈ, ਜਿਸ ਵਾਸਤੇ ਉਹ ਸਦਾ ਰਿਣੀ ਰਹਿਣਗੇ। ਇਸ ਮੌਕੇ ਭਗਵੰਤ ਸਿੰਘ ਕੰਬੋਕੇ, ਬਾਜ ਸਿੰਘ ਵੀਰਮ, ਗੁਰਸੇਵਕ ਸਿੰਘ ਕਲਸੀਆਂ, ਹੈਪੀ ਗਿੱਲ, ਕਾਰਜ ਸਿੰਘ ਗਿੱਲ, ਹਰਜਿੰਦਰ ਸਿੰਘ ਬੁਰਜ, ਸਹਿਲ ਕੁਮਾਰ, ਸੁਖਵੰਤ ਸਿੰਘ ਵੀਰਮ, ਕਸ਼ਮੀਰ ਸਿੰਘ ਨਵਾਦਾ, ਰਾਜੀਵ ਸਿੰਘ ਖਾਲੜਾ, ਬਲਦੇਵ, ਮਾਨ ਸਿੰਘ ਠੱਠਾ, ਅੰਗਰੇਜ ਸਿੰਘ ਡੱਲ, ਬਲਜੀਤ ਸਿੰਘ, ਡਾ:ਰਾਜਬੀਰ ਸਿੰਘ ਰਾਜੋਕੇ, ਮਾਨ ਸਿੰਘ ਸਕੱਤਰਾ, ਗੁਰਲਾਲ ਸਿੰਘ ਮਹਿੰਦੀਪੁਰ, ਪਰਮਜੀਤ ਸਿੰਘ ਖੇਮਕਰਨ ਆਦਿ ਵੱਡੀ ਗਿਣਤੀ ਵਿਚ ਲੋਕਾਂ ਨੇ ਕਿਹਾ ਕਿ ਉਹ ਸਰਵਨ ਸਿੰਘ ਧੰੁਨ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ੍ਹ ਹਨ।

Share Button

Leave a Reply

Your email address will not be published. Required fields are marked *