ਹਲਕੇ ਦਾਖੇ ਤੋਂ ਕਾਂਗਰਸੀ ਉਮੀਦਵਾਰ ਲਈ ਮਲਕਪੁਰ ਹੋਵੇਗਾ ਮੱਦਦਗਾਰ

ss1

ਹਲਕੇ ਦਾਖੇ ਤੋਂ ਕਾਂਗਰਸੀ ਉਮੀਦਵਾਰ ਲਈ ਮਲਕਪੁਰ ਹੋਵੇਗਾ ਮੱਦਦਗਾਰ

ਮੁੱਲਾਂਪਰ ਦਾਖਾ, 17 ਦਸੰਬਰ (ਮਲਕੀਤ ਸਿੰਘ) ਇੰਡੀਅਨ ਨੈਸ਼ਨਲ ਕਾਂਗਰਸ ਬਿਗ੍ਰੇਡ ਪੰਜਾਬ ਦੇ ਮੁੱਖ ਬੁਲਾਰੇ ਅਤੇ ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ ਲੁਧਿਆਣਾ ਦੇ ਪ੍ਰਧਾਨ ਅਤੇ ਹਲਕਾ ਦਾਖਾ ਤੋਂ ਕਾਂਗਰਸ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਬਲਜਿੰਦਰ ਸਿੰਘ ਮਲਕਪੁਰ ਵੱਲੋਂ ਪਾਰਟੀ ਪ੍ਰਤੀ ਕੀਤੀਆ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਦਾਖਾ ਦੇ ਕਾਂਗਰਸੀ ਵਰਕਰਾ ਨੇ ਪਾਰਟੀ ਹਾਈ ਕਮਾਨ ਤੋਂ ਮੰਗ ਕੀਤੀ ਕਿ ਹਲਕਾ ਦਾਖਾ ਤੋਂ ਮਲਕਪੁਰ ਨੂੰ ਪਾਰਟੀ ਉਮੀਦਵਾਰ ਬਣਾਇਆ ਜਾਵੇ ਤਾ ਉਹ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤਾ ਕੇ ਭੇਜਣਗੇ ਕਿਉਕਿ ਮਲਕਪੁਰ ਨੇ ਆਪਣੀ ਸਰਕਾਰੀ ਰੇਲਵੇ ਮੇਲ ਦੀ ਨੋਕਰੀ ਛੱਡਕੇ ਲੋਕ ਸੇਵਾ ਲਈ ਕਾਂਗਰਸ ਪਾਰਟੀ ਜੁਆਇੰਨ ਕੀਤੀ ਸੀ ਤਾ ਜੋ ਰਾਜਨੀਤੀ ਰਾਹੀ ਲੋਕ ਸੇਵਾ ਕੀਤੀ ਜਾ ਸਕੇ ਅਤੇ ਪਿਛਲੇ ਲੰਮੇ ਸਮੇਂ ਤੋਂ ਬਲਜਿੰਦਰ ਸਿੰਘ ਮਲਕਪੁਰ ਜਿਥੇ ਸਮਾਜ ਸੇਵਾ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ ਉਥੇ ਹੀ ਵੱਡੇ ਖੇਡ ਮੇਲਿਆ ਨੂੰ ਪ੍ਰਮੋਟ ਕਰਕੇ ਖਿਡਾਰੀਆ ਨੂੰ ਟਰੈਕਟਰ,ਕਾਰਾਂ ਦੇ ਇਨਾਮ ਦੇ ਕੇ ਵੀ ਸਨਮਾਨਤ ਕਰਦੇ ਆ ਰਹੇ ਹਨ ਅਤੇ ਹਲਕਾ ਦਾਖਾ ਦੇ ਦਲਿਤ ਵਰਗ ਦੇ ਲੋਕਾਂ ਦੀ ਭਲਾਈ ਦੇ ਲਈ ਗਰੀਬ ਲੜਕੀਆ ਦੀਆ ਸ਼ਾਦੀਆ ਤੇ ਸ਼ਗਨ ਸਕੀਮ ਦੀ ਮਦਦ,ਲੋੜਬੰਦ ਅੰਗਹੀਣ ਦਲਿਤਾ ਦੀ ਮਦਦ ਦੀ ਗੱਲ ਹੋਵੇ ਜਾ ਸ਼ਮਸ਼ਾਨ ਘਾਟਾਂ ਦੀ ਸਫਾਈ ਦੀ ਹਰ ਸਮੇਂ ਮਲਕਪੁਰ ਮਦਦ ਲਈ ਅੱਗੇ ਖੜੇ ਨਜ਼ਰ ਆਉਦੇ ਹਨ ਅਤੇ ਇਲਾਕੇ ਦੇ ਵੱਡੇ ਸ਼ਭਿਆਚਾਕ ਮੇਲਿਆ ਵਿੱਚ ਵੀ ਮਲਕਪੁਰ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਅਤੇ ਹਲਕਾ ਦਾਖਾ ਅੰਦਰ ਕਾਂਗਰਸ ਨੂੰ ਮਜਬੂਤ ਕਰਨ ਲਈ ਧੜੇਬੰਦੀ ਤੋਂ ਉਪੱਰ ਹੋਕੇ ਕੀਤੇ ਗਏ ਕੰਮਾਂ ਦੇ ਕਾਰਨ ਅੱਜ ਹਲਕਾ ਦਾਖਾ ਦੇ ਕਾਂਗਰਸੀ ਵਰਕਰ ਵੀ ਧੜੇਬੰਦੀ ਤੋਂ ਉਪਰ ਹੋਕੇ ਉਸ ਦੀ ਮਦਦ ਲਈ ਤੱਤਪਰ ਹਨ ਅਤੇ ਜੇਕਰ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਵੱਲੋਂ ਮਲਕਪੁਰ ਦੀ ਬਜਾਏ ਕਿਸੇ ਹੋਰ ਨੂੰ ਪਾਰਟੀ ਟਿਕਟ ਦਿੱਤੀ ਜਾਂਦੀ ਹੈ ਤਾ ਕਾਂਗਰਸ ਦੇ ਉਮੀਦਵਾਰ ਲਈ ਮਲਕਪੁਰ ਦੀ ਮਦਦ ਤੋਂ ਵਗੈਰ ਜਿੱਤ ਪ੍ਰਾਪਤ ਕਰਨੀ ਸੋਖੀ ਨਹੀਂ ਹੋਵੇਗੀ ਕਿਉਕਿ ਹਲਕਾ ਦਾਖਾ ਦੀਆ ਬਹੁਗਿਣਤੀ ਖੇਡ ਕਲੱਬਾ ਅਤੇ ਦਲਿਤ ਵਰਗ ਦੇ ਲੋਕ ਅੱਜ ਵੀ ਮਲਕਪੁਰ ਦੇ ਨਾਲ ਹੀ ਚਟਾਨ ਦੀ ਤਰਾ ਖੜੇ ਹਨ ਅਤੇ ਮਲਕਪੁਰ ਦੀ ਮਦਦ ਤੋਂ ਵਗੈਰ ਕਾਂਗਰਸ ਨੂੰ ਇਹ ਸੀਟ ਜਿੱਤਣੀ ਅੋਖੀ ਹੋਵੇਗੀ।

Share Button

Leave a Reply

Your email address will not be published. Required fields are marked *