ਹਲਕੇ ਅੰਦਰ 76 ਆਧੁਨਿਕ ਖੇਡ ਮੈਦਾਨ ਤਿਆਰ ਹੋ ਰਹੇ ਨੇ-ਇਆਲੀ

ss1

ਹਲਕੇ ਅੰਦਰ 76 ਆਧੁਨਿਕ ਖੇਡ ਮੈਦਾਨ ਤਿਆਰ ਹੋ ਰਹੇ ਨੇ-ਇਆਲੀ

19-17 (1)

ਮੁੱਲਾਂਪੁਰ ਦਾਖਾ 18 ਜੁਲਾਈ (ਮਲਕੀਤ ਸਿੰਘ) ਚੱਕ ਕਲਾਂ ਵਿਖੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਭਰਾ ਹਰਕਿੰਦਰ ਸਿੰਘ ਇਆਲੀ ਸਮੇਤ ਤਹਿਸੀਲਦਾਰ ਗੁਰਪਿਆਰ ਸਿੰਘ ਤੋਂ ਇਲਾਵਾ ਹੋਰ ਆਲਾ ਅਫਸਰ ਮੌਜੂਦ ਸੀ। ਇਸ ਸਮੇਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ 9 ਸਾਲਾਂ ਦੇ ਵਿਕਾਸ ਕਾਰਜਾਂ ਦੀ ਡਾਕੂਮੈਂਟਰੀ ਫਿਲਮ ਦੇ ਕਲਿੱਪ ਵੀ ਦਿਖਾਏ ਗਏ। ਇਸ ਡਾਕੂਮੈਂਟਰੀ ਫਿਲਮ ਦੌਰਾਨ ਅੱਜਕੱਲ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਸ਼ੋਸਲ ਮੀਡੀਆ ਤੇ ਪੰਜਾਬ ਸਰਕਾਰ ਖਿਲਾਫ ਹੋ ਰਹੇ ਭੰਡੀ ਪ੍ਰਚਾਰ ਨੂੰ ਨਕਾਰਿਆ ਤੇ ਸੂਬੇ ਅੰਦਰ ਸਰਕਾਰ ਵੱਲੋਂ ਕੀਤੇ ਮਣਾਂ ਮੂੰਹੀ ਵਿਕਾਸ ਦੀ ਝਲਕ ਪੇਸ਼ ਕੀਤੀ ਗਈ। ਇਸ ਮੌਕੇ ਇਆਲੀ ਨੇ ਕਿਹਾ ਕਿ ਅੱਜ ਲੋਕਾਂ ਅੰਦਰ ਸੂਬੇ ਵਿੱਚ ਤੀਜੀ ਵਾਰ ਸ਼ਰੋਮਣੀ ਅਕਾਲੀ ਦਲ ਦੀ ਦੁਬਾਰਾ ਸਰਕਾਰ ਲਿਆਉਣ ਨੂੰ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਅੰਦਰ ਅਨੇਕਾਂ ਹੀ ਵਿਕਾਸ ਕਾਰਜ ਮੁਕੰਮਲ ਹੋ ਚੁਕੇ ਹਨ।

ਸਾਡੇ ਵਿਰੋਧੀਆ ਵੱਲੋਂ ਐਵੇਂ ਹੀ ਸਰਕਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਸਗੋਂ ਅਸਲ ਤਸਵੀਰ ਉਨ੍ਹਾਂ ਨੂੰ ਨਹੀ ਦਿਖਾਈ ਦੇ ਰਹੀ। ਉਨ੍ਹਾਂ ਕਿਹਾ 2017 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਸ਼ਰੋਮਣੀ ਅਕਾਲੀ ਦਲ ਤੇ ਉਨ੍ਹਾਂ ਦੀ ਭਾਈਵਲੀ ਪਾਰਟੀ ਭਾਜਪਾ ਤੀਜੀ ਵਾਰ ਸਰਕਾਰ ਸੂਬੇ ਅੰਦਰ ਲੈ ਕੇ ਆਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਦਾਖੇ ਅੰਦਰ ਵੱਖ-ਵੱਖ ਪਿੰਡਾਂ ਵਿੱਚ 76 ਆਧੁਨਿਕ ਖੇਡ ਮੈਦਾਨ ਬਣ ਰਹੇ ਹਨ ਜਿਸ ਵਿੱਚ ਇੱਕ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਤੱਕ ਬਜ਼ੁਰਗ ਲਈ ਸਹੂਲਤਾਂ ਨਾਲ ਲੈੱਸ ਹੋਵੇਗਾ। ਪਿੰਡ ਦੇ ਸਰਪੰਚ ਜਸਵਿੰਦਰ ਕੌਰ ਨੇ ਕਿਹਾ ਕਿ ਪਿੰਡ ਅੰਦਰ ਬਣ ਰਹੇ ਖੇਡ ਮੈਦਾਨ ਪ੍ਰਤੀ ਲੋਕਾਂ ਵਿੱਚ ਇੰਨ੍ਹਾਂ ੳਤਸ਼ਾਹ ਹੈ ਕਿ ਅੱਜ ਸਾਰਾ ਪਿੰਡ ਧਾਰਮਿਕ ਫਿਲਮ ਦੇਖਣ ਵਹੀਰਾਂ ਘੱਤ ਕੇ ਆਇਆ ਹੈ। ਇਸ ਮੌਕੇ ਵਾਈਸ ਚੇਅਰਮੈਨ ਜਸਕਰਨ ਸਿੰਘ ਦਿਓਲ, ਚੇਅਰਮੈਨ ਰਾਮਆਸਰਾ ਚੱਕ ਕਲਾਂ, ਮਾਤਾ ਬਸੰਤ ਕੌਰ ਵੈਲਫ਼ੇਅਰ ਟਰੱਸਟ ਪ੍ਰਧਾਨ ਨੰਬਰਦਾਰ ਨਾਜਰ ਸਿੰਘ, ਸੁਖਵੰਤ ਸਿੰਘ ਪੰਚ ਪਵਿੱਤਰ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਸੁਖਜੀਤ ਕੌਰ, ਪੰਚ ਸਿਕੰਦਰ ਕੌਰ, ਯੂਥ ਆਗੂ ਮਨਜੋਤ ਸਿੰਘ ਹੇਰ, ਬਲਜੀਤ ਸਿੰਘ ਧਾਲੀਵਾਲ, ਕੱਲਬ ਪ੍ਰਧਾਨ ਲਵਪ੍ਰੀਤ ਸਿੰਘ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *