ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਲਈ ਪੇਚ ਫਸਿਆ

ss1

ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਲਈ ਪੇਚ ਫਸਿਆ

ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ 77 ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਹਲਕਾ ਸਾਹਨੇਵਾਲ ਤੋਂ ਕਾਂਗਰਸ ਹਾਈਕਮਾਂਡ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਨ ਲਈ ਅਗਨੀ ਪ੍ਰੀਖਿਆ ਵਿਚ ਫਸੀ ਹੋਈ ਹੈ, ਕਿਉਂਕਿ ਜਿਥੇ ਇਸ ਹਲਕੇ ਤੋਂ ਮੁਕਾਬਲਾ ਅਕਾਲੀ ਦਲ ਦੇ ਮਜ਼ਬੂਤ ਆਗੂ ਤੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨਾਲ ਹੈ, ਉਥੇ ਹੀ ਇਸ ਹਲਕੇ ਤੋਂ ਕਾਂਗਰਸ ਦੇ ਕਈ ਉਮੀਦਵਾਰਾਂ ਦੀ ਦਾਅਵੇਦਾਰੀ ਦੇ ਟਿਕਟ ਦੇ ਐਲਾਨ ਵਿਚ ਆਪਸ ਵਿਚ ਫਸੇ ਪੇਚ ਕਾਰਨ ਹਾਈਕਮਾਂਡ ਬੜੀ ਪ੍ਰੇਸ਼ਾਨੀ ਵਿਚ ਹੈ ਕਿ ਇਹ ਸੀਟ ਕਿਸ ਮਜ਼ਬੂਤ ਉਮੀਦਵਾਰ ਨੂੰ ਦਿੱਤੀ ਜਾਵੇ।
2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਨੌਜਵਾਨ ਆਗੂ ਵਿਕਰਮ ਸਿੰਘ ਬਾਜਵਾ ਨੂੰ ਟਿਕਟ ਦੇ ਕੇ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਉਸ ਸਮੇਂ ਵੀ ਕਾਂਗਰਸੀਆਂ ਦੇ ਆਪਸੀ ਕਾਟੋ-ਕਲੇਸ਼ ਕਾਰਨ ਤੇ ਕੈਬਨਿਟ ਮੰਤਰੀ ਢਿੱਲੋਂ ਵਲੋਂ ਹਲਕੇ ‘ਚ ਕੀਤੇ ਗਏ ਰਿਕਾਰਡਤੋੜ ਵਿਕਾਸ ਕਾਰਜਾਂ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਇਸਦੇ ਬਾਵਜੂਦ ਵੀ ਬਾਜਵਾ ਨੇ ਪਿਛਲੇ 5 ਸਾਲਾਂ ਵਿਚ ਹਲਕਾ ਸਾਹਨੇਵਾਲ ਅੰਦਰ ਹਰੇਕ ਕਾਂਗਰਸੀ ਆਗੂ ਦੇ ਦੁੱਖ-ਸੁੱਖ ਵਿਚ ਸ਼ਮੂਲੀਅਤ ਕੀਤੀ, ਕਾਂਗਰਸੀ ਵਰਕਰਾਂ ‘ਤੇ ਹੋਈਆਂ ਧੱਕੇਸ਼ਾਹੀਆਂ ਖਿਲਾਫ਼ ਡੱਟ ਕੇ ਸਰਕਾਰ ਨਾਲ ਟੱਕਰ ਲਈ ਪਰ ਟਿਕਟਾਂ ਦੀ ਵੰਡ ‘ਤੇ ਆ ਕੇ ਇਕ ਪਰਿਵਾਰ-ਇਕ ਟਿਕਟ ਦੀ ਘੜੀ ਗਈ ਨੀਤੀ ਕਾਰਨ ਕਾਂਗਰਸ ਹਾਈਕਮਾਂਡ ਬਾਜਵਾ ਦੀ ਟਿਕਟ ਕੱਟਣ ਦੀ ਤਿਆਰੀ ‘ਚ ਹੈ। ਜੇਕਰ ਕਾਂਗਰਸ ਹਾਈਕਮਾਂਡ ਇਸ ਹਲਕੇ ਤੋਂ ਬਾਜਵਾ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਆਗੂ ਨੂੰ ਟਿਕਟ ਦਿੰਦੀ ਹੈ ਤਾਂ ਇਹ ਸੀਟ ਥਾਲੀ ਵਿਚ ਪਰੋਸ ਕੇ ਵਿਰੋਧੀ ਪਾਰਟੀਆਂ ਨੂੰ ਦੇਣ ਦੇ ਬਰਾਬਰ ਹੋਵੇਗੀ।

Share Button

Leave a Reply

Your email address will not be published. Required fields are marked *