ਹਲਕਾ ਸ਼ੁਤਰਾਣਾ ਦੀ ਪਹਿਲੀ ਪਸੰਦ ਬਣੇ ਨੌਜਵਾਨ ਕਾਂਗਰਸੀ ਆਗੂ ਇੰਜ. ਅਮਿਤ ਰਤਨ

ss1

ਹਲਕਾ ਸ਼ੁਤਰਾਣਾ ਦੀ ਪਹਿਲੀ ਪਸੰਦ ਬਣੇ ਨੌਜਵਾਨ ਕਾਂਗਰਸੀ ਆਗੂ ਇੰਜ. ਅਮਿਤ ਰਤਨ

ਪਟਿਆਲਾ 03 ਅਕਤੂਬਰ (ਪੱਤਰ ਪ੍ਰੇਰਕ) : ਜਿਲ੍ਹਾ ਪਟਿਆਲਾ ਦੇ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਅਪਲਾਈ ਕਰਨ ਵਾਲੇ ਨੌਜਵਾਨ ਅਤੇ ਪੜ੍ਹੇ ਲਿਖੇ ਨਿਧੜਕ ਆਗੂ ਇੰਜ. ਅਮਿਤ ਰਤਨ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ । ਉਨ੍ਹਾਂ ਨੇ ਇਹ ਮੁਕਾਮ ਆਪਣੀ ਇਮਾਨਦਾਰੀ, ਨਰਮਾਈ, ਮਿੱਠੀ ਬੋਲੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਸਾਰਥਕ ਹੱਲ ਕੱਢਣ ਲਈ ਹਰ ਸਮੇਂ ਤੱਤਪਰ ਰਹਿਣ ਦੀ ਕਾਬਲੀਅਤ ਕਰਕੇ ਹੀ ਪਾਇਆ ਹੈ । ਹਲਕੇ ਦੇ ਨੌਜਵਾਨ ਇੰਜ. ਅਮਿਤ ਰਤਨ ਦੀ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਇਸੇ ਪ੍ਰਭਾਵ ਕਰਕੇ ਹਲਕੇ ਦੇ ਹਰ ਪਿੰਡ ਵਿੱਚ ਨੌਜਵਾਨ ਵਰਗ ਤੇਜ਼ੀ ਨਾਲ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਸਰਗਰਮ ਹੋ ਗਿਆ ਹੈ । ਜਦੋਂ ਸਰਵਿਆਂ ਵਿੱਚ ਵੀ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤਾਂ ਨੌਜਵਾਨ ਵਰਕਰਾਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਜੋਸ਼ ਹੈ ।ਇੰਜ. ਅਮਿਤ ਰਤਨ ਵੱਲੋਂ ਵੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਚਾਹੁੰਦੇ ਹਨ । ਉਹ ਬੜੇ ਦਮ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਹਲਕਾ ਸ਼ੁਤਰਾਣਾ ਤੋਂ ਹਰ ਹਾਲ ਜਿੱਤੇਗੀ । ਇਸ ਵਾਰ ਤਿੰਨੇ ਮੁੱਖ ਪਾਰਟੀਆਂ ਦੀ ਅੱਖ ਨੌਜਵਾਨ ਵੋਟ ਬੈਂਕ ਤੇ ਹੈ । ਇਸੇ ਕਰਕੇ ਸਾਰੀਆਂ ਪਾਰਟੀਆਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਨੌਜਵਾਨਾਂ ਉਮੀਦਵਾਰਾਂ ਨੂੰ ਮੌਕਾ ਦੇਣ ਦੇ ਰੌਂਅ ਵਿੱਚ ਹਨ ।

Share Button

Leave a Reply

Your email address will not be published. Required fields are marked *