Sun. Sep 15th, 2019

ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ 26 ਉਮੀਦਵਾਰਾਂ ਲਈ 16 ਲੱਖ 89 ਹਜ਼ਾਰ 933 ਵੋਟਰ ਅੱਜ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ 26 ਉਮੀਦਵਾਰਾਂ ਲਈ 16 ਲੱਖ 89 ਹਜ਼ਾਰ 933 ਵੋਟਰ ਅੱਜ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ
ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ 8 ਲੱਖ 80 ਹਜ਼ਾਰ 778 ਮਰਦ ਅਤੇ 8 ਲੱਖ 09 ਹਜ਼ਾਰ 113 ਮਹਿਲਾ ਵੋਟਰ ਸ਼ਾਮਲ
ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੇ ਮਹਾਂ ਤਿਉਹਾਰ ਵਿੱਚ ਕੀਤੀ ਜਾਵੇ ਸ਼ਮੂਲੀਅਤ : ਜ਼ਿਲਾ ਚੋਣ ਅਫਸਰ
ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ‘ਤੇ ਲੱਗਣਗੇ ਜੀ.ਪੀ.ਐਸ.

ਸ਼੍ਰੀ ਅਨੰਦਪੁਰ ਸਾਹਿਬ, 18 ਮਈ (ਦਵਿੰਦਰਪਾਲ ਸਿੰਘ/ ਅੰਕੁਸ਼): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ : ਸੁਮੀਤ ਜਾਰੰਗਲ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਕੁੱਲ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨਾਂ ਲਈ ਅੱਜ 19 ਮਈ ਨੂੰ 16 ਲੱਖ 89 ਹਜ਼ਾਰ 933 ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੇ ਮਹਾ ਤਿਉਹਾਰ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਉਨਾਂ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮੱਤਦਾਨ ਹੋਵੇਗਾ ਅਤੇ ਇਕ ਜ਼ਿੰਮੇਵਾਰ ਨਾਗਰਿਕ ਦੀ ਤਰਾਂ ਬਿਨਾਂ ਡਰ ਅਤੇ ਲਾਲਚ ਦੇ ਮੱਤਦਾਨ ਕੀਤਾ ਜਾਵੇ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ 08 ਲੱਖ 80 ਹਜ਼ਾਰ 778 ਮਰਦ ਅਤੇ 08 ਲੱਖ 09 ਹਜ਼ਾਰ 113 ਮਹਿਲਾ ਵੋਟਰ ਸ਼ਾਮਲ ਹਨ ਜਦਕਿ 42 ਥਰਡ ਜੈਂਡਰ ਵੋਟਰ ਹਨ। ਉਨਾਂ ਦੱਸਿਆ ਕਿ ਲੋਕ ਸਭਾ ਹਲਕੇ ਵਿੱਚ 09 ਵਿਧਾਨ ਸਭਾ ਹਲਕੇ ਪੈਂਦੇ ਹਨ। ਵਿਧਾਨ ਸਭਾ ਹਲਕਾ ਗੜਸ਼ੰਕਰ ਵਿੱਚ ਕੁੱਲ 01 ਲੱਖ 72 ਹਜ਼ਾਰ 147 ਵੋਟਰ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ ਬੰਗਾ ਵਿੱਚ ਕੁੱਲ 01 ਲੱਖ 65 ਹਜ਼ਾਰ 163 ਵੋਟਰ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿੱਚ ਕੁੱਲ 01 ਲੱਖ 73 ਹਜ਼ਾਰ 99 ਵੋਟਰ ਹਨ। ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਕੁੱਲ 01 ਲੱਖ 52 ਹਜ਼ਾਰ 301 ਵੋਟਰ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਕੁੱਲ 01 ਲੱਖ 88 ਹਜ਼ਾਰ 603 ਵੋਟਰ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਕੁੱਲ 01 ਲੱਖ 76 ਹਜ਼ਾਰ 941 ਵੋਟਰ ਹਨ। ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ 01 ਲੱਖ 93 ਹਜ਼ਾਰ 819 ਵੋਟਰ ਹਨ। ਵਿਧਾਨ ਸਭਾ ਹਲਕਾ ਖਰੜ ਵਿੱਚ 02 ਲੱਖ 42 ਹਜ਼ਾਰ 530 ਵੋਟਰ ਹਨ। ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ (ਮੋਹਾਲੀ) ਵਿੱਚ ਕੁੱਲ 02 ਲੱਖ 25 ਹਜ਼ਾਰ 330 ਵੋਟਰ ਸ਼ਾਮਲ ਹਨ।
ਉਨਾਂ ਦੱਸਿਆ ਕਿ ਦਿਵਆਂਗਜਨ ਦੀ ਮਦਦ ਲਈ ਵਲੰਟੀਅਰਜ਼, ਵੀਲਚੇਅਰਜ਼ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿਵਆਂਗਜਨ ਨੂੰ ਪੋਲਿੰਗ ਬੂਥਾਂ ‘ਤੇ ਲਿਆਉਣ ਅਤੇ ਲਿਜਾਣ ਲਈ ਵੀ ਵਾਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 07 ਪਿੰਕ ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਸਾਰਾ ਚੋਣ ਅਮਲਾ ਮਹਿਲਾਵਾਂ ਦਾ ਹੋਵੇਗਾ। ਇਸ ਤੋਂ ਇਲਾਵਾ 10 ਮਾਡਲ ਪੋਲਿੰਗ ਸਥਾਪਤ ਕੀਤੇ ਗਏ ਹਨ।
ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਆਨੰਦਪੁਰ ਲੋਕ ਸਭਾ ਹਲਕੇ ਵਿੱਚ 1943 ਪੋਲਿੰਗ ਬੂਥ ਬਣਾਏ ਗਏ ਹਨ ਜਿਨਾਂ ਲਈ ਪੋਲਿੰਗ ਪਾਰਟੀਆਂ, ਪੋਲਿੰਗ ਬੂਥਾਂ ਲਈ ਰਵਾਨਾ ਹੋ ਚੁੱਕੀਆਂ ਹਨ। ਉਨਾਂ ਪੋਲਿੰਗ ਪਾਰਟੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜਨ ਲਈ ਡਿਊਟੀ ਨਿਭਾਉਣ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲੇ ਦਾ ਕੁੱਲ 7772 ਪੋਲਿੰਗ ਸਟਾਫ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜੇਗਾ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰ ਪਹਿਚਾਣ ਦੇ ਸਬੂਤ ਵਜੋਂ 12 ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ ਜਿਹੜੇ 11 ਦਸਤਾਵੇਜ਼ ਜੋ ਮੱਤਦਾਨ ਕੇਂਦਰ ‘ਤੇ ਸ਼ਨਾਖਤ ਲਈ ਵਰਤੇ ਜਾ ਸਕਦੇ ਹਨ, ਉਨਾਂ ਵਿੱਚ ਸਰਕਾਰੀ ਸ਼ਨਾਖਤੀ ਕਾਰਡ, ਸਰਵਿਸ ਸ਼ਨਾਖਤੀ ਕਾਰਡ, ਮਗਨਰੇਗਾ ਜਾਬ ਕਾਰਡ, ਪਾਸਪੋਰਟ, ਪੈਨ ਕਾਰਡ, ਫੋਟੋ ਸਮੇਤ ਪਾਸ ਬੁੱਕ, ਪੈਨਸ਼ਨ ਦਸਤਾਵੇਜ਼, ਅਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਸਮਾਰਟ ਕਾਰਡ ਅਤੇ ਸਿਹਤ ਬੀਮਾ ਸਮਾਰਟ ਕਾਰਡ ਸ਼ਾਮਲ ਹਨ। ਉਨਾਂ ਦੱਸਿਆ ਕਿ ਉਕਤ 12 ਵਿਚੋਂ ਕੋਈ ਵੀ ਇਕ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪੋਲ ਕੀਤੀ ਜਾ ਸਕਦੀ ਹੈ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪਹਿਲੀ ਵਾਰ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ‘ਤੇ ਜੀ.ਪੀ.ਐਸ. ਡਿਵਾਈਸ ਲਗਾਏ ਗਏ ਹਨ, ਤਾਂ ਜੋ ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ਦੀ ਨਜ਼ਰਸਾਨੀ ਕੀਤੀ ਜਾ ਸਕੇ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਆਪਣੇ ਬੂਥ ਪੋਲਿੰਗ ਸਟੇਸ਼ਨਾਂ ਤੋਂ 200 ਮੀਟਰ ਦੀ ਦੂਰੀ ‘ਤੇ ਲਗਾਉਣ, ਜਿਥੇ ਇਕ ਟੇਬਲ ਅਤੇ ਦੋ ਕੁਰਸੀਆਂ ਹੀ ਲਗਾਈਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਪੋਲਿੰਗ ਸਟੇਸ਼ਨ ਅੰਦਰ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਇਲਾਵਾ ਕਿਸੇ ਨੂੰ ਵੀ ਮੋਬਾਇਲ ਫੋਨ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ। ਉਨਾਂ ਕਿਹਾ ਕਿ ਬਿਨਾਂ ਸ਼ਨਾਖਤੀ ਕਾਰਡ ਦੇ ਕਾਊਂਟਿੰਗ ਏਜੰਟ ਨੂੰ ਕਾਊਂਟਿੰਗ ਸੈਂਟਰ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ 19 ਮਈ ਸ਼ਾਮ 6 ਵਜੇ ਮੱਤਦਾਨ ਵਾਲੇ ਦਿਨ ਤੱਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 23 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਪੂਰਾ ਦਿਨ ਡਰਾਈ ਡੇਅ ਰਹੇਗਾ। ਉਨਾਂ ਦੱਸਿਆ ਕਿ 19 ਮਈ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਮਾਕ ਪੋਲ ਸਵੇਰੇ 6 ਵਜੇ ਸ਼ੁਰੂ ਹੋਵੇਗੀ, ਇਸ ਲਈ ਰਾਜਨੀਤਿਕ ਪਾਰਟੀਆਂ ਪੋਲਿੰਗ ਏਜੰਟਾਂ ਨੂੰ ਮਾਕ ਪੋਲ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਭੇਜਣਾ ਯਕੀਨੀ ਬਣਾਉਣ, ਤਾਂ ਜੋ ਮੌਕੇ ‘ਤੇ ਮਾਕ ਪੋਲ ਦੀ ਪ੍ਰਕ੍ਰਿਆ ਦੇਖ ਸਕਣ।

Leave a Reply

Your email address will not be published. Required fields are marked *

%d bloggers like this: