ਹਲਕਾ ਵਿਧਾਇਕ ਸਿੱਧੂ ਨੇ 250 ਦੇ ਕਰੀਬ ਔੋਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ss1

ਹਲਕਾ ਵਿਧਾਇਕ ਸਿੱਧੂ ਨੇ 250 ਦੇ ਕਰੀਬ ਔੋਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ
ਇਸਤਰੀ ਅਕਾਲੀ ਦਲ ਦੀ ਮੀਟਿੰਗ 31 ਨੂੰ ਹੋਵੇਗੀ ਤਲਵੰਡੀ ਸਾਬੋ ਵਿਖੇ

mla-newsਤਲਵੰਡੀ ਸਾਬੋ, 8 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਪਿੰਡ ਫੁੱਲੋਖਾਰੀ ਵਿੱਚ ਬਣੀ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਵੱਲੋਂ ਸੀ ਐੱਸ ਆਰ ਸਕੀਮ ਤਹਿਤ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਲੜੀ ਵਿੱਚ ਉਪਲੱਬਧ ਕਰਵਾਈਆਂ ਕਰੀਬ 250 ਸਿਲਾਈ ਮਸ਼ੀਨਾਂ ਕਰੀਬ ਇੱਕ ਦਰਜਨ ਪਿੰਡਾਂ ਦੀਆਂ ਲੋੜਵੰਦ ਔੋਰਤਾਂ ਨੂੰ ਅੱਜ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਤਕਸੀਮ ਕੀਤੀਆਂ ਗਈਆਂ।
ਔਰਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਚਲਾਈਆਂ ਗਈਆਂ ਸਮਾਜ ਭਲਾਈ ਸਕੀਮਾਂ ਬਾਰੇ ਜਾਣੂੰ ਕਰਵਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਨਿਰੰਤਰ ਵਿਕਾਸ ਲਈ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੂੰ 2017 ਮਿਸ਼ਨ ਤਹਿਤ ਤੀਜੀ ਵਾਰ ਮੌਕਾ ਦੇਣ ਤਾਂਕਿ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਤਲਵੰਡੀ ਸਾਬੋ ਵਿਖੇ ਇਸਤਰੀ ਅਕਾਲੀ ਦਲ ਦੀ ਇੱਕ ਵਿਸ਼ਾਲ ਮੀਟਿੰਗ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਕੱਤਰ ਔਰਤਾਂ ਨੂੰ ਉਕਤ ਵਿਸ਼ਾਲ ਮੀਟਿੰਗ ਵਿੱਚ ਵੱਡੇ ਕਾਫਲਿਆਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਵਿੱਚ ਰਿਫਾਇੰਨਰੀ ਦੇ ਪੀ ਆਰ ਓ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਰਿਫਾਇੰਨਰੀ ਵੱਲੋਂ ਭਵਿੱਖ ਵਿੱਚ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਮੁਫਤ ਮੈਡੀਕਲ ਚੈਕਅਪ ਕੈਂਪ ਅਤੇ ਪਸ਼ੂਆਂ ਦੇ ਮੈਡੀਕਲ ਚੈਕਅਪ ਕੈਂਪ ਲਾਉਣ ਦੀ ਯੋਜਨਾ ਵੀ ਵਿਚਾਰ ਅਧੀਨ ਹੈ ਤੇ ਲੋਕ ਭਲਾਈ ਦੇ ਕਾਰਜ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ।
ਅੱਜ ਇਸ ਮੌਕੇ ਰਿਫਾਇੰਨਰੀ ਦੇ ਸੀ ਐੱਸ ਆਰ ਸੰਦੀਪ ਸਿੰਘ, ਜਸਵੀਰ ਪਥਰਾਲਾ ਨਿੱਜੀ ਸਹਾਇਕ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਟਰੱਕ ਯੂੁਨੀਅਨ ਤਲਵੰਡੀ ਪ੍ਰਧਾਨ ਅਵਤਾਰ ਮੈਨੂੰਆਣਾ, ਰਾਮਾਂ ਪ੍ਰਧਾਨ ਰਾਮਪਾਲ ਮਲਕਾਣਾ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਸੁਰਜੀਤ ਭੱਮ ਕੌਂਸਲਰ,ਬਾਬੂ ਸਿੰਘ ਮਾਨ ਸੂਬਾ ਮੀਤ ਪ੍ਰਧਾਨ ਕਿਸਾਨ ਸੈੱਲ, ਨਿਰਮਲ ਜੋਧਪੁਰ,ਇਸਤਰੀ ਅਕਾਲੀ ਦਲ ਆਗੂ ਬੀਬੀ ਜਸਵੀਰ ਕੌਰ, ਜਲੌਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਅੇੈੱਸ.ਸੀ ਵਿੰਗ, ਹਰਜਿੰਦਰ ਬਿੱਟੂ ਸਰਪੰਚ ਜੰਬਰ ਬਸਤੀ, ਮਨਪ੍ਰੀਤ ਸ਼ੇਖਪੁਰਾ,ਕਿਰਨਪ੍ਰੀਤ ਵਾਲੀਆਂ, ਸੋਨੀ ਮੱਟੂ, ਕਰਮਜੀਤ ਚੌਹਾਨ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *