ਹਲਕਾ ਵਿਧਾਇਕ ਸਮਾਂਓ ਵੱਲੋਂ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ

ss1

ਹਲਕਾ ਵਿਧਾਇਕ ਸਮਾਂਓ ਵੱਲੋਂ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ

29-3
ਬੋਹਾ 29 ਅਗਸਤ (ਦਰਸ਼ਨ ਹਾਕਮਵਾਲਾ)-ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਵੱਲੋਂ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਖੇਤਰ ਦੇ ਵੱਖ ਵੱਖ ਸਕੂਲਾਂ ਦੀ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕੀਤੀ ਗਈ।ਇਸ ਬੋਲਦਿਆਂ ਹਲਕਾ ਵਿਧਾਇਕ ਨੇ ਆਖਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਹੀ ਹੈ ਜਿਸ ਤਹਿਤ ਸਕੂਲਾਂ ਅੰਦਰ ਸਟਾਫ ਦੀ ਘਾਟ ਨੂੰ ਦੇਖਦੇ ਹੋਏ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਕਰਕੇ ਜਾਂ ਪਦ ਉੱਨਤ ਕਰਕੇ ਸਕੂਲਾਂ ਅੰਦਰ ਖਾਲੀ ਪਈਆਂ ਪੋਸਟਾਂ ਭਰੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਪਿੰਡਾਂ ਚੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਸਹੀ ਸਮੇਂ ਤੇ ਸਕੂਲ ਪੁੱਜ ਸਕਣ।ਇਸ ਸਕੀਮ ਤਹਿਤ ਹਲਕਾ ਬੁਢਲਾਡਾ ਦੇ 22 ਸਕੂਲਾਂ ਦੀਆਂ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ 984 ਵਿਦਿਆਂਰਥਣਾਂ ਨੂੰ ਮੁਫਤ ਸਾਇਕਲ ਦਿਤੇ ਜਾ ਰਹੇ ਹਨ ਜਿਸ ਤਹਿਤ ਅੱਜ ਬੋਹਾ,ਰਾਮਗੜ ਸ਼ਾਹਪੁਰੀਆਂ,ਰਿਉਂਦ ਕਲਾਂ ਅਤੇ ਗੰਢੂ ਕਲਾਂ ਦੀਆਂ 230 ਸਕੂਲੀ ਵਿਦਿਆਰਥਣਾਂ ਨੂੰ ਸਾਇਕਲ ਦਿੱਤੇ ਗਏ ਹਨ।ਇਸ ਮੌਕੇ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ ਉੱਪ ਪ੍ਰਧਾਨ ਜਗਤਾਰ ਸਿੰਘ ਤਾਰੀ,ਜਿਲਾ ਪੀ੍ਰਸ਼ਦ ਮੈਂਬਰ ਮਲਕੀਤ ਸਿੰਘ ਸਮਾਂਓ,ਮਲਕੀਤ ਸਿੰਘ ਸਰਪੰਚ ਆਂਡਿਆਂਵਾਲੀ,ਤਿਲਕ ਸਿੰਘ ਸਰਪੰਚ ਰਿਉਂਦ,ਬਲਕਾਰ ਸਿੰਘ ਦਸ਼ਮੇਸ਼ ਨਗਰ,ਭੁਪਿੰਦਰ ਸਿੰਘ ਰਿਉਂਦ ਕਲਾਂ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *