ਹਲਕਾ ਵਿਧਾਇਕ ਬੀਬੀ ਮੁਖਮੈਲਪੁਰ ਦੇ ਭਰੋਸ਼ੇ ਤੋਂ ਬਾਅਦ ਧਰਨਾ ਕੀਤਾ ਸਮਾਪਤ

ss1

ਹਲਕਾ ਵਿਧਾਇਕ ਬੀਬੀ ਮੁਖਮੈਲਪੁਰ ਦੇ ਭਰੋਸ਼ੇ ਤੋਂ ਬਾਅਦ ਧਰਨਾ ਕੀਤਾ ਸਮਾਪਤ
ਮਾਮਲਾ- ਮੁਰਗੀ ਖਾਨਿਆਂ ਨੂੰ ਬੰਦ ਕਰਵਾਉਣ ਲਈ ਦੋ ਦਰਜਨ ਪਿੰਡਾਂ ਦੇ ਲੋਕਾਂ ਨੇ ਲਾਇਆ ਸੀ ਧਰਨਾ

ਰਾਜਪੁਰਾ/ਘਨੋਰ,2 ਜੂਨ (ਦਿਨੇਸ਼ ਸਚਦੇਵਾ)ਰਾਜਪੁਰਾ ਨੇੜਲੇ ਪਿੰਡ ਬਠੋਣੀਆਂ ਕਲਾਂ ਵਿਖੇ ਮੁਰਗੀ ਖਾਨਿਆਂ ਨੂੰ ਬੰਦ ਕਰਵਾਉਣ ਨੂੰ ਲੈ ਪਿਛਲੇ ਕਈ ਦਿਨਾਂ ਤੋਂ ਚੱਲੇ ਆ ਰਹੇ ਧਰਨੇ ਨੂੰ ਸਮਾਪਤ ਕਰਵਾਉਣ ਅਤੇ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਹਲਕਾ ਵਿਧਾਇਕ ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ ਵਲੋਂ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਕੋਲ ਉਠਾਉਣ ਤੋਂ ਬਾਅਦ ਅੱਜ ਵਿਧਾਇਕ ਬੀਬੀ ਮੁਖਮੈਲਪੁਰ ਦੇ ਦਿੱਤੇ ਵਿਸਵਾਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ।ਇਸ ਤੋਂ ਪਹਿਲਾ ਸ਼ੰਘਰਸ ਕਮੇਟੀ ਅਤੇ ਪ੍ਰਸ਼ਾਸਨ ਵਿਚਕਾਰ ਰਾਜਪੁਰਾ ਦੇ ਰੈਸਟ ਹਾਉਸ ਵਿਖੇ ਉਕਤ ਮੱਸਲੇ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ,ਐਸਐਸਪੀ ਪਟਿਆਲਾ ਗੁਰਮੀਤ ਸਿੰਘ ਚੋਹਾਨ ,ਹਲਕਾ ਘਨੋਰ ਦੀ ਵਿਧਾਇਕਾ ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ,ਵਿਧਾਇਕ ਐਨ.ਕੇ.ਸ਼ਰਮਾਂ, ਐਸਡੀਐਮ ਰਾਜਪੁਰਾ ਬਿਕਰਮਜੀਤ ਸਿੰਘ ਸ਼ੇਰਗਿੱਲ,ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ,ਰਾਜਿੰਦਰ ਸਿੰਘ ਸੋਹਲ ਐਸਪੀ,ਯੂਥ ਆਗੂ ਹੈਰੀ ਮੁਖਮੈਲਪੁਰ, ਸਾਬਕਾ ਪ੍ਰਧਾਨ ਹਰਪਾਲ ਸਿੰਘ ਸਰਾੳ,ਹਰਸੰਗਤ ਸਿੰਘ ਤਖਤੂਮਾਜਰਾ ,ਜਸਵਿੰਦਰ ਸਿੰਘ ਬੰਬੀ ਸ਼ਾਮਲ ਹੋਏ ।ਇਸ ਮੋਕੇ ਧਰਨਾ ਵਾਲੀ ਥਾਂ ‘ਤੇ ਪਹੁੰਚੇ ਹਲਕਾ ਵਿਧਾਇਕ ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ ਨੇ ਧਰਨਾਕਾਰੀਆਂ ਨੂੰ ਵਿਸਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਦੇ ਪਿੰਡਾਂ ਦੀ ਸਮੱਸਿਆ ਹੈ ਉਸ ਨੂੰ ਬਹੁਤ ਜਲਦ ਦੂਰ ਕਰ ਦਿੱਤਾ ਜਾਵੇਗਾ ਅਤੇ ਜਿੰਨ੍ਹਾਂ 26 ਜਣਿਆਂ ਖਿਲਾਫ ਪੁਲਿਸ ਕੇਸ ਦਰਜ ਹੋਏ ਸਨ ਉਨ੍ਹਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਜੋ ਧਰਨਾਕਾਰੀ ਜੇਲ ਵਿੱਚ ਹਨ ਉਨ੍ਹਾਂ ਜਲਦ ਛੁਡਾੁੳਣ ਦਾ ਉਪਰਾਲਾ ਕੀਤਾ ਜਾਵੇਗਾ ।

ਉਨ੍ਹਾ ਕਿਹਾ ਕਿ ਮੁਰਗੀ ਖਾਨਿਆਂ ਦੇ ਮਾਲਕਾ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਮੁਰਗੀ ਖਾਨਿਆਂ ਵਿੱਚ ਮੱਖੀਆਂ ਦਾ ਪ੍ਰਬੰਧ ਕਰਨ ਅਤੇ ਜਿਸ ਦਵਾਈ ਦੀ ਪਿੰਡ ਵਾਸੀ ਛਿੜਕਾ ਕਰਵਾਉਣਾ ਚਾਹੁੰਦੇ ਹਨ ਉਸ ਦਵਾਈ ਦਾ ਛਿੜਕਾ ਪਿੰਡ ਵਾਸੀਆ ਦੀ ਸਲਾਹ ਤੋਂ ਕੀਤਾ ਜਾਵੇ ।ਉਨ੍ਹਾਂ ਕਿਹਾਕਿ ਉਹ ਖੁਦ ਹਫਤੇ ਵਿੱਚ ਇਕ ਵਾਰ ਇਨ੍ਹਾਂ ਪਿੰਡਾਂ ਦਾ ਦੌਰਾ ਕਰਨਗੇ ।ਉਨ੍ਹਾਂ ਕਿਹਾਕਿ ਤਿੰਨ ਮਾਹੀਨਿਆਂ ਦੇ ਅੰਦਰ ਅੰਦਰ ਪਿੰਡਾਂ ਵਿਚੋਂ ਮੱਖੀਆਂ ‘ਤੇ ਕੰਟਰੋਲ ਕਰ ਦਿੱਤਾ ਜਾਵੇਗਾ ।ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ।ਹੋਰਨਾਂ ਤੋਂ ਇਲਾਵਾ ਹੈਰੀ ਮੁਖਮੈਲਪਰ,ਹਰਸੰਗਤ ਸਿੰਘ ਤਖਤੂਮਾਜਰਾ,ਕਰਤਾਰ ਸਿੰਘ ਮੰਤਰੀ,ਕੁਲਦੀਪ ਸਿੰਘ ,ਭਜਨ ਸਿੰਘ,ਅਮਰਜੀਤ ਸਿੰਘ ,ਸੁਰਜੀਤ ਸਿੰਘ,ਸਰਜਿੰਦਰ ਸਿੰਘ,ਗੁਲਜਾਰ ਸਿੰਘ ਸਰਪੰਚ,ਸੰਜੀਵ ਬਠੋਣੀਆਂ, ਪ੍ਰਵੀਨ ਕੁਮਾਰ ਸਰਪੰਚ, ਬਹਾਦਰ ਸਿੰਘ, ਗੁਰਦੀਪ ਸਿੰਘ,ਬਹਾਦਰ ਸਿੰਘ,ਹਰਜੰਟ ਸਿੰਘ,ਵਿਪਨ ਕੁਮਾਰ ਸਮੇਤ ਹੋਰ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *