Sat. Apr 20th, 2019

ਹਲਕਾ ਵਿਧਾਇਕ ਨੇ ਸੌਂਪੇ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ

ਹਲਕਾ ਵਿਧਾਇਕ ਨੇ ਸੌਂਪੇ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ

_20161015_182837ਤਲਵੰਡੀ ਸਾਬੋ, 15 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ ਕਰਨ ਦੇ ਮੰਤਵ ਨਾਲ ਹਲਕਾ ਵਿਧਾਇਕ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨਾਂ ਤੋਂ ਪਾਰਟੀ ਦੇ ਵੱਖ-ਵੱਖ ਵਿੰਗਾਂ ਵਿੱਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ਵਿੱਚ ਅੱਜ ਉਨ੍ਹਾਂ ਵੱਲੋਂ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਇੱਕ ਆਯੋਜਨ ਦੌਰਾਨ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਸ ਮੌਕੇ ਵਿਧਾਇਕ ਨੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ, ਚਿੰਟੂ ਜਿੰਦਲ ਤੇ ਗੌਰਵ ਗੋਰਾ ਸ਼ਹਿਰੀ ਪ੍ਰਧਾਨ ਤਲਵੰਡੀ ਤੇ ਰਾਮਾਂ, ਚਰਨਾ ਭਾਗੀਵਾਂਦਰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਗੁਰਸੇਵਕ ਤੰਗਰਾਲੀ, ਭੂਰਾ ਗੁਰੂਸਰ, ਮਨਪ੍ਰੀਤ ਸ਼ੇਖਪੁਰਾ, ਸੁਰਜੀਤ ਸ਼ਿੰਦੀ, ਸੁਖਮੰਦਰ ਸਿੰਘ ਜਗਾ ਰਾਮਤੀਰਥ, ਗੁਰਪ੍ਰੀਤ ਆਧੀ ਜਗਾ ਰਾਮਤੀਰਥ, ਗੁਰਮੀਤ ਬੁੱਟਰ ਬੰਗੀ ਆਦਿ ਜਿਲ੍ਹਾ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਸਬੰਧੀ ਨਿਯੁਕਤੀ ਪੱਤਰ ਤਕਸੀਮ ਕੀਤੇ। ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਵਿਧਾਇਕ ਨੇ ਅਪੀਲ ਕੀਤੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਕਮਰਕੱਸੇ ਕਸਕੇ ਉਹ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਕੇ ਲੋਕਾਂ ਨੂੰ ਗਠਜੋੜ ਸਰਕਾਰ ਦੇ ਹੱਕ ਵਿੱਚ ਪੰਜਾਬ ਦੇ ਵਿਕਾਸ ਦੀ ਨਿਰੰਤਰ ਬਹਾਲੀ ਲਈ ਵੋਟ ਪਾਉਣ ਦੀ ਅਪੀਲ ਕਰਨ ਤਾਂ ਕਿ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਹੋਂਦ ਵਿੱਚ ਆ ਸਕੇ।
ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਵਿਧਾਇਕ ਨੂੰ ਵਿਸ਼ਵਾਸ ਦੁਆਇਆ ਕਿ ਉਹ ਉਨ੍ਹਾਂ ਦੀ ਇਸ ਚੋਣ ਵਿੱਚ ਵੀ ਡਟਵੀਂ ਮਦੱਦ ਕਰਦਿਆਂ ਇੱਕ ਵਾਰ ਫਿਰ ਉਨ੍ਹਾਂ ਨੂੰ ਜਿਤਾ ਕੇ ਸੀਟ ਪਾਰਟੀ ਦੀ ਝੋਲੀ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਪਥਰਾਲਾ ਨਿੱਜੀ ਸਹਾਇਕ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਸਰਕਲ ਜਥੇਦਾਰ ਬਲਵਿੰਦਰ ਗਿੱਲ, ਕਿਸਾਨ ਵਿੰਗ ਸਰਕਲ ਪ੍ਰਧਾਨ ਤੇਜਾ ਮਲਕਾਣਾ, ਟਰੱਕ ਯੂਨੀਅਨ ਰਾਮਾਂ ਦੇ ਰਾਮਪਾਲ ਮਲਕਾਣਾ, ਹਰਜਿੰਦਰ ਬਿੱਟੂ ਸਰਪੰਚ ਜੰਬਰ ਬਸਤੀ, ਐੱਸ ਸੀ ਸੈੱਲ ਸਰਕਲ ਪ੍ਰਧਾਨ ਗੁਲਾਬ ਕੈਲੇਵਾਂਦਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: