ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ ਅਤੇ ਮਜਦੂਰਾਂ ਨੂੰ ਦਿੱਤੇ ਨਰਮਾ ਚੁਗਾਈ ਚੈੱਕ

ss1

ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ ਅਤੇ ਮਜਦੂਰਾਂ ਨੂੰ ਦਿੱਤੇ ਨਰਮਾ ਚੁਗਾਈ ਚੈੱਕ

11-28 (1)
ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਹਲਕਾ ਵਿਧਾਨ ਸਭਾ ਤਲਵੰਡੀ ਸਾਬੋ ਦੇ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡੇ ਅਤੇ ਗੁਰੂਸਰ ਜਗਾ, ਭਗਵਾਨਪੁਰਾ ਆਦਿ ਪਿੰਡਾਂ ਦੇ ਗਰੀਬ ਲੋਕਾਂ ਨੂੰ ਨਰਮੇ ਦੀ ਚੁਗਾਈ ਸੰਬੰਧੀ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦੇ ਦੇ ਚੈੱਕ ਵੀ ਤਕਸੀਮ ਕੀਤੇ ਗਏ।
ਪਿੰਡ ਜੀਵਨ ਸਿੰਘ ਵਾਲਾ ਵਿਖੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਕੂਲੀ ਬੱਚੀਆਂ ਲਈ ਪੈਦਲ ਘਰ ਤੋਂ ਸਕੂਲ ਜਾਣਾ ਅਤੇ ਆਉਣਾ ਬਹੁਤ ਹੀ ਮੁਸ਼ਕਲ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਹ ਸਾਈਕਲ ਮਾਈ ਭਾਗੋ ਤਹਿਤ ਵੰਡੇ ਜਾ ਰਹੇ ਹਨ। ਇਸ ਮੌਕੇ ਪਿਛਲੇ ਸਾਲ ਜੋ ਵਿਦਿਆਰਥੀ ਫਸਟ ਸੈਕਿੰਡ ਆਏ ਸਨ ਉਹਨਾਂ ਨੂੰ ਵੀ ਇਨਾਮ ਵੰਡੇ ਗਏ। ਪਿੰਡ ਗੁਰੂਸਰ ਜਗਾ ਭਗਵਾਨਪੁਰਾ ਆਦਿ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਨਰਮਾ ਚੁਗਾਈ ਲਈ ਦਿੱਤੀ ਜਾਣ ਵਾਲੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ।
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਜਿੱਥੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦਾ ਗਰੀਬਾਂ ਦੀ ਮੱਦਦ ਕਰਨ ਬਦਲੇ ਧੰਨਵਾਦ ਕੀਤਾ ਉੱਥੇ ਵਿਕਾਸ ਕਾਰਜ਼ਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੇੈ, ਜਿਸ ਦੇ ਚਲਦਿਆਂ ਹਜ਼ਾਰਾਂ ਹੀ ਲੋਕਾਂ ਨੂੰ ਸ਼ਗਨ ਸਕੀਮ ਦੇ ਚੈੱਕ ਦਿੱਤੇ ਗਏ ਹਨ, ਹਰੇਕ ਪਿੰਡ ਵਿਚ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਗਈਆਂ ਹਨ ਅਤੇ ਰਹਿੰਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ। ਕਿਸਾਨਾਂ ਦੀ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕਿਸਾਨਾਂ ਲਈ ਫਸਲਾਂ ਨੂੰ ਪਾਣੀ ਦੇਣ ਲਈ ਜਿੱਥੇ ਖਾਲ ਪੱਕੇ ਬਣਾਏ ਗਏ ਹਨ ਉੱੱਥੇ ਕਿਸਾਨਾਂ ਲਈ ਮੋਟਰਾਂ ਦੇ ਕੁਨੈਕਸ਼ਨ ਅਤੇ ਸੂਬੇ ਦੀਆਂ ਸਾਰੀਆ ਸੜਕਾਂ ਪੱਕੀਆਂ ਕੀਤੀਆਂ ਗਈਆਂ ਹਨ।
ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਵੱਲੋਂ ਸੁਖਵੀਰ ਸਿੰਘ ਚੱਠਾ, ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਕੌਰਾ ਸਿੰਘ ਰਾਮਾਂ ਮੰਡੀ, ਭਾਗ ਸਿੰਘ ਕਾਕਾ ਸਰਪੰਚ, ਗੁਰੂਸਰ, ਗੁਰਾਂਦਿੱਤਾ ਸਿੰਘ, ਮੋਹਣ ਸਿਂੰਘ ਮਿਰਜੇਆਣਾ, ਮੇਜਰ ਸਿੰਘ ਮਿਰਜੇਆਣਾ, ਗੁਰਚੇਤ ਸਿੰਘ ਕਲੱਬ ਪ੍ਰਧਾਨ ਰਾਮਾ, ਅਲਵੇਲ ਸਿੰਘ, ਰਾਮ ਸਿੰਘ ਸਰਪੰਚ ਗੁਰੂਸਰ ਆਦਿ ਸ. ਸਿੱਧੂ ਦੇ ਨਾਲ ਸਨ।

Share Button

Leave a Reply

Your email address will not be published. Required fields are marked *