ਹਲਕਾ ਵਿਧਾਇਕ ਕੰਬੋਜ ਨੇ ਸੀਨੀਅਰ ਸਿਟੀਜਨ ਦੇ ਸੁਣੇ ਦੁਖੜੇ

ਹਲਕਾ ਵਿਧਾਇਕ ਕੰਬੋਜ ਨੇ ਸੀਨੀਅਰ ਸਿਟੀਜਨ ਦੇ ਸੁਣੇ ਦੁਖੜੇ
ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਮਸਲੇ ਹੱਲ

22-nov-saini-photo-3ਰਾਜਪੁਰਾ,22 ਨਵੰਬਰ (ਐਚ.ਐਸ.ਸੈਣੀ)-ਰਾਜਪੁਰਾ ਵਿਖੇ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸੀਨੀਅਰ ਸਿਟੀਜਨ ਅਤੇ ਵੱਖ ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀਆਂ ਸੱਮਸਿਆਵਾਂ ਨੂੰ ਲੈ ਕੇ ਇਕ ਵਿਸੇਸ ਮੀਟਿੰਗ ਸੱਦੀ ਗਈ। ਇਸ ਮੀਟਿੰਗ ਦੌਰਾਨ ਸਟੇਟ ਬੈਕ ਆਫ ਪਟਿਆਲਾ ਇੰਪਲਾਈਜ ਯੂਨੀਅਨ, ਅਧਿਅਪਕ ਸੰਘ, ਪੁਲਿਸ ਵੈਲਫੇਅਰ ਐਸੋਸੀਏਸ਼ਨ,ਸੀਨੀਅਰ ਸਿਟੀਜਨ ਦੇ ਆਹੁੇਦਾਦਾਰਾਂ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਸੇਵਾ ਮੁਕਤ ਹੋਏ ਲੋਕਾਂ ਨੇ ਸਮੂਲੀਅਤ ਕੀਤੀ ।
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੰਬੋਜ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਲੋਕਾਂ ਵਲੋ ਅੱਜ ਵੱਖ ਵੱਖ ਸੁਸਾਇਟੀਆਂ ਬਣਾ ਕੇ ਸਮਾਜ ਵਿੱਚ ਲੋਕਾਂ ਨੂੰ ਸੇਧ ਦਿੱਤੀ ਜਾ ਰਹੀ ਪਰ ਉਸਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਨੋਟ ਬੰਦੀ ਕਰਕੇ ਅੱਜ ਸੀਨੀਅਰ ਸਿਟੀਜਨ ਨੂੰ ਆਪਣੀਆਂ ਪੈਨਸ਼ਨਾਂ ਬੈਂਕਾਂ ਚੋਂ ਕਢਵਾਉਣ ਲਈ ਲੰਬੀਆਂ ਲੰਬੀਆਂ ਲਾਨੀਨਾਂ ਵਿੱਚ ਖੜਨਾ ਪੈ ਰਿਹਾ ਹੈ ਜਦਕਿ ਕੇਂਦਰ ਸਰਕਾਰ ਨੇ ਨੋਟ ਬੰਦੀ ਦੇ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾ ਦੇਸ਼ ਦੀ ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਬਾਰੇ ਕੁਝ ਨਹੀ ਸੋਚਿਆਂ ਜਿਸ ਕਰਕੇ ਅੱਜ ਸਾਰਾ ਦੇਸ਼ ਬੈਂਕਾਂ ਸਾਹਮਣੇ ਲਾਈਨਾਂ ਵਿੱਚ ਖੜਾ ਹੋਣਾ ਪੈ ਰਿਹਾ ਹੈ। ਜਿਸ ਕਰਕੇ ਅੱਜ ਸੇਵਾ ਮੁਕਤ ਹੋਏ ਲੋਕਾਂ ਵਿੱਚ ਸਰਕਾਰ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਹੈ । ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਸੀਨੀਅਰ ਸਿਟੀਜਨ ਅਤੇ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਲੋਕਾਂ ਦੀ ਪੂਰੀ ਸਾਰ ਲਈ ਜਾਵੇਗੀ ਅਤੇ ਉਨਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ।ਇਸ ਮੋਕੇ ਵੱਖ ਵੱਖ ਬੁਲਾਰਿਆਂ ਨੇ ਕਿਹਾਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਤੋਂ ਸੇਵਾ ਮੁਕਤ ਕਰਮਚਾਰੀਆਂ ਨਾਲ ਵੱਡਾ ਧੱਕਾ ਕਰ ਰਹੀ ਹੈ ਅਤੇ ਸਹੀ ਸਮੇਂ ‘ਤੇ ਪੈਨਸ਼ਨਾਂ ਨਹੀ ਮਿਲ ਰਹੀਆਂ । ਇਸ ਮੋਕੇ ਨਰਿੰਦਰ ਸਾਸਤਰੀ ਸਹਿਰੀ ਪ੍ਰਧਾਨ , ਬਲਦੇਵ ਸਿੰਘ ਗੱਦੋਮਾਜਰਾ ਦਿਹਾਤੀ ਪ੍ਰਧਾਨ,ਨਿਰਭੈ ਮਿਲਟੀ, ਜਸਵਿੰਦਰ ਸਿੰਘ ਜੱਸੀ,ਹਰਬੰਸ ਸਿੰਘ ਆਹੂਜਾ ਪ੍ਰਧਾਨ ਸੀਨੀਅਰ ਸਿਟੀਜਨ ,ਗੁਰਦੀਪ ਸਿੰਘ, ਪ੍ਰਮੋਦ ਕੁਮਾਰ,ਅਸੋਕ ਕੁਮਾਰ, ਮਲਕੀਤ ਸਿੰਘ ਉਪਲਹੇੜੀ, ਸੁਖਦੇਵ ਸਿੰਘ ਬਾਸਮਾ, ਰਾਜਿੰਦਰ ਸਿੰਘ ਸਮੇਤ ਹੋਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: