Sat. Apr 20th, 2019

ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੰਬੋਜ ਹੋਏ ਧਾਰਮਿਕ ਸਥਾਨਾ ‘ਤੇ ਨਤਮਸਤਕ

ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੰਬੋਜ ਹੋਏ ਧਾਰਮਿਕ ਸਥਾਨਾ ‘ਤੇ ਨਤਮਸਤਕ
ਗੱਠਜੋੜ ਸਰਕਾਰ ਤੋਂ ਸਤਾਏ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਦਲਾਅ ਲਿਆਉਣ ਦੀ ਉਡੀਕ ਵਿੱਚ-ਕੰਬੋਜ਼
ਕਾਰਾਂ, ਜੀਪਾਂ ਤੇ ਮੋਟਰਸਾਇਕਲਾਂ ਦੇ ਨਾਲ ਹਲਕੇ ਦੇ ਪਿੰਡਾਂ ਵਿੱਚ ਕੱਢਿਆ ਰੋਡ ਸ਼ੋਅ

ਰਾਜਪੁਰਾ, 17 ਦਸੰਬਰ (ਐਚ.ਐਸ.ਸੈਣੀ)-ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਜ਼ਿਲਾ ਪ੍ਰਧਾਨ ਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਦੁਬਾਰਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੇ ਅੱਜ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੱਡੇ ਕਾਫਲੇ ਦੇ ਰੂਪ ਵਿੱਚ ਹਲਕੇ ਦੇ ਧਾਰਮਿਕ ਸਥਾਨਾ ਤੇ ਨਤਮਸਤਕ ਹੋਏ।
ਇਸ ਦੌਰਾਨ ਹਲਕਾ ਵਿਧਾਇਕ ਕੰਬੋਜ਼ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਗੁਰਮੀਤ ਕੌਰ ਕੰਬੋਜ਼, ਬਲਾਕ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜ਼ਰਾ, ਹਲਕਾ ਨਿਗਰਾਨ ਨਿਰਭੈ ਸਿੰਘ ਮਿਲਟੀ, ਮੁਰਲੀਧਰ ਅਰੋੜਾ ਸਮੇਤ ਪਾਰਟੀ ਆਗੂਆਂ ਤੇ ਸੈਕੜੇ ਪਾਰਟੀ ਵਰਕਰਾਂ ਦੇ ਨਾਲ ਇੱਕ ਕਾਫਲੇ ਦੇ ਰੂਪ ਵਿੱਚ ਕਾਰਾਂ, ਜੀਪਾਂ ਅਤੇ ਮੋਟਰਸਾਇਕਲਾਂ ਦੇ ਨਾਲ ਰੈਲੀ ਦੇ ਰੂਪ ਵਿੱਚ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟਾਊਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਸਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਹ ਸ੍ਰੀ ਦੁਰਗਾ ਮੰਦਰ, ਬਨੂੜ ਸਥਿੱਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਮਾਈ ਬੰਨੋਂ, ਇਤਿਹਾਸਕ ਸ਼ਿਵ ਮੰਦਰ ਨਲਾਸ ਤੋਂ ਹੁੰਦੇ ਹੋਏ ਪੁਰਾਣਾ ਰਾਜਪੁਰਾ ਸਥਿੱਤ ਗੁਰਦੁਆਰਾ ਬਨੂੜੀ ਗੇਟ ਅਤੇ ਨਗਰ ਖੇੜੇ ਤੇ ਨਤਮਸਕਤ ਹੋਏ। ਇਸ ਦੌਰਾਨ ਸਮੂਹ ਧਾਰਮਿਕ ਸੰਸਥਾਵਾਂ ਦੀ ਕਮੇਟੀ ਪ੍ਰਬੰਧਕਾਂ ਵੱਲੋਂ ਸ. ਕੰਬੋਜ਼ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਫਲੇ ਵਿੱਚ ਹਾਜਰ ਵਰਕਰਾਂ ਵੱਲੋਂ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ’ ਦੇ ਨਾਅਰੇ ਵੀ ਲਗਾਏ ਗਏ। ਕੰਬੋਜ ਨੇ ਇਸ ਦੌਰਾਨ ਕਿਹਾ ਕਿ ਲੋਕ ਅਕਾਲੀ-ਭਾਜਪਾ ਗੱਠਜੋਡ ਸਰਕਾਰ ਤੋਂ ਅੱਕ ਚੁੱਕੇ ਹਨ ਤੇ ਉਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਦਲਣ ਦਾ ਮਨ ਬਣਾ ਚੁੱਕੇ ਹਨ। ਰਾਜਪੁਰਾ ਤੋਂ ਆਪ ਉਮੀਦਵਾਰ ਜੋਸ਼ੀ ਦੇ ਸਬੰਧ ਵਿੱਚ ਪੁੱਛਣ ਤੇ ਉਨਾਂ ਕਿਹਾ ਕਿ ਆਪ ਉਮੀਦਵਾਰ ਜੋਸ਼ੀ ਨੂੰ ਤਾਂ ਰਾਜਨੀਤੀ ਦੀ ਏ. ਬੀ ਸੀ ਵੀ ਨਹੀ ਆਉਂਦੀ ਤੇ ਉਹ ਹੁਣੇ ਜਹੇ ਵਿਦੇਸ਼ ਤੋਂ ਆਏ ਹਨ ਤੇ ਹਲਕੇ ਦੇ ਲੋਕਾਂ ਦਾ ਦੁਖ ਦਰਦ ਕਿਥੋਂ ਸਮਝਣਗੇ ਜਦ ਕਿ ਉਹ ਕਰੀਬ ਡੇਢ ਦਹਾਕੇ ਤੋਂ ਹਲਕੇ ਦੇ ਲੋਕਾਂ ਨਾਲ ਵਿਚਰ ਰਹੇ ਹਨ। ਇਸ ਮੌਕੇ ਰੂਬੀ ਰਾਣੀ ਕੌਂਸਲਰ, ਅਨਿਲ ਟੰਨੀ, ਐਡਵੋਕੇਟ ਅਭਿਨਵ ਓਬਰਾਏ, ਸੁਰਿੰਦਰ ਮੁਖੀ, ਗਰਦੀਪ ਸਿੰਘ ਧਮੋਲੀ, ਯੋਗੇਸ਼ ਗੋਲਡੀ, ਅਜਮੇਰ ਕੋਟਲਾ, ਕੁਲਵਿੰਦਰ ਭੋਲਾ, ਮੁਹੱਬਤ ਬਾਜਵਾ, ਰਣਬੀਰ ਸਿੰਘ ਭੰਗੂ, ਜਸਵਿੰਦਰ ਸਿੰਘ ਸੈਣੀ, ਲਲਿਤ ਡਾਹਰਾ, ਕੁਲਦੀਵ ਵਰਮਾ, ਸੰਜੀਵ ਗੋਇਲ, ਪ੍ਰਿਤਪਾਲ ਸਿੰਘ ਨੰਬਰਦਾਰ, ਅਮਰਜੀਤ ਸ਼ਰਮਾ, ਮਲਕੀਤ ਸਿੰਘ ਉਪਲਹੇੜੀ ਸਮੇਤ ਪਾਰਟ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: