ਹਲਕਾ ਰਾਜਪੁਰਾ ਤੋਂ ਆਪ ਪਾਰਟੀ ਉਮੀਦਵਾਰ ਐਲਾਨ ਹੋਣ ਨਾਲ ਕਿਤੇ ਖੁਸ਼ੀ ਕਿਤੇ ਗਮ

ss1

ਹਲਕਾ ਰਾਜਪੁਰਾ ਤੋਂ ਆਪ ਪਾਰਟੀ ਉਮੀਦਵਾਰ ਐਲਾਨ ਹੋਣ ਨਾਲ ਕਿਤੇ ਖੁਸ਼ੀ ਕਿਤੇ ਗਮ
ਆਪ ਪਾਰਟੀ ਉਮੀਦਵਾਰ ਆਸੂਤੋਸ਼ ਜੋਸ਼ੀ ਨੇ ਇਤਿਹਾਸਕ ਸ਼ਿਵ ਮੰਦਰ ਨਲਾਸ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ
ਪਾਰਟੀ ਉਮੀਦਵਾਰ ਦੇ ਵਿਰੋਧ ’ਚ ਹੋਰਨਾ ਆਪ ਆਗੂਆਂ ਪਾਰਟੀ ਵਾਲੰਟੀਅਰਾਂ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਟਿਕਟ ਬਦਲਣ ਦੀ ਕੀਤੀ ਮੰਗ

picture3ਰਾਜਪੁਰਾ, 5 ਦਸੰਬਰ (ਐਚ.ਐਸ.ਸੈਣੀ)-ਆਮ ਆਦਮੀ ਪਾਰਟੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਲੰਮੀ ਉਡੀਕ ਤੋਂ ਬਾਅਦ ਪਾਰਟੀ ਵਾਲੰਟੀਅਰ ਆਸ਼ੂਤੋਸ਼ ਜੋਸ਼ੀ ਨੂੰ ਪਾਰਟੀ ਉਮੀਦਵਾਰ ਬਣਾ ਕੇ ਮੈਦਾਨ ’ਚ ਉਤਾਰਿਆ ਗਿਆ ਹੈ। ਜੋਸ਼ੀ ਦੇ ਨਾਂ ਦੇ ਐਲਾਨ ਤੋਂ ਬਾਅਦ ਜਿਥੇ ਰਾਜਪੁਰਾ ਸ਼ਹਿਰ ਅਤੇ ਨੇੜਲੇ ਪਿੰਡਾਂ ’ਚ ਕਈ ਥਾਵਾਂ ਤੇ ਬੀਤੀ ਰਾਤ ਤੋਂ ਪਾਰਟੀ ਵਰਕਰਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਠਿਆਈ ਵੰਡੀ ਗਈ, ਉਥੇ ਅੱਜ ਬਾਅਦ ਦੁਪਹਿਰ ਪਾਰਟੀ ਟਿੱਕਟ ਦੇ ਦਾਅਵੇਦਾਰਾਂ ਵੱਲੋਂ ਪਾਰਟੀ ਵਾਲੰਟੀਅਰਾਂ ਦੇ ਨਾਲ ਪਾਰਟੀ ਉਮੀਦਵਾਰ ਦਾ ਵਿਰੋਧ ਕਰਦਿਆਂ ਗੁੱਸਾ ਜਾਹਰ ਕਰਕੇ ਟਿੱਕਟ ਬਦਲਣ ਤੱਕ ਦੀ ਮੰਗ ਕੀਤੀ।
ਰਾਜਪੁਰਾ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਪ ਉਮੀਦਵਾਰ ਆਸ਼ੂਤੋਸ਼ ਜੋਸ਼ੀ ਜੋ ਕਿ ਪਾਰਟੀ ਦੇ ਐਨ.ਆਰ.ਆਈ ਵਿੰਗ ਦੇ ਮੈਂਬਰ, ਅੰਨਾ ਹਜਾਰੇ ਅੰਦੋਲਨ ਤੋਂ ਪਾਰਟੀ ਨਾਲ ਜੁੜੇ ਹੋਏ, ਰੋਟਰੀ ਕਲੱਬ ਰਾਜਪੁਰਾ ਦੇ ਪ੍ਰਾਜੈਕਟ ਕੋ-ਚੇਅਰਮੈਨ ਹਨ। ਜਿਸ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਬੰਤ ਸਿੰਘ ਸਰਕਲ ਕੋਆਰਡੀਨੇਟਰ, ਜਸਵੀਰ ਸਿੰਘ ਚੰਦੂਆ ਜ਼ਿਲ੍ਹਾ ਮੀਤ ਕੌਆਰਡੀਨੇਟਰ, ਅਵਤਾਰ ਸਿੰਘ ਹਰਪਾਲਪੁਰ, ਧਰਮਿੰਦਰ ਸਿੰਘ ਸ਼ਾਹਪੁਰ ਸੈਕਟਰ ਕੋਆਰਡੀਨੇਟਰ, ਉਜਾਗਰ ਸਿੰਘ ਨੰਡਿਆਲੀ ਸਮੇਤ ਹੋਰਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋਸ਼ੀ ਨੂੰ ਟਿੱਕਟ ਮਿਲਣ ਦਾ ਸਵਾਗਤ ਕਰਦੇ ਹਨ ਤੇ ਡਟ ਕੇ ਪਾਰਟੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕੀਤਾ ਜਾਵੇਗਾ। ਆਪ ਉਮੀਦਵਾਰ ਜੋਸ਼ੀ ਦੇ ਪਿਤਾ ਟੀ.ਐਲ.ਜੋਸ਼ੀ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਸਕੇ ਸਬੰਧੀਆਂ ਦੇ ਨਾਲ ਲੱਡੂ ਵੰਡੇ ਗਏ ਤੇ ਨਾਲ ਹੀ ਰੋਟਰੀ ਕਲੱਬ ਵਿੱਚ ਜਸ਼ਨ ਦਾ ਮਾਹੋਲ ਰਿਹਾ। ਆਸ਼ੂਤੋਸ਼ ਜੋਸ਼ੀ ਵੱਲੋਂ ਅੱਜ ਆਪ ਪਾਰਟੀ ਟਿਕਟ ਮਿਲਣ ਦੀ ਖੁਸ਼ੀ ਵਿੱਚ ਸਮੇਤ ਦੋਸਤਾਂ ਇਤਿਹਾਸਕ ਸ੍ਰੀ ਸ਼ਿਵ ਮੰਦਰ ਪਿੰਡ ਨਲਾਸ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਜੋਸ਼ੀ ਨੇ ਕਿਹਾ ਕਿ ਜਿਹੜੇ ਪਾਰਟੀ ਆਗੂ ਮੇਰੇ ਤੋਂ ਨਰਾਜ਼ ਹਨ ਨੂੰ ਨਾਲ ਲੈ ਕੇ ਚੱਲਾਂਗਾ।
ਇਸ ਤੋੋਂ ਇਲਾਵਾ ਅੱਜ ਆਪ ਦੇ ਹਲਕਾ ਰਾਜਪੁਰਾ ਤੋਂ ਪਾਰਟੀ ਟਿੱਕਟ ਦੇ ਦਾਅਵੇਦਾਰ ਮਹਿਲਾ ਆਗੂ ਨੀਨਾ ਮਿੱਤਲ, ਅਸ਼ੋਕ ਅਰੋੜਾ, ਦੀਪਕ ਸੂਦ, ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਪਾਰਟੀ ਵਾਲੰਟੀਅਰਾਂ ਮਨੀਸ ਕੁਮਾਰ ਬਤਰਾ ਪ੍ਰਧਾਨ ਵਪਾਰ ਮੰਡਲ ਰਾਜਪੁਰਾ , ਨਰਦੇਵ ਸਿੰਘ ਨਡਿਆਲੀ ਸਰਕਲ ਇੰਚਾਰਜ , ਸਾਧਾ ਸਿੰਘ ਰੰਗੀਆਂ ਹਲਕਾ ਇੰਚਾਰਜ ਕਿਸਾਨ ਵਿੰਗ , ਪਰਵੇਸ ਭਟੇਜਾ ਸਰਕਲ ਇੰਚਾਰਜ , ਰਣਜੀਤ ਵਰਤੀਆ , ਜਸਵੀਰ ਸਿੰਘ ਜੱਸੀ ਸਰਕਲ ਇੰਚਾਰਜ , ਇਸਲਾਮ ਮੁਹੰਮਦ ਸਰਕਲ ਇੰਚਾਰਜ, ਅਨੀਤਾ ਰਾਣੀ ਸੈਕਟਰ ਇੰਚਾਰਜ , ਬਲਵਿੰਦਰ ਕੌਰ ਹਲਕਾ ਇੰਚਾਰਜ ਮਹਿਲਾ ਵਿੰਗ ਘਨੌਰ ਸਮੇਤ ਹੋਰਨਾ ਨਾਲ ਪ੍ਰੈਸ ਕਾਨਫਰੰਸ ਸੱਦ ਕੇ ਆਪ ਪਾਰਟੀ ਉਮੀਦਵਾਰ ਆਸੂਤੋਸ਼ ਜੋਸ਼ੀ ਨੂੰ ਟਿੱਕਟ ਮਿਲਣ ਤੇ ਰੋਸ ਪ੍ਰਗਟ ਕਰਦਿਆਂ ਪਾਰਟੀ ਸੀਨੀਅਰ ਲੀਡਰਸ਼ਿਪ ਤੋਂ ਟਿੱਕਟ ਬਦਲਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਆਪ ਉਮੀਦਵਾਰ ਜੋੋਸ਼ੀ ਵਿਦੇਸ਼ ਵਿੱਚ ਪੜ੍ਹ ਕੇ ਆਇਆ ਹੈ ਉਸ ਵੱਲੋਂ ਹਲਕੇ ਵਿੱਚ ਪਾਰਟੀ ਗਤੀਵਿਧੀਆਂ ’ਚ ਘੱਟ ਸਮੂਲੀਅਤ ਰਹੀ ਹੈ।

Share Button

Leave a Reply

Your email address will not be published. Required fields are marked *