ਹਲਕਾ ਭਦੌੜ ਤੋਂ ‘ਆਪ’ ਦੀ ਟਿਕਟ ਲਈ ਅਮਰ ਸਿੰਘ ਬੀ.ਏ. ਅਤੇ ਪਿਰਮਲ ਸਿੰਘ ਧੌਲਾ ਮਜ਼ਬੂਤ ਦਾਅਵੇਦਾਰਾਂ ਵੱਜੋਂ ਉੱਭਰੇ

ss1

ਹਲਕਾ ਭਦੌੜ ਤੋਂ ‘ਆਪ’ ਦੀ ਟਿਕਟ ਲਈ ਅਮਰ ਸਿੰਘ ਬੀ.ਏ. ਅਤੇ ਪਿਰਮਲ ਸਿੰਘ ਧੌਲਾ ਮਜ਼ਬੂਤ ਦਾਅਵੇਦਾਰਾਂ ਵੱਜੋਂ ਉੱਭਰੇ
ਬੀ.ਏ. ਨੂੰ ਲੋਕਾਂ ਚ ਮਜ਼ਬੂਤ ਆਧਾਰ ਕਰਕੇ ਮਿਲ ਸਕਦੀ ਹੈ ਟਿਕਟ

vikrant-bansal-2ਭਦੌੜ 03 ਅਕਤੂਬਰ (ਵਿਕਰਾਂਤ ਬਾਂਸਲ) ਬੀਤੇ ਦਿਨੀਂ ਤਪਾ ਵਿਖੇ ‘ਆਪ’ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਹਲਕਾ ਭਦੌੜ ਦੇ ਉਮੀਦਵਾਰ ਬਣਨ ਦੇ ਚਾਹਵਾਨ ਵਿਅਕਤੀਆਂ ਦੇ ਨਾਵਾਂ ਲਈ ਵੋਟਿੰਗ ਕਰਵਾਈ ਗਈ, ਜਿਸ ਵਿੱਚ 12 ਨਾਮ ਉੱਭਰ ਕੇ ਸਾਹਮਣੇ ਆਏ। ਇਨਾਂ 12 ਨਾਵਾਂ ਵਿੱਚ ਅਮਰ ਸਿੰਘ ਬੀਏ, ਲਾਭ ਸਿੰਘ ਉਗੋਕੇ, ਪਿਰਮਲ ਸਿੰਘ, ਬਲਵੀਰ ਠੰਡੂ, ਚੰਦ ਸਿੰਘ ਸ਼ਹਿਣਾ, ਸੁਰਜੀਤ ਸਿੰਘ ਅਤਰਗੜ, ਡਾ. ਲਾਭ ਸਿੰਘ ਚਹਿਲ, ਪਰਮਜੀਤ ਸਿੰਘ ਪੱਖੋਂ ਕਲਾਂ, ਜਗਸੀਰ ਸਿੰਘ ਖੁੱਡੀ ਖੁਰਦ, ਅਮਨਦੀਪ ਭਦੌੜ, ਗੁਰਮੀਤ ਸਿੰਘ ਭਦੌੜ ਤੇ ਸੇਵਕ ਸਿੰਘ ਧਰਮਸੋਤ ਦੇ ਨਾਮ ਸ਼ਾਮਲ ਹਨ। ਵਿਧਾਨ ਸਭਾ ਟਿਕਟ ਲਈ ਭਾਵੇਂ ਦਾਅਵੇਦਾਰੀ ਪਾਰਟੀ ਦੇ 12 ਆਗੂਆਂ ਦੁਆਰਾ ਜਤਾਈ ਜਾ ਰਹੀ ਹੈ। ਪਰ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਮਜ਼ਬੂਤ ਦਾਅਵੇਦਾਰੀ ਦੇ ਤੌਰ ‘ਤੇ ਅਮਰ ਸਿੰਘ ਬੀ.ਏ. ਅਤੇ ਪਿਰਮਲ ਸਿੰਘ ਧੌਲਾ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ। ਪਿਰਮਲ ਸਿੰਘ ਧੌਲਾ ਪਾਰਟੀ ਦੇ ਐੱਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਹਨ, ਜਦੋਂਕਿ ਅਮਰ ਸਿੰਘ ਬੀ.ਏ. ਐਸ.ਜੀ.ਪੀ.ਸੀ. ਮੈਂਬਰ ਹੋਣ ਦੇ ਨਾਲ-ਨਾਲ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਵੀ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਰਮਲ ਸਿੰਘ ਧੌਲਾ ਦੀ ਰਿਹਾਇਸ਼ ਸੰਗਰੂਰ ਹੋਣ ਕਰਕੇ ਦਾਅਵੇਦਾਰੀ ਕਮਜੋਰ ਪੈਂਦੀ ਨਜ਼ਰ ਆ ਰਹੀ ਹੈ, ਕਿਉਂਕਿ ਪਾਰਟੀ ਵਰਕਰਾਂ ਦੁਆਰਾ ਹਲਕੇ ਤੋਂ ਬਾਹਰ ਦਾ ਹੋਣ ਕਰਕੇ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦਕਿ ਦੂਜੇ ਪਾਸੇ ਹਲਕੇ ਦੇ ਵੋਟਰਾਂ ਦੀ ਜੁਬਾਨ ‘ਤੇ ਇਹ ਚਰਚਾ ਆਮ ਹੈ ਕਿ ਜੇਕਰ ਆਪ ਪਾਰਟੀ ਅਮਰ ਸਿੰਘ ਬੀ.ਏ. ਨੂੰ ਟਿਕਟ ਦਿੰਦੀ ਹੈ ਤਾਂ ਮੁਕਾਬਲਾ ਬੇਹੱਦ ਦਿਲਚਸਪ ਹੋ ਜਾਵੇਗਾ ਕਿਉਂਕਿ ਅਮਰ ਸਿੰਘ ਬੀ.ਏ. ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸਨ। ਆਪਣੇ ਸੰਘਰਸ਼ ਮਈ ਜੀਵਨ ਦੇ ਦੌਰਾਨ ਉਨਾਂ ਨੇ ਆਪਣੇ ਦਾਮਨ ‘ਤੇ ਕਦੇ ਕੋਈ ਦਾਗ ਨਹੀਂ ਲੱਗਣ ਦਿੱਤਾ। 1972 ਵਿੱਚ ਉਹ ਅਜਾਦ ਉਮੀਦਵਾਰ ਦੇ ਤੌਰ ਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਵੀ ਲੜ ਚੁੱਕੇ ਹਨ। ਲੰਮਾ ਸਮਾਂ ਅਕਾਲੀ ਦਲ ਵਿੱਚ ਰਹਿਣ ਕਰਕੇ ਚੁਣਾਵੀਂ ਰਣਨੀਤੀ ਨੂੰ ਚੰਗੀ ਤਰਾਂ ਭਲੀ ਭਾਂਤੀ ਸਮਝਦੇ ਹਨ। ਇਸ ਤੋਂ ਇਲਾਵਾ ਅਮਰ ਸਿੰਘ ਬੀ.ਏ. ਦੁਆਰਾ ਸਮਾਜਸੇਵੀ ਕੰਮਾਂ ਪਾਏ ਸਹਿਯੋਗ ਕਰਕੇ ਉਹ ਹਲਕੇ ਦੀਆਂ ਜਾਣੀਆਂ-ਪਹਿਚਾਣੀਆਂ ਸਖਸ਼ੀਅਤਾਂ ਵਿੱਚ ਸ਼ਾਮਲ ਹਨ। ਵੱਡੇ ਕਸਬੇ ਭਦੌੜ (ਵੀਹ ਹਜ਼ਾਰ ਵੋਟ ਵਾਲੇ) ਦੇ ਬਸਿੰਦੇ ਹੋਣ ਅਤੇ ਲੋਕਾਂ ਵਿੱਚ ਉਹਨਾਂ ਦਾ ਮਜ਼ਬੂਤ ਆਧਾਰ ਉਹਨਾਂ ਦੀ ਦਾਅਵੇਦਾਰੀ ਨੂੰ ਮਜ਼ਬੂਤੀ ਬਖ਼ਸਦਾ ਦਿਖਾਈ ਦੇ ਰਿਹਾ ਹੈ। ਭਾਵੇਂ ਕਿ ਪਾਰਟੀ ਦੇ ਟਿਕਟ ਫਾਈਨਲ ਕਰਨ ਦੇ ਹਾਲ ਕਈ ਪੜਾਅ ਬਾਕੀ ਹਨ ਅਤੇ ਟਿਕਟ ਕਿਸ ਦੀ ਝੋਲੀ ਚ ਪੈਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Share Button

Leave a Reply

Your email address will not be published. Required fields are marked *