ਹਲਕਾ ਪੱਟੀ ਦੇ ਪਿੰਡ ਫੁੱਲਾਂਵਾਲੀ ਤੋਂ ਮਿਲਿਆਂ ‘ਆਪ’ ਨੂੰ ਭਰਵਾਂ ਹੁੰਗਾਰਾਂ:ਸੰਧੂ

ss1

ਹਲਕਾ ਪੱਟੀ ਦੇ ਪਿੰਡ ਫੁੱਲਾਂਵਾਲੀ ਤੋਂ ਮਿਲਿਆਂ ‘ਆਪ’ ਨੂੰ ਭਰਵਾਂ ਹੁੰਗਾਰਾਂ:ਸੰਧੂ

13-7 (1)
ਹਰੀਕੇ ਪੱਤਣ 12 ਜੂਨ [ਗਗਨਦੀਪ ਸਿੰਘ] ਆਮ ਆਦਮੀ ਪਾਰਟੀ ਦੇ ਜੋਂਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿਚ ਪਿੰਡ ਫੁੱਲਾਂ ਵਾਲੀ ਤੋਂ ਬਹੁਤ ਭਰਵਾਂ ਹੁੰਗਾਰਾਂ ਮਿਲਿਆਂ। “ਆਪ” ‘ਚ ਸ਼ਾਮਲ ਹੋਏ ਪਰਿਵਾਰ ਵਜੀਰ ਸਿੰਘ,ਸੁਖਪਾਲ ਸਿੰਘ,ਹਰਪ੍ਰੀਤ ਸਿੰਘ,ਬਚਨ ਸਿੰਘ,ਬਲਵੀਰ ਸਿੰਘ, ਪੂਰਨ ਸਿੰਘ,ਅਨੋਖ ਸਿੰਘ, ਅਜੀਤ ਸਿੰਘ,ਬਲਵੰਤ ਸਿੰਘ ਆਦਿ ਨੇ “ਆਪ” ਦਾ ਝਾੜੂ ਚੁੱਕਿਆ।ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ‘9 ਸਾਲਾਂ ਤੋਂ ਰਾਜ ਕਰ ਰਹੀ ਮੋਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆ ਕਾਰਨ, ਹੁਣ ਖੁਸ਼ੀਆ ਦੀ ਥਾਂ ਕਿਸਾਨਾਂ,ਮਜਦੂਰਾਂ ਦੇ ਘਰਾ ਵਿਚ ਗਮੀਆ ਦੇ ਪੈਦੇ ਕੀਰਨੇ,ਜਿੱਥੇ ਕਿ ਪੰਜਾਬ ਦੇ ਨੋਜਵਾਨ ਗੱਭਰੂ ਖੇਡ ਕਬੱਡੀ,ਹਾਕੀ,ਫੁੱਟਬਾਲ ਆਦਿ ਖੇਡਾਂ ਵਿਚ ਮੱਲਾ ਮਾਰਦੇ ਸਨ। ਪਰ ਅੱਜ ਕੱਲ ਸਰਕਾਰ ਦੀਆ ਮਾੜੀਆ ਨੀਤੀਆ ਕਾਰਨ ਨੋਜਵਾਨਾਂ ਨੂੰ ਸਰਕਾਰ ਨੇ ਸ਼ਮੈਕ ਵਰਗੀਆਂ ਨਾਂ ਮੁਰਾਦ ਬਿਮਾਰੀਆ ਲਾ ਕੇ ਨੋਜਵਾਨੀ ਅਤੇ ਕਿਸਾਨੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।ਇਸ ਮੌਕੇ ਤੇ ਸਾਬਕਾ ਸੈਨਿਕ ਵਿੰਗ ਦੇ ਸੈਕਟਰ ਇੰਚਾਰਜ ਦਿਲਬਾਗ ਸਿੰਘ ਸਭਰਾ,ਯੂਥ ਵਿੰਗ ਦੇ ਸੈਕਟਰ ਇੰਚਾਰਜ ਸੰਦੀਪ ਸਿੰਘ ਸਭਰਾ,ਅਤੇ ਕਿਸਾਨ ਵਿੰਗ ਦੇ ਸੈਕਟਰ ਇੰਚਾਰਜ ਸਵਰਣ ਸਿੰਘ ਖਹਿਰਾ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *