ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਹਲਕਾ ਧੂਰੀ ਲਈ ਅਮਨਵੀਰ ਚੈਰੀ ਹੀ ਯੋਗ ਉਮੀਦਵਾਰ- ਸਿੱਧੂ

ਹਲਕਾ ਧੂਰੀ ਲਈ ਅਮਨਵੀਰ ਚੈਰੀ ਹੀ ਯੋਗ ਉਮੀਦਵਾਰ- ਸਿੱਧੂ

5-dhuri-3ਧੂਰੀ, 5 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਆਗਾਮੀ ਚੋਣਾਂ ਦੇ ਮੱਦੇਨਜ਼ਰ ਹਲਕਾ ਧੂਰੀ ਤੋਂ ਮੌਜੂਦਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਹਲਕਾ ਬਦਲਣ ਉਪਰੰਤ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਓ.ਐਸ.ਡੀ ਅਮਨਵੀਰ ਸਿੰਘ ਚੈਰੀ ਨੂੰ ਹਲਕਾ ਧੂਰੀ ਤੋਂ ਟਿਕਟ ਦੇਣ ਦੀ ਮੰਗ ਜੋਰ ਫੜਦੀ ਜਾ ਰਹੀ ਹੈ। ਅੱਜ ਸਟੂਡੈਟ ਆਰਗੇਨਾਈਜੇਸ਼ਨ ਆਫ਼ ਇੰਡੀਆ ਬਲਾਕ ਧੂਰੀ ਦੇ ਸੀਨੀਅਰ ਮੀਤ ਪ੍ਰਧਾਨ ਅਰਸ਼ ਸਿੱਧੂ ਕੱਕੜ੍ਹਵਾਲ ਨੇ ਅਮਨਵੀਰ ਚੈਰੀ ਨੂੰ ਧੂਰੀ ਤੋਂ ਟਿਕਟ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਯੂਥ ਆਗੂ ਅਮਨਵੀਰ ਸਿੰਘ ਚੈਰੀ ਹੀ ਇਕ ਅਜਿਹੇ ਯੋਗ ਉਮੀਦਵਾਰ ਹਨ ਜੋ ਹਲਕਾ ਧੂਰੀ ਤੋਂ ਚੋਣ ਜਿੱਤ ਕੇ ਧੂਰੀ ਸੀਟ ਪਾਰਟੀ ਦੀ ਝੋਲੀ ਪਾਉਣ ਦੇ ਸਮਰਥ ਹਨ। ਉਨ੍ਹਾਂ ਕਿਹਾ ਕਿ ਹਰ ਇਕ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣ ਵਾਲੇ ਅਮਨਵੀਰ ਸਿੰਘ ਚੈਰੀ ਲਈ ਧੂਰੀ ਸੀਟ ਜਿੱਤਣਾ ਬਹੁਤ ਹੀ ਆਸਾਨ ਹੈ, ਕਿਉਕਿ ਉਨ੍ਹਾਂ ਦਾ ਹਲਕੇ ਦੇ ਲੋਕਾਂ ’ਚ ਚੰਗਾ ਆਧਾਰ ਹੈ ਅਤੇ ਉਹ ਧੂਰੀ ਸੀਟ ’ਤੇ ਜਿਮਨੀ ਚੋਣ ਨਾਲੋਂ ਵੀ ਵੱਡੀ ਲੀਡ ਹਾਸਿਲ ਕਰਨਗੇ। ਉਨ੍ਹਾਂ ਪਾਰਟੀ ਹਾਈ ਕਮਾਨ ਤੋਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਅਮਨਵੀਰ ਸਿੰਘ ਚੈਰੀ ਨੂੰ ਹੀ ਟਿਕਟ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮਨਦੀਪ ਗਰਗ(ਮੋਨੂੰ), ਸ਼ੈਰੀ ਸ਼ੇਰਗਿੱਲ, ਮਨਿੰਦਰਪਾਲ ਘਨੌਰੀ, ਵਿੱਕੀ ਮਡਾਹਰ, ਅਮਰਿੰਦਰ ਸੰਧੂ, ਸ਼ੈਂਟਾ ਘਨੌਰੀ ਤੇ ਰੂਬੀ ਭੁੱਲਰ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *

%d bloggers like this: