ਹਲਕਾ ਦਾਖਾ ਅੰਦਰ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਸਰਗਰਮੀਆਂ ਹੋਈਆਂ ਮੱਧਮ

ss1

ਹਲਕਾ ਦਾਖਾ ਅੰਦਰ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਸਰਗਰਮੀਆਂ ਹੋਈਆਂ ਮੱਧਮ
ਅਕਾਲੀਆਂ ਦੀ ‘ਪੰਜਾਬੀਓ ਜਾਗੋ ਨਸ਼ੇ ਤਿਆਗੋ’ ਅਤੇ ਕਾਂਗਰਸੀਆਂ ਦੀ ‘ਜਾਗੋ ਪੰਜਾਬ’ ਮੁੰਹਿਮ ਵੀ ਕਿਧਰੇ ਨਹੀਂ ਆਉਂਦੀ ਨਜ਼ਰ

ਮੁੱਲਾਂਪੁਰ ਦਾਖਾ, 30 ਅਗਸਤ (ਮਲਕੀਤ ਸਿੰਘ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਫੂਲਕਾ ਨੂੰ ਪਾਰਟੀ ਵਲੋਂ ਦਾਖਾ ਹਲਕੇ ਤੋਂ ਉਮੀਂਦਵਾਰ ਐਲਾਨੇ ਜਾਣ ਤੋਂ ਬਾਅਦ ਜਿੱਥੇ ਇਸ ਹਲਕੇ ਅੰਦਰ ਵੱਖ – ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਆਪੋ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਸਨ। ਉਥੇ ਇਸਤੋਂ ਪਹਿਲਾਂ ਅਕਾਲੀਦਲ ਵਲੋਂ ‘ਪੰਜਾਬੀਓ ਜਾਗੋ ਨਸ਼ੇ ਤਿਆਗੋ’ ਅਤੇ ਕਾਂਗਰਸ ਨੇ ‘ਪੰਜਾਬ ਜਾਗੋ’ ਮੁੰਹਿਮ ਤਹਿਤ ਹਲਕੇ ਦੇ ਪਿੰਡਾਂ ਅੰਦਰ ਆਪੋ ਆਪੋ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਹੁਣ ਇਹਨਾਂ ਮੁੰਹਿਮਾਂ ਦਾ ਪ੍ਰਚਾਰ ਵੀ ਕਿੱਧਰੇ ਨਜਰੀ ਨਹੀਂ ਪੈ ਰਿਹਾ । ਦੂਜੇ ਪਾਸੇ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਇਸੇ ਹਲਕੇ ਤੋਂਂ ਕੱਥਿਤ ਸੰਭਾਵੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਪਿੰਡਾ ਅੰਦਰ ਖੇਡ ਗਰਾਉਂਡਾ ਬਣਾਕੇ ਅਤੇ ਨੌਜਵਾਨਾ ਨੂੰ ਆਪਣੇ ਵੱਲ ਖਿਚਦਿਆਂ ਵੱਖੋਂ ਵੱਖਰੇ ਵਿੰਗ ਬਣਾਕੇ ਉਹਨਾਂ ਨੂੰ ਅਹੁਦੇਦਾਰੀਆਂ ਵੰਡ ਕੇ ਆਪਣਾ ਵੋਟ ਬੈਂਕ ਪੱਕਾ ਕਰਨ ਵਿੱਚ ਲਗੇ ਹੋਏ ਹਨ, ਉਥੇ ਭਾਰਤੀ ਜਨਤਾ ਪਾਰਟੀ , ਬਹੂਜਨ ਸਮਾਜ ਪਾਰਟੀ ਅਤੇ ਖੱਬੇ ਪੱਖੇ ਪਾਰਟੀਆਂ ਦੇ ਆਗੂਆਂ ਦਾ ਕਿੱਧਰੇ ਵੀ ਨਾਮੋ ਨਿਸ਼ਾਨ ਦਿਖਾਈ ਹੀ ਨਹੀਂ ਦੇ ਰਿਹਾ । ਆਮ ਆਦਮੀ ਪਾਰਟੀ ਦੇ ਉਮੀਂਦਵਾਰ ਹਰਵਿੰਦਰ ਸਿੰਘ ਫੂਲਕਾ ਵੀ ਆਪਣਾ ਮੁੱਲਾਂਪੁਰ ਦਫਤਰ ਖੋਲਣ ਤੋਂ ਬਾਅਦ ਕਿੱਧਰੇ ਨਜਰ ਨਹੀਂ ਆਏ । ਸੂਤਰਾਂ ਅਨੁਸਾਰ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਇਕ ਦਰਜਨ ਦੇ ਕਰੀਬ ਆਗੂ ਇਸ ਹਲਕੇ ਤੋਂ ਟਿਕਟ ਲੈਣ ਲਈ ਜੋਰ ਅਜਮਾਈ ਕਰ ਰਹੇ ਹਨ ਅਤੇ ਹਾਈਕਮਾਂਡ ਨੂੰ ਆਪੋ ਆਪਣੀ ਵੋਟ ਬੈਂਕ ਦੇ ਸਬੂਤ ਵਜੋਂ ਵੋਟਰਾਂ ਦੇ ਵੋਟਰ ਕਾਰਡਾਂ ਦੀਆਂ ਫੋਟੋ ਕਾਪੀਆਂ ਵੀ ਦੇ ਚੁੱਕੇ ਹਨ । ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਦਿੱਤੀ ਗਈ ਇਸ ਲਿਸਟ ਵਿੱਚ ਤਿੰਨ ਪਰਿਵਾਰਾਂ ਦੇ ਪਿਉ ਪੁੱਤ ਵੀ ਸ਼ਾਮਲ ਹਨ। ਪਰ ਹੁਣ ਕਾਫੀ ਸਮੇਂ ਤੋਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਆਪਣੀਆਂ ਸਰਗਰਮੀਆਂ ਬੰਦ ਕੀਤੀਆਂ ਹੋਈਆਂ ਹਨ। ਅਜਿਹੇ ਹਾਲਾਤਾਂ ਵਿੱਚ ਆਉਣ ਵਾਲਾ ਸਮਾਂ ਕਿਹੜੀ ਸਿਆਸੀ ਕਰਵਟ ਲੈਂਦਾ ਹੈ , ਇਸ ਬਾਰੇ ਕਿਸੇ ਕਿਸਮ ਦੀ ਪਸ਼ੀਨ ਗੋਈ ਨਹੀਂ ਕੀਤੀ ਜਾ ਸਕਦੀ ।

Share Button

Leave a Reply

Your email address will not be published. Required fields are marked *