Wed. Aug 21st, 2019

ਹਲਕਾ ਇੰਚਾਰਜ ਨੇ ਗਰੀਬ ਦੇ ਘਰ ਸਹਾਇਤਾ ਵਜੋਂ ਭੇਜੀ ਰਾਸ਼ੀ

ਹਲਕਾ ਇੰਚਾਰਜ ਨੇ ਗਰੀਬ ਦੇ ਘਰ ਸਹਾਇਤਾ ਵਜੋਂ ਭੇਜੀ ਰਾਸ਼ੀ

3-24
ਸ਼ਾਮ ਸਿੰਘ ਵਾਲਾ, 2 ਜੁਲਾਈ (ਕਰਮ ਸੰਧੂ)-ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਅਕਾਲੀ ਲੀਡਰ ਵਰਦੇਵ ਸਿੰਘ ਨੋਨੀਮਾਨ ਨੇ ਇੱਕ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਲਈ ਨਕਦ ਰਾਸ਼ੀ ਭੇਜੀ। ਇਸ ਸੰਬੰਧੀ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਟਾਹਲੀਵਾਲਾ ਨੇ ਦੱਸਿਆ ਕਿ ਪਿੰਡ ਸ਼ਾਮ ਸਿੰਘ ਵਾਲਾ ਦੇ ਵਸਨੀਕ ਸੇਵਕ ਸਿੰਘ ਦੇ ਘਰ ਭਜਨ ਬੰਦਗੀ ’ਤੇ ਸੇਵਕ ਸਿੰਘ ਵੱਲੋਂ ਭੇਜੇ ਗਏ ਵਰਦੇਵ ਸਿੰਘ ਨੋਨੀਮਾਨ ਨੂੰ ਵਿਸ਼ੇਸ਼ ਬੁਲਾਵੇ ’ਤੇ ਸ: ਨੋਨੀਮਾਨ ਆਪਣੇ ਰਾਜਨੀਤਿਕ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ ਅਤੇ ਉਨਾਂ ਦੇ ਨਿੱਜੀ ਸਹਾਇਕ ਹਰਪ੍ਰੀਤ ਸਿੰਘ ਮੁਕਤਸਰ ਸਮਾਗਮ ਵਿੱਚ ਸ਼ਾਮਲ ਹੋਏ। ਧਾਰਮਿਕ ਸਮਾਗਮ ਤੋਂ ਮਗਰੋਂ ਪਹੁੰਚੀ ਅਕਾਲੀ ਲੀਡਰਸ਼ਿਪ ਨੇ ਸ: ਨੋਨੀਮਾਨ ਵੱਲੋਂ ਭੇਜੀ ਗਈ ਸਹਾਇਤਾ ਰਾਸ਼ੀ ਪਰਿਵਾਰ ਦੇ ਮੁਖੀ ਸੇਵਕ ਸਿੰਘ ਨੂੰ ਦਿੱਤੀ। ਇਸ ਸੰਬੰਧੀ ਸੇਵਕ ਸਿੰਘ ਨੇ ਅਕਾਲੀ ਦਲ ਅਤੇ ਸ: ਨੋਨੀਮਾਨ ਦਾ ਦਿਲੋਂ ਧੰਨਵਾਦ ਕੀਤਾ ਅਤੇ ਦੁਆਵਾਂ ਦਿੰਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ਹਮੇਸ਼ਾਂ ਚੜਦੀ ਕਲਾ ਵਿੱਚ ਰਹੇ ਜੋ ਹਰ ਕਮਜ਼ੋਰ ਵਰਗ ਦੀ ਹਿਤੈਸ਼ੀ ਹੈ ਅਤੇ ਬਹੁਤ ਨੇੜੇ ਹੋ ਕੇ ਗਰੀਬਾਂ ਦੇ ਦੁੱਖਾਂ ਨੂੰ ਦੇਖਦੀ ਹੈ ਅਤੇ ਉਨਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਇਸ ਮੌਕੇ ਬੂਟਾ ਸਿੰਘ ਜੁਆਇੰਟ ਸਕੱਤਰ ਯੂਥ ਅਕਾਲੀ ਦਲ, ਪੱਪਾ ਸਿੰਘ ਸਰਪੰਚ, ਜੋਰਾ ਸਿੰਘ, ਟੇਕ ਸਿੰਘ, ਪਰਮਪਾਲ ਸਿੰਘ ਤੋਂ ਇਲਾਵਾ ਹੋਰ ਅਕਾਲੀ ਵਰਕਰ ਅਤੇ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *

%d bloggers like this: