ਹਰ ਪਿੰਡ ਪੱਧਰ ਤੇ ਸ਼੍ਰੋ. ਅਕਾਲੀ ਦਲ ਅੰਮ੍ਰਿਤਸਰ ਦੀ ਇਕਾਈਆਂ ਬਣਾਈਆਂ ਜਾਣ – ਸੰਜ਼ੂਮਾ

ss1

ਹਰ ਪਿੰਡ ਪੱਧਰ ਤੇ ਸ਼੍ਰੋ. ਅਕਾਲੀ ਦਲ ਅੰਮ੍ਰਿਤਸਰ ਦੀ ਇਕਾਈਆਂ ਬਣਾਈਆਂ ਜਾਣ – ਸੰਜ਼ੂਮਾ

12-21

ਮੂਨਕ 12 ਅਗਸਤ (ਸੁਰਜੀਤ ਸਿੰਘ ਭੁਟਾਲ) ਹਰ ਪਿੰਡ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਇਕਾਈਆਂ ਬਣਾਈਆਂ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਹਰਜੀਤ ਸਿੰਘ ਸੰਜੂਮਾਂ ਜ਼ਿਲ੍ਹਾ ਪ੍ਰਧਾਨ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ। ਜਥੇਦਾਰ ਬਹਾਦਰ ਸਿੰਘ ਭਸੌੜ ਨੇ ਕਿਹਾ ਕਿ ਪੰਦਰਾਂ ਅਗਸਤ ਨੂੰ ਗੋਆ ਦੇ ਸ਼ਹੀਦ ਭੁਪਿੰਦਰ ਸਿੰਘ ਅਤੇ ਕਰਨੈਲ ਸਿੰਘ ਈਸੜੂ ਦੀ ਸ਼ਹੀਦੀ ਕਾਨਫਰੰਸ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ। ਵਿਧਾਨ ਸਭਾ ਹਲਕਾ ਲਹਿਰਾ ਦੇ ਉਮੀਦਵਾਰ ਦੇ ਦਾਅਵੇਦਾਰ ਜ਼ਿਲ੍ਹਾ ਜਰਨਲ ਸਕੱਤਰ ਗਿਆਨੀ ਗਿਆਨ ਸਿੰਘ ਬੰਗਾਂ ਅਤੇ ਹਲਕਾ ਇੰਚਾਰਜ ਜਥੇਦਾਰ ਸ਼ਮਸ਼ੇਰ ਸਿੰਘ ਸ਼ੇਰਾ ਮੂਨਕ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਝਲੂਰ, ਸਰਕਲ ਪ੍ਰਧਾਨ ਪਾਲ ਸਿੰਘ ਖਾਈ, ਜਥੇਦਾਰ ਨਾਜਰ ਸਿੰਘ ਜੇ.ਈ., ਜਥੇਦਾਰ ਰਾਜਾ ਰਾਜ ਸਿੰਘ ਆਗੂ ਨਹਿੰਗ ਜਥੇਬੰਦੀ ਤਰਨਾ ਦਲ ਅਰਬਾਂ-ਖਰਬਾਂ ਕੜੈਲ, ਜਥੇਦਾਰ ਸ਼ੇਰ ਸਿੰਘ ਕੜੈਲ ਸਮੇਤ ਕਈ ਦਰਜਨਾਂ ਪਾਰਟੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *