Sun. Apr 21st, 2019

ਹਰ ਘਰ ਤੋ ਇੱਕ ਕੈਪਟਨ ਸਕੀਮ ਤਹਿਤ ਬੇਰੋਜਗਾਰ ਲੜਕੇ ਲੜਕਿਆ ਦੇ ਫਾਰਮ ਭਰੇ

ਹਰ ਘਰ ਤੋ ਇੱਕ ਕੈਪਟਨ ਸਕੀਮ ਤਹਿਤ ਬੇਰੋਜਗਾਰ ਲੜਕੇ ਲੜਕਿਆ ਦੇ ਫਾਰਮ ਭਰੇ

ਬਨੂੜ 21 ਦਸੰਬਰ (ਰਣਜੀਤ ਸਿੰਘ ਰਾਣਾ) ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਹਰ ਘਰ ਤੋਂ ਇੱਕ ਕੈਪਟਨ” ਤਹਿਤ ਅੱਜ ਰਾਜਪੁਰਾ ਹਲਕੇ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਅਗੁਵਾਈ ਵਿਚ ਬਲਾਕ ਰਾਜਪੁਰਾ ਦੇਹਾਤੀ ਦੇ ਪ੍ਰਧਾਨ ਨੈਬ ਸਿੰਘ ਮਨੋਲੀ ਸੂਰਤ ਵੱਲੋਂ ਦਰਜਨ ਦੇ ਕਰੀਬ ਪਿੰਡਾ ਵਿਚ ਜਾ ਕੇ 18 ਸਾਲ ਤੋਂ 35 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਦੇ ਫਾਰਮ ਭਰੇ ਗਏ। ਇਸ ਮੌਕੇ ਨੈਬ ਸਿੰਘ ਮਨੋਲੀ ਸੂਰਤ ਨੇ ਦੱਸਿਆ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਪ੍ਰਤੀ ਨੌਜਵਾਨਾ ਵਿਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨਾਂ ਕਿਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੇ 18 ਤੋਂ 35 ਸਾਲਾ ਦੇ ਨੌਜਵਾਨਾ ਲਈ ਹਰ ਘਰ ਵਿਚੋਂ ਇੱਕ ਨੋਕਰੀ ਪੱਕੀ ਦਿੱਤੀ ਜਾਵੇਗੀ, ਜਾ ਫਿਰ ਜਦੋਂ ਤੱਕ ਉਸ ਨੂੰ ਨੌਕਰੀ ਨਹੀ ਮਿਲ ਜਾਂਦੀ ਉਸ ਸਮੇਂ ਤੱਕ ਉਸ ਨੂੰ 2500 ਰੁਪਏ ਮਹੀਨਾ ਬੇਰੁਜਗਾਰੀ ਭੱਤਾ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਪੰਚ ਕੁਲਦੀਪ ਸਿੰਘ, ਪਵਨ ਕੁਮਾਰ, ਦੀਪ ਸਿੰਘ, ਹਰਵਿੰਦਰ ਸਿੰਘ, ਮੇਹਰ ਸਿੰਘ, ਗੁਰਵਿੰਦਰ ਸਿੰਗ, ਗੁਰਮੀਤ ਸ਼ਰਮਾ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: