” ਹਰ ਘਰ ਤੋਂ ਇਕ” ਕੈਪਟਨ ਸਕੀਮ ਦਾ ਕੀਤਾ ਉਦਘਾਟਨ

ss1

” ਹਰ ਘਰ ਤੋਂ ਇਕ” ਕੈਪਟਨ ਸਕੀਮ ਦਾ ਕੀਤਾ ਉਦਘਾਟਨ

ਮੂਨਕ 14 ਦਸੰਬਰ (ਸੁਰਜੀਤ ਸਿੰਘ ਭੁਟਾਲ, ਸਤਿੰਦਰ ਪਾਲ ਕੋਰ): ਕਾਂਗਰਸ ਪਾਰਟੀ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਵੱਲੋ ਚਲਾਈ ਗਈ” ਹਰ ਘਰ ਤੋ ਇਕ ਕੈਪਟਨ ”ਸਕੀਮ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਐਮ.ਐਲ.ਏ ਬੀਬੀ ਰਾਜਿਦਰ ਕੋਰ ਭੱਠਲ ਦੀ ਨੂੰਹ ਸ਼੍ਰੀ ਮਤੀ ਨੇਹਾ ਸਿੱਧੂ ਅਤੇ ਉਹਨਾ ਦੇ ਭਰਾ ਤਰੁਣ ਚੌਹਾਨ ਨੇ ਸਥਾਨਕ ਕਾਂਗਰਸ ਪਾਰਟੀ ਦੇ ਦਫਤਰ ਵਿਖੇ ਕੀਤਾ। ਇਸ ਮੌਕੇ ਸ਼੍ਰੀ ਮਤੀ ਨੇਹਾ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੌ ਚਲਾਈ ਗਈ “ਹਰ ਘਰ ਤੋ ਇਕ ਕੈਪਟਨ ”ਸਕੀਮ ਤਹਿਤ ਹਰ ਘਰ ਵਿਚੋ ਇਕ ਵਿਅਕਤੀ ਜਿਸ ਦੀ ਉਮਰ 18 ਤੋ 35 ਸਾਲ ਹੋਵੇਗੀ ਉਸਦੀ ਸਲਾਨਾ ਆਮਦਨ 6 ਲੱਖ ਤੋ ਘੱਟ ਹੋਵੇਗੀ ਉਸ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਯਕੀਨਨ ਸਰਕਾਰੀ ਨੋਕਰੀ ਦਿੱਤੀ ਜਾਵੇਗੀ। ਉਹਨਾ ਹੋਰ ਦੱਸਿਆ ਕਿ ਜੇਕਰ ਨੋਕਰੀ ਦੇਣ ਵਿੱਚ ਕੁਝ ਦੇਰੀ ਹੁੰਦੀ ਹੈ ਤਾਂ 36 ਮਹੀਨਿਆ ਤੱਕ 2500 ਰੁਪਏ ਬੇਰੋਜਗਾਰੀ ਭੱਤਾ ਦਿੱਤਾ ਜਾਵੇਗਾ।ਕਾਂਗਰਸ ਪਾਰਟੀ ਦਾ ਇਹ ਸਕੀਮ ਚਲਾਉਣ ਦਾ ਮੁੱਖ ਮੱਕਸਦ ਪੰਜਾਬ ਵਿੱਚੋ ਬੇਰੋਜਗਾਰੀ ਖਤਮ ਕਰਨਾ ਹੈ। ਇਸ ਮੌਕੇ ਕਈ ਇਲਾਕੇ ਦੇ ਨੌਜਵਾਨਾ ਦੇ ਇਸ ਸਕੀਮ ਤਹਿਤ ਫਾਰਮ ਭਰ ਕੇ ਉਹਨਾ ਨੂੰ ਸਮਾਰਟ ਕਾਰਡ ਦਿੱਤੇ ਗਏ।ਇਸ ਮੌਕੇ ਦਫਤਰ ਇੰਚਾਰਜ ਤੇਜਿੰਦਰ ਸਿੰਘ ਕੁਲਾਰ,ਨਛੱਤਰ ਸਿੰਘ,ਭੱਲਾ ਸਿੰਘ ਕੜੈਲ,ਵਕੀਲ ਸਿੰਘ ਮੁਛਾਲ,ਸੁਖਵਿੰਦਰ ਸਿੰਘ ਗਨੋਟਾ,ਸੁਲੇਖ ਚੰਦ ਮੰਡਵੀ,ਪ੍ਰਕਾਸ ਸਿੰਘ ਬੁਸੈਹਰਾ,ਤਰਸੇਮ ਅਰੌੜਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਇਲਾਕੇ ਦੇ ਲੋਕ ਮੌਜੂਦ ਸਨ।

Share Button

1 thought on “” ਹਰ ਘਰ ਤੋਂ ਇਕ” ਕੈਪਟਨ ਸਕੀਮ ਦਾ ਕੀਤਾ ਉਦਘਾਟਨ

  1. ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੰਹੋਂ ਜਿਹੜੀ ਵੀ ਗੱਲ ਕੱਢੀ ਹੈ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ ravi kumar

Leave a Reply

Your email address will not be published. Required fields are marked *