Fri. Jul 19th, 2019

ਹਰੀ ਸਿੰਘ ਨਲੂਆ ਦਾ ਸਹੀਦੀ ਦਿਹਾੜਾ ਨਿਊਯਾਰਕ ਦੀ ਸਿੱਖ ਕਲਚਰਲ ਸੁਸਾਿੲਟੀ 13 ਮਈ ਨੂੰ ਮਨਾਏਗੀ

ਹਰੀ ਸਿੰਘ ਨਲੂਆ ਦਾ ਸਹੀਦੀ ਦਿਹਾੜਾ ਨਿਊਯਾਰਕ ਦੀ ਸਿੱਖ ਕਲਚਰਲ ਸੁਸਾਿੲਟੀ 13 ਮਈ ਨੂੰ ਮਨਾਏਗੀ

ਨਿਊਯਾਰਕ, 12 ਮਈ ( ਰਾਜ ਗੋਗਨਾ )—ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ: ਹਰੀ ਸਿੰਘ ਜੀ ਨਲੂਆ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿਲ ਵਿਖੇ 13 ਮਈ ਦਿਨ ਐਤਵਾਰ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ
ਸਿੱਖ ਕੌਮ ਦਾ ਬਹਾਦਰ ਸੂਰਮਾ ਜਿਸਦੀ ਸੰਸਾਰ ਭਰ ਦੇ ਦਸ ਯੋਧਿਆ ਵਿੱਚੋ ਪਹਿਲੇ ਨੰਬਰ ਤੇ ਕੀਤੀ ਗਈ ਹੈ ਮਹਾਨ ਜਰਨੈਲ ਜੋ ਨਿੱਹਥਾ ਬਿਨਾ ਕਿਸੇ ਹਥਿਆਰ ਤੋ ਸ਼ੇਰ ਦਾ ਸ਼ਿਕਾਰ ਕਰਨ ਮਾਦਾ ਰੱਖਣ ਵਾਲਾ ਸੀ ਉਹ ਜਰਨੈਲ ਜਿਸ ਨੇ ਕਾਬਲ ਕੰਧਾਰ ਤੱਕ ਆਪਣੀ ਧਾਕ ਜਮਾਈ ਤੇ ਅਫਗਾਨੀਆ ਦਾ ਰਾਹ ਹੀ ਨਹੀ ਰੋਕਿਆ ਸਗੋ ਉਹਨਾ ਦੀ ਛਾਤੀ ਤੇ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਸਿੱਖ ਰਾਜ ਵਿੱਚ ਵਾਧਾ ਕੀਤਾ।
ਸਿੱਖ ਰਾਜ ਦਾ ਥੰਮ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਜੀ ਬਾਹ ਸ੍ਰ: ਹਰੀ ਸਿੰਘ ਜੀ ਨਲੂਆ ਸ੍ਰ: ਹਰਦਿਆਲ ਸਿੰਘ ਉਪਲ ਦੇ ਘਰ 1791 ਈ: ਨੂੰ ਗੁਜਰਾਵਾਲਾ ਵਿੱਖੇ ਜਨਮਿਆ ਤੇ 1837 ਈ: ਨੂੰ ਸਿੱਖ ਰਾਜ ਲਈ ਲੜਦਿਆ ਸ਼ਹੀਦੀ ਜਾਮ ਪੀ ਗਿਆ ਉਸ ਕੌਮ ਦੇ ਮਹਾਨ ਜਰਨੈਲ ਨੂੰ ਯਾਦ ਕਰਦਿਆ ਵਿਸ਼ੇਸ਼ ਸਮਾਗਮਾ ਦੀ ਸੇਵਾ ਸ਼ਰਧਾ ਪਿਆਰ ਸਹਿਤ ਵੱਡੇ ਪੱਧਰ ਤੇ 13 ਮਈ ਦਿਨ ਐਤਵਾਰ ਨੂੰ ਨਿਭਾਈ ਜਾਵੇਗੀ।
ਸਵੇਰੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 3:00 ਤੱਕ ਵਿਸ਼ੇਸ਼ ਦੀਵਾਨ ਹੋਣਗੇ। ਸਮਾਗਮ ਵਿਚ ਮਹਾਨ ਕੀਰਤਨੀਏ ਕਥਾ ਵਾਚਕ ਕਵੀਸ਼ਰੀ ਜਥੇ ਹਾਜਰੀ ਭਰਨਗੇ ਪਰਿਵਾਰਾ ਸਹਿਤ ਪਹੁਚੋ ਜੀ ।
ਬੇਨਤੀ ਕਰਤਾ ਗਿਆਨੀ ਭੁਪਿੱਦਰ ਸਿੰਘ ਹੈਡ ਗ੍ਰੰਥੀ 9173537265 ਤੇ ਸ੍ਰ: ਮਹਿੰਦਰ ਸਿਘ ਉਪਲ ਬਿਲਡਿੰਗ ਇਨਚਾਰਜ ਗੁ: ਸਿੱਖ ਕਲਚਰਲ ਸੁਸਾਇਟੀ +1 (917) 723-4031 ਨਾਲ ਕਿਸੇ ਜਾਣਕਾਰੀ ਲਈ ਸਪੰਰਕ ਕਰੋ।

Leave a Reply

Your email address will not be published. Required fields are marked *

%d bloggers like this: