ਹਰੀ ਬੱਤੀ…..

ss1

ਹਰੀ ਬੱਤੀ…..

ਅੱਖਾਂ ਜਾਗੀ ਗਈਆਂ ਰਾਤ ਸਾਰੀ,ਜਗੀ ਨ ਹਰੀ ਬੱਤੀ
ਉਡੀਕਾਂ ਵਿੱਚ ਰਾਤ ਗੁਜ਼ਾਰੀ,ਜਗੀ ਨ ਹਰੀ ਬੱਤੀ

ਮਿੱਚਦੀਆਂ ਅੱਖਾਂ ਖੋਲ੍ਹੀਆਂ ਨੀਂਦਰ ਨ ਲੜਕੇ
ਅਸੀਂ ਪਲ਼-ਪਲ਼ ਝਾਤੀ ਮਾਰੀ,ਜਗੀ ਨ ਹਰੀ ਬੱਤੀ

ਨ ਮਿਲਿਆ,ਨ ਤੱਕਿਆ,ਨ ਹੋਈ ਹੈਲੋ-ਹਾਏ
ਲੰਘੀ ਦਿਹਾੜੀ ਸਾਰੀ,ਜਗੀ ਨ ਹਰੀ ਬੱਤੀ

ਤੱਕ ਮੈਨੂੰ ਬੇ-ਵੱਸ ਐਟੀਟਿਊਡ ਦਿਖਾਂਉਦੀ ਹੋਊ
ਹੋ ਗਈ ਹੋਊ ਆਕੜ ਭਾਰੀ, ਜਗੀ ਨ ਹਰੀ ਬੱਤੀ

ਨਹੀਂ ਕਮਲਿਆ!ਦਿਲ ਖ਼ੁਦ ਨੂੰ ਟੋਕ ਕੇ ਕਹਿਣ ਲੱਗਾ
‘ਚਾਨੀ’ ਉਲਝੀ ਹੋਊ ਵਿਚਾਰੀ, ਜਗੀ ਨ ਹਰੀ ਬੱਤੀ

ਕੁਲਵਿੰਦਰ ਚਾਨੀ

97807-08788

Share Button

Leave a Reply

Your email address will not be published. Required fields are marked *