ਹਰੀਸ਼ ਵਰਮਾ ਜੋ ਕਿ ਇੱਕ ਵਾਰ ਫਿਰ ਤੋਂ ਅਪਣੇ ਫੈਨਜ਼ ਲਈ ਨਵਾਂ ਗਾਣਾ ਲੈ ਕੇ ਆ ਰਹੇ ਹਨ

ਹਰੀਸ਼ ਵਰਮਾ ਜੋ ਕਿ ਇੱਕ ਵਾਰ ਫਿਰ ਤੋਂ ਅਪਣੇ ਫੈਨਜ਼ ਲਈ ਨਵਾਂ ਗਾਣਾ ਲੈ ਕੇ ਆ ਰਹੇ ਹਨ

ਸਭ ਦਾ ਹਰਮਨ ਪਿਆਰਾ ਜੱਟ ਟਿੰਕਾ ਮਤਲਬ ਕਿ ਹਰੀਸ਼ ਵਰਮਾ ਜੋ ਕਿ ਇੱਕ ਵਾਰ ਫਿਰ ਤੋਂ ਅਪਣੇ ਫੈਨਜ਼ ਲਈ ਕੁੱਝ ਵੱਖਰਾ ਮਤਲਬ ਨਵਾਂ ਗਾਣਾ ਲੈ ਕੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਖੁਦ ਹਰੀਸ਼ ਵਰਮਾ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਮਤਲਬ ਕਿ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟਰ ਰਿਲੀਜ਼ ਕੀਤਾ ਹੈ।
ਉਹਨਾਂ ਨੇ ਨਾਲ ਹੀ ਦੱਸਿਆ ਹੈ ਕਿ ਇਹ ਗਾਣਾ ਰੋਮਾਂਟਿਕ ਗੀਤ ਹੈ ਜਿਸ ਦਾ ਨਾਂਅ ‘ਚਿਹਰੇ’ ਹੈ ਤੇ ਇਸ ਗੀਤ ਨੂੰ ਵਾਰ ਵਾਰ ਸੁਣੋਗੇ ਤੇ ਦੇਖੋਣ ਲਈ ਮਜ਼ਬੂਰ ਹੋ ਜਾਓਗੇ। ਪੋਸਟਰ ‘ਚ ਸਾਫ ਦਿਖ ਰਿਹਾ ਹੈ ਨਜ਼ਰ ਆ ਰਿਹਾ ਹੈ ਕਿ ਹਰੀਸ਼ ਸ਼ਰਮਾ ਨੇ ਅਪਣਾ ਚਿਹਰਾ ਅਪਣੇ ਹੱਥਾਂ ਨਾਲ ਲੁਕਾਇਆ ਹੋਇਆ ਹੈ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਦੇ ਬੋਲ ਸੰਦੀਪ ਕੁਲਦੀਪ ਨੇ ਲਿਖੇ ਹਨ ਤੇ ਇਸ ਗੀਤ ਦਾ ਮਿਊਜ਼ਿਕ ਸਟਾਰਬੁਆਏ ਐਕਸ ਨੇ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਵੇਗਾ। ਜੇ ਗੱਲ ਕਰੀਏ ਉਹਨਾਂ ਦਾ ਪਹਿਲਾ ਗੀਤ ਸਾਲ 2016 ‘ਚ ਆਇਆ ਸੀ ਤੇ ਉਸ ਗੀਤ ਦਾ ਨਾਂਅ ‘ਇਕ ਵਾਰ ਹੋਰ ਸੋਚ ਲੈ’ ਸੀ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅਪਣੇ ਕਈ ਗਾਣੇ ਦਕਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਰੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਸਾਰੇ ਪ੍ਰੋਜੈਕਟਸ ਬਾਰੇ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।

Share Button

Leave a Reply

Your email address will not be published. Required fields are marked *

%d bloggers like this: