ਹਰੀਕੇ ਵਾਟਰ ਕਰੂਜ ਨਾਲ ਸੁਖਬੀਰ ਨੇ ਲੋਕਾਂ ਦੀ ਮਾੜੀ ਹਾਲਤ ਦਾ ਮਜ਼ਾਕ ਬਣਾਇਆ: ਪੰਜਾਬ ਕਾਂਗਰਸ

ਹਰੀਕੇ ਵਾਟਰ ਕਰੂਜ ਨਾਲ ਸੁਖਬੀਰ ਨੇ ਲੋਕਾਂ ਦੀ ਮਾੜੀ ਹਾਲਤ ਦਾ ਮਜ਼ਾਕ ਬਣਾਇਆ: ਪੰਜਾਬ ਕਾਂਗਰਸ

ਚੰਡੀਗੜ੍ਹ, 12 ਦਸੰਬਰ (ਪ.ਪ.): ਪੰਜਾਬ ਕਾਂਗਰਸ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਰੀਕੇ ਵਾਟਰ ਕਰੂਜ ਦੀ ਸ਼ੁਰੂਆਤ ਨੂੰ ਪੂਰੀ ਤਰ੍ਹਾਂ ਨਾਲ ਨਕਾਰਦਿਆਂ, ਅਕਾਲੀ ਆਗੂ ਉਪਰ ਪੰਜਾਬ ਦੇ ਲੋਕਾਂ ਦਾ ਉਨ੍ਹਾਂ ਹਾਲਾਤਾਂ ‘ਚ ਮਜ਼ਾਕ ਬਣਾਉਣ ਦਾ ਦੋਸ਼ ਲਗਾਇਆ ਹੈ, ਜਦੋਂ ਉਹ ਜ਼ਿੰਦਗੀ ਲਈ ਲੋੜੀਂਦੀਆਂ ਮੁੱਢਲੀਆਂ ਵਸਤਾਂ ਤੋਂ ਵੀ ਵਾਂਝੇ ਹਨ।
ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਹਰਮਿੰਦਰ ਗਿੱਲ, ਡਾ. ਧਰਮਵੀਰ ਅਗਨੀਹੋਤਰੀ ਤੇ ਸੁੱਖਪਾਲ ਸਿੰਘ ਭੁੱਲਰ ਨੇ ਇਸ ਕਦਮ ਨੂੰ ਲੋਕਾਂ ਦੀ ਮਾੜੀ ਹਾਲਤ ਪ੍ਰਤੀ ਬਾਦਲਾਂ ਦੀ ਸ਼ਰਮਨਾਕ ਉਦਾਸੀਨਤਾ ਕਰਾਰ ਦਿੱਤਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸੁਖਬੀਰ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਨਜਾਨ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਨੋਟਬੰਦੀ, ਆਰਥਿਕ ਸੰਕਟ, ਉਦਯੋਗਿਕ ਤੇ ਖੇਤੀ ਗਿਰਾਵਟ, ਮਾਫੀਆਵਾਂ ਆਦਿ ਕਾਰਨ ਕਈ ਤਰ੍ਹਾਂ ਪ੍ਰੇਸ਼ਾਨੀਆਂ ਝੇਲ ਰਹੇ ਹਨ, ਜਿਨ੍ਹਾਂ ਨੂੰ ਰਿਜੋਰਟਾਂ ਅਤੇ ਕਰੂਜਾਂ ਦੀ ਲੋੜ ਨਹੀਂ ਹੈ। ਜਿਨ੍ਹਾਂ ਨੇ ਇਸ ਸਬੰਧ ਵਿੱਚ ਹਾਲੇ ‘ਚ ਸੁਖਵਿਲਾਸ ਰਿਜੋਰਟ ਦੇ ਉਦਘਾਟਨ ਦਾ ਜ਼ਿਕਰ ਕੀਤਾ ਹੈ, ਜਿਸ ‘ਚ ਸੁਖਬੀਰ ਤੇ ਉਨ੍ਹਾਂ ਦੀ ਪਤਨੀ ਦਾ ਇਕ ਵੱਡਾ ਹਿੱਸਾ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ‘ਚ ਅਜਿਹੀ ਬੇਵਕੂਫੀ ਵਾਲੀਆਂ ਤੇ ਨਿਰਾਧਾਰ ਸਕੀਮਾਂ ਦੀ ਸ਼ੁਰੂਆਤ ਕਰਨ ਬਾਰੇ ਬਾਦਲ ਵਰਗੇ ਸਵਾਰਥੀ ਤੇ ਲਾਲਚੀ ਲੋਕ ਹੀ ਸੋਚ ਸਕਦੇ ਹਨ, ਜਦੋਂ ਸੂਬੇ ਦੇ ਲੋਕ ਆਪਣੀਆਂ ਦੋ ਵਕਤ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਵੀ ਸੰਘਰਸ਼ ਕਰ ਰਹੇ ਹਨ। ਇਸ ਦਿਸ਼ਾ ‘ਚ ਲੋਕਾਂ ਦੇ ਜ਼ਖਮਾਂ ‘ਤੇ ਲੂਣ ਰਗੜਦਿਆਂ, ਬਾਦਲ ਇਸ ਹੱਦ ਤੱਕ ਅੱਗੇ ਵੱਧ ਗਏ ਕਿ ਉਨ੍ਹਾਂ ਨੇ ਹਰੀਕੇ ਦੀ ਏਮਫੀਬੀਅਨ ਬੱਸ ਸਰਵਿਸ ਨੂੰ ਵਾਟਰ ਕਰੂਜ ਕਰਾਰ ਦੇ ਦਿੱਤਾ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਸੁਖਬੀਰ ਸਚਮੁੱਚ ਸਮਝਦੇ ਹਨ ਕਿ ਸੂਬੇ ਦੇ ਲੋਕਾਂ ਕੋਲ ਰਿਜੋਰਟਾਂ ਤੇ ਕਰੂਜਾਂ ਉਪਰ ਖਰਚਣ ਲਈ ਰੁਪਏ ਹਨ?
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਵੀ ਸੁਖਬੀਰ ਦੇ ਕਰੂਜ ਸਬੰਧੀ ਵੱਡੇ ਵੱਡੇ ਦਾਅਵਿਆਂ ਦਾ ਹਾਸਾ ਉਡਾਉਂਦਿਆਂ, ਡਿਪਟੀ ਮੁੱਖ ਮੰਤਰੀ ਵੱਲੋਂ ਇਸਨੂੰ ਸ਼ੁਰੂ ਕਰਨ ਦੇ ਸਮੇਂ ਉਪਰ ਸਵਾਲ ਕੀਤਾ ਹੈ, ਜਦਕਿ ਉਨ੍ਹਾਂ ਨੇ ਇਸ ਬਾਰੇ ਦੋ ਸਾਲ ਪਹਿਲਾਂ ਐਲਾਨ ਕੀਤਾ ਸੀ ਅਤੇ ਉਹ ਦਿਖਾਉਣਾ ਚਾਹੁੰਦੇ ਸਨ ਕਿ ਅਜਿਹਾ ਸੰਭਵ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਇਨ੍ਹਾਂ ਦੋਨਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾ ਦਰਸਾਉਂਦਾ ਹੈ ਕਿ ਇਹ ਕਦਮ ਬਾਦਲਾਂ ਦੇ ਵਿਅਕਤੀਗਤ ਹਿੱਤਾਂ ਤੋਂ ਪ੍ਰੇਰਿਤ ਹਨ, ਜਿਹੜੇ ਆਪਣੇ ਸ਼ਾਸਨ ਦੇ ਆਖਿਰੀ ਦਿਨਾਂ ‘ਚ ਵੀ ਵਿਅਕਤੀਗਤ ਫਾਇਦਿਆਂ ਖਾਤਿਰ ਪੰਜਾਬ ਨੂੰ ਲੁੱਟਣ ਦਾ ਇਕ ਵੀ ਮੌਕਾ ਨਹੀਂ ਛੱਡਣਾ ਚਾਹੁੰਦੇ।
ਇਸ ਤੋਂ ਸਾਬਤ ਹੁੰਦਾ ਹੈ ਕਿ ਬਾਦਲ ਸੂਬੇ ਦੇ ਲੋਕਾਂ ਨਾਲ ਜੁੜੇ ਹੋਏ ਨਹੀਂ ਹਨ, ਜਿਨ੍ਹਾਂ ਨੂੰ ਇਨ੍ਹਾਂ ਲੋਕਾਂ ਨੇ ਸੂਬੇ ਭਰ ‘ਚ ਅਕਾਲੀ ਆਗੂਆਂ ਦੀ ਸ਼ੈਅ ਹੇਠ ਚੱਲ ਰਹੇ ਮਾਫੀਆਵਾਂ ਤੇ ਗੁੰਡਿਆਂ ਦੇ ਰਹਿਮ ਉਪਰ ਛੱਡ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: