Mon. May 20th, 2019

ਹਰਿ ਕੀ ਪਉੜੀ ਤੋਂ ਗ੍ਰਿਫ਼ਤਾਰ ਕਰਕੇ ਜ਼ੇਲ ਭੇਜੇ ਸਿੰਘਾਂ ਨੂੰ ਰਿਹਾਅ ਕਰਵਾਏ ਦਿੱਲੀ ਅਤੇ ਸ਼੍ਰੋਮਣੀ ਕਮੇਟੀ: ਜਥੇਦਾਰ ਦਾਦੂਵਾਲ

ਹਰਿ ਕੀ ਪਉੜੀ ਤੋਂ ਗ੍ਰਿਫ਼ਤਾਰ ਕਰਕੇ ਜ਼ੇੇਲ ਭੇਜੇ ਸਿੰਘਾਂ ਨੂੰ ਰਿਹਾਅ ਕਰਵਾਏ ਦਿੱਲੀ ਅਤੇ ਸ਼੍ਰੋਮਣੀ ਕਮੇਟੀ: ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ 15 ਮਈ ਵਰਿੰਦਰ ਸਿੰਘ :- ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪਉੜੀ ਹਰਿਦੁਆਰ ਦੀ ਮੁੜ ਉਸਾਰੀ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਈ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮਨੇਜ਼ਮੈਂਟ ਕਮੇਟੀ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਉਪਰ ਦਿੱਤੇ ਸੱਦੇ ਅਨੁਸਾਰ 14 ਮਈ ਨੂੰ ਜਪੁਜੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਨ ਲਈ ਹਰਿਦੁਆਰ ਇਲਾਕੇ ਦੇ ਪਿੰਡਾਂ ਦੇ ਸਿੱਖ ਹਰਿ ਕੀ ਪਉੜੀ ਗੁਰਦੁਆਰਾ ਗਿਆਨ ਗੋਦੜੀ ਮੂਲ ਸਥਾਨ ਤੇ ਪਹੁੰਚਣ ਵਿੱਚ ਸਫਲ ਹੋਏ ਅਤੇ ਭਾਈ ਜੋਗਾ ਸਿੰਘ ਪਰਧਾਨ ਸਰਬੱਤ ਖਾਲਸਾ ਗਿਆਨ ਗੋਦੜੀ ਸੇਵਾ ਸੰਮਤੀ ਦੀ ਅਗਵਾਈ ਵਿੱਚ ਕਈ ਸਿੱਖਾਂ ਨੇ ਉੱਥੇ ਪੁੱਜ ਕੇ ਪਾਠ ਅਤੇ ਅਰਦਾਸ ਕੀਤੀ ਜਿੰਨਾਂ ਨੂੰ ਉਤਰਾਖੰਡ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਧਾਰਾ 153 ਬੀ ਲਗਾਕੇ ਜੇਲ ਭੇਜ ਦਿੱਤਾ ਹੈ ਜਿਸ ਦੀ ਅਸੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਇੰਨਾਂ ਵਿਚਾਰਾਂ ਦਾ ਪਰਗਟਾਵਾ ਸਰਬੱਤ ਖਾਲਸਾ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਪ੍ਰੈਸ ਬਿਆਨ ਰਾਹੀ ਕੀਤਾ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸ਼ਾਤਮਈ ਤਰੀਕੇ ਨਾਲ ਪਾਠ ਅਤੇ ਅਰਦਾਸ ਕਰਨਾ ਹਰ ਸਿੱਖ ਦਾ ਕਨੂੰਨੀ ਹੱਕ ਹੈ ਜਿਸ ਦੀ ਵਰਤੋਂ ਭਾਈ ਜੋਗਾ ਸਿੰਘ ਹੁਣਾਂ ਨੇ ਕੀਤੀ ਹੈ ਗਿਆਨ ਗੋਦੜੀ ਮੂਲ ਸਥਾਨ ਤੇ ਬੈਠਕੇ ਪਾਠ ਅਤੇ ਅਰਦਾਸ ਕਰਕੇ ਉਨਾਂ ਕੋਈ ਗੁਨਾਹ ਨਹੀ ਕੀਤਾ ਉਤਰਾਖੰਡ ਸਰਕਾਰ ਉਨਾਂ ਨੂੰ ਤੁਰੰਤ ਝੂਠਾ ਕੇਸ ਰੱਦ ਕਰਕੇ ਰਿਹਾਅ ਕਰੇ ਸਿੱਖ ਕੌਮ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕਰੇਗੀ ਸਰਕਾਰੀ ਜ਼ਬਰ ਦੇ ਬਾਵਜ਼ੂਦ ਹਰਿ ਕੀ ਪਉੜੀ ਮੂਲ ਸਥਾਨ ਤੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦਾ ਸਾਡਾ ਸੰਘਰਸ਼ ਜ਼ਾਰੀ ਰਹੇਗਾ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਤੁਰੰਤ ਆਪਣੇ ਭਾਈਵਾਲਾਂ ਉਤਰਾਖੰਡ ਦੀ ਭਾਜਪਾ ਸਰਕਾਰ ਨਾਲ ਨਾਲ ਗੱਲ ਕਰਕੇ ਪਾਠ ਕਰਦੇ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਰਿਹਾਅ ਕਰਵਾਏ।

Leave a Reply

Your email address will not be published. Required fields are marked *

%d bloggers like this: