ਹਰਿਸੰਗਤ ਅਕੈਡਮੀ ਦੇ ਵੱਲੋਂ ਆਯੋਜਿਤ ਕੈਂਪ ’ਚ ਵਿਦਿਆਰਥੀਆਂ ਨੇ ਲਈ ਦਸਤਾਰ, ਤਬਲਾ ਅਤੇ ਹਾਰਮੋਨਿਅਮ ਦੀ ਸਿਖਲਾਈ

ss1

ਹਰਿਸੰਗਤ ਅਕੈਡਮੀ ਦੇ ਵੱਲੋਂ ਆਯੋਜਿਤ ਕੈਂਪ ’ਚ ਵਿਦਿਆਰਥੀਆਂ ਨੇ ਲਈ ਦਸਤਾਰ, ਤਬਲਾ ਅਤੇ ਹਾਰਮੋਨਿਅਮ ਦੀ ਸਿਖਲਾਈ
ਬੱਚਿਆਂ ਨੂੰ ਸਕੂਲੀ ਗਿਆਨ ਦੇ ਨਾਲ ਧਾਰਮਿਕ ਗਿਆਨ ਦੀ ਵੀ ਲੋੜ : ਗੋਸ਼ਾ

ਲੁਧਿਆਣਾ (ਪ੍ਰੀਤੀ ਸ਼ਰਮਾ) ਹਰਿਸੰਗਤ ਅਕੈਡਮੀ ਦੇ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਦਿਨਾਂ ਦਸਤਾਰ ਅਤੇ ਤਬਲਾ ਟ੍ਰੇਨਿੰਗ ਕੈਂਪ ਦਾ ਆਯੋਜਨ ਫੀਲਡ ਗੰਜ ਸਥਿਤ ਗੁਰਦੁਆਰਾ ਭਗਤ ਚੇਤ ਰਾਮ ਵਿੱਖੇ ਕੀਤਾ ਗਿਆ । ਕੈਂਪ ਦੇ ਦੌਰਾਨ ਸਿਮਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਤਬਲਾ, ਤਰਨਜੀਤ ਸਿੰਘ ਨੇ ਦਸਤਾਰ ਅਤੇ ਚਰਨਪ੍ਰੀਤ ਕੌਰ ਨੇ ਹਾਰਮੋਨਿਅਮ ਦੀ ਸਿਖਲਾਈ ਦੇ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ। ਨਗਰ ਨਿਗਮ ਮੇਅਰ ਹਰਚਰਨ ਸਿੰਘ ਗੋਹਲਵੜਿਆ, ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਗੁਰਦੁਆਰਾ ਭਗਤ ਚੇਤ ਰਾਮ ਪ੍ਰਬੰਧਕ ਸਭਾ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਪੱਪੂ ਨੇ ਹਰਿਸੰਗਤ ਅਕੈਡਮੀ ਵੱਲੋਂ ਆਯੋਜਿਤ ਸਿਖਲਾਈ ਕੈਂਪ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਜਰੁਰੀ ਹੈ । ਇਸ ਦੌਰਾਨ ਮੇਅਰ ਗੋਹਲਵੜੀਆ ਅਤੇ ਗੋਸ਼ਾ ਨੇ ਯੂ੍ਹਵਾ ਪੀੜ੍ਹੀ ਨੂੰ ਸਿੱਖੀ ਦੀ ਸ਼ਾਨ ਦਸਤਾਰ ਦੇ ਮਹੱਤਵ ਤੋਂ ਜਾਣੂ ਕਰਵਾਉਦੇ ਹੋਏ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡ ਕੇ ਵਧਾਈ ਦਿੱਤੀ । ਗੁਰਦੁਆਰਾ ਭਗਤ ਚੇਤ ਰਾਮ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਕਾਲ਼ਾ, ਸੱਕਤਰ ਜਨਰਲ ਜਗਜੀਤ ਸਿੰਘ ਹੈਪੀ, ਸੀਨੀਅਰ ਮੈਂਬਰ ਜਸਬੀਰ ਸਿੰਘ ਦੁਆ, ਮਣੀ ਦੁਆ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਨੇ ਕੈਂਪ ਦੇ ਆਯੋਜਨ ਵਿੱਚ ਬ੍ਰਹਮਾ ਜੀ ਮੋਬਾਇਲ ਗੈਲਰੀ ਵੱਲੋਂ ਕੀਤੇ ਸਹਿਯੋਗ ਤੇ ਧੰਨਵਾਦ ਕੀਤਾ ।

Share Button

Leave a Reply

Your email address will not be published. Required fields are marked *