ਹਰਿਆਵਲ ਫਾਊਂਡੇਸ਼ਨ ਵੱਲੋਂ 200 ਸਕੂਲਾਂ ਵਿਚ ਬੂਟੇ ਲਗਾਏ ਜਾਣਗੇ – ਪ੍ਰਮਜੀਤ ਢਿੱਲੋਂ

ਹਰਿਆਵਲ ਫਾਊਂਡੇਸ਼ਨ ਵੱਲੋਂ 200 ਸਕੂਲਾਂ ਵਿਚ ਬੂਟੇ ਲਗਾਏ ਜਾਣਗੇ – ਪ੍ਰਮਜੀਤ ਢਿੱਲੋਂ

23-22ਝਬਾਲ 22 ਮਈ (ਹਰਪ੍ਰੀਤ ਸਿੰਘ ਝਬਾਲ): ਹਰਿਆਵਲ ਫਾਊਂਡੇਸ਼ਨ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸਕੂਲਾਂ ਵਿਚ ਛਾਂਦਾਰ ਬੂਟੇ ਲਗਾਏ ਜਾਣ ਦਾ ਲਿਆ ਫੈਸਲਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਵਲ ਫਾਊਂਡੇਸ਼ਨ ਦੇ ਚੇਅਰਮੈਨ ਪ੍ਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 200 ਦੇ ਕਰੀਬ ਦੇ ਸਕੂਲਾਂ ਵਿਚ ਛਾਂਦਾਰ ਅਤੇ ਫਲਦਾਰ ਸੋਹਣੀ ਦਿੱਖ ਵਾਲੇ ਬੂਟੇ ਲਗਾਏ ਜਾਣਗੇ ਤਾਂ ਜੋ ਬੱਚਿਆ ਦੀ ਪੜਾਈ ਲਈ ਹਰਿਆ ਭਰਿਆ ਅਤੇ ਖੁਸ਼ਗਵਾਰ ਵਾਤਵਰਣ ਦਿੱਤਾ ਜਾ ਸਕੇ । ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਨੇ ਹੀ ਅੱਗੇ ਜਾ ਕੇ ਦੇਸ਼ ਕੌਮ ਦੀ ਵਾਗਡੋਗ ਸੰਭਾਲਣੀ ਹੈ । ਉਹਨਾਂ ਕਿਹਾ ਕਿ ਪੰਜਾਬ ਦੀ ਹਰਿਆਵਲ ਨੂੰ ਬਰਕਰਾਰ ਰੱਖਣ ਲਈ ਫਾਊਂਡੇਸ਼ਨ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਹਰ ਇਕ ਨਾਗਰਿਕ ਦਾ ਇਹ ਮੌਲਿਕ ਅਧਿਕਾਰ ਬਣਦਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਅਤੇ ਬੂਟੇ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਸਾਂਭ ਸੰਭਾਲ ਨੂੰ ਵੀ ਯਕੀਨੀ ਬਣਾਏ ਉਹਨਾਂ ਕਿਹਾ ਕਿ ਹਰਿਆਵਲ ਫਾਊਂਡੇਸ਼ਨ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਆਉਣ ਵਾਲੇ ਸਮੇਂ ਵਿਚ ਯੋਗ ਉਪਰਾਲੇ ਕਰਨ ਲਈ ਹਮੇਸ਼ਾ ਤੱਤਪਰ ਰਹੇਗੀ ।

Share Button

Leave a Reply

Your email address will not be published. Required fields are marked *

%d bloggers like this: