ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਹਰਿਆਣਾ ਸਰਕਾਰ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਨੂੰ ਜੈਵਿਕ ਪ੍ਰਮਾਣੀਕਰਣ ਏਜੰਸੀ ਸਥਾਪਿਤ ਕਰਨ ਦੀ ਇਜਾਜਤ ਦਿੱਤੀ

ਹਰਿਆਣਾ ਸਰਕਾਰ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਨੂੰ ਜੈਵਿਕ ਪ੍ਰਮਾਣੀਕਰਣ ਏਜੰਸੀ ਸਥਾਪਿਤ ਕਰਨ ਦੀ ਇਜਾਜਤ ਦਿੱਤੀ

ਹਰਿਆਣਾ ਸਰਕਾਰ ਨੇ ਸੂਬੇ ਦੀ ਪਹਿਲੀ ਸਰਕਾਰੀ ਜੈਵਿਕ ਪ੍ਰਮਾਣੀਕਰਣ ਏਜੰਸੀ ਸਥਾਪਿਤ ਕਰਨ ਦਾ ਫੈਸਲਾ ਲੈਂਦੇ ਹੋਏ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਨੂੰ ਇਹ ਏਜੰਸੀ ਸਥਾਪਿਤ ਕਰਨ ਦੀ ਇਜਾਜਤ ਪ੍ਰਦਾਨ ਕੀਤੀ ਹੈ|

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਲਰ ਪ੍ਰੋ. ਕੇ.ਪੀ.ਸਿੰਘ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਏਜੰਸੀ ਹਰਿਆਣਾ ਜੈਵਿਕ ਪ੍ਰਮਾਣੀਕਰਣ ਏਜੰਸੀ (ਹੋਕਾ) ਵੱਜੋਂ ਮੰਨੀ ਜਾਵੇਗੀ| ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸੋਸਾਇਟੀ ਦੇ ਪਦੇਨ ਚੇਅਰਮੈਨ/ਚੇਅਰਮੈਨ ਅਤੇ ਦੀਨਦਯਾਲ ਉਪਾਧਿਆਏ ਜੈਵਿਕ ਖੇਤੀਬਾੜੀ ਵਧੀਆ ਕੇਂਦਰ ਦੇ ਕੰਟ੍ਰੋਲ ਅਧਿਕਾਰੀ ਇਸ ਦੇ ਮੈਂਬਰ ਸਕੱਤਰ ਹੋਣਗੇ|

ਉਨਾਂ ਦਸਿਆ ਕਿ ਯੂਨੀਵਰਸਿਟੀ ਨੇ ਖੇਤੀਬਾੜੀ ਤੇ ਪ੍ਰੋਸੈਸਿੰਗ ਫੂਡ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਏ.ਪੀ.ਈ.ਡੀ.ਏ.), ਕੇਂਦਰੀ ਵਪਾਰ ਤੇ ਉਦਯੋਗ ਮੰਤਰਾਲੇ ਤੋਂ ਹੋਕਾ ਨੂੰ ਮਾਨਤਾ ਦਿਵਾਉਣ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ| ਇਸ ਤੋਂ ਬਾਅਦ ਸੂਬੇ ਤੇ ਸੂਬੇ ਦੇ ਬਾਹਰ ਜੈਵਿਕ ਉਤਪਾਦਾਂ ਦੀ ਮਾਰਕੀਟਿੰਗ ਤੇ ਨਿਰਯਾਤ ਵਿਚ ਕੋਈ ਰੁਕਾਵਟ ਨਹੀਂ ਆਵੇਗੀ|

ਉਨਾਂ ਦਸਿਆ ਕਿ ਹਰਿਆਣਾ ਜੈਵਿਕ ਪ੍ਰਮਾਣੀਕਰਣ ਏਜੰਸੀ ਤੇ ਦੀਨਦਯਾਲ ਉਪਾਧਿਏ ਜੈਵਿਕ ਖੇਤੀ ਵਧੀਆ ਕੇਂਦਰ ਆਪਸ ਵਿਚ ਨਾਲ ਮਿਲ ਕੇ ਕੰਮ ਕਰਨਗੇ| ਯੂਨੀਵਰਸਿਟੀ ਆਪਣੀ ਲੈਬਾਂ ਨੂੰ ਹੋਰ ਵੱਧ ਮਜਬੂਤ ਕਰਨ ਦੇ ਨਾਲ-ਨਾਲ ਜਾਂਚ ਸੇਵਾਵਾਂ ਨੂੰ ਵੀ ਪ੍ਰੋਤਸਾਹਨ ਦੇਵੇਗਾ| ਇਸ ਤੋਂ ਪਹਿਲਾਂ ਹਰਿਆਣਾ ਰਾਜ ਵਿਚ ਕੋਈ ਵੀ ਸਰਕਾਰੀ ਜੈਵਿਕ ਪ੍ਰਮਾਣੀਕਰਣ ਏਜੰਸੀ ਨਹੀਂ ਸੀ| ਇਸ ਲਈ ਕਿਸਾਨਾਂ ਨੂੰ ਥਰਡ ਪਾਰਟੀ ਪ੍ਰਮਾਣੀਕਰਣ ਲਈ ਨਿੱਜੀ ਲੈਬਾਂ ਅਤੇ ਹੋਰ ਸੂਬਿਆਂ ਦੀ ਏਜੰਸੀਆਂ ‘ਤੇ ਨਿਰਭਰ ਰਹਿਣਾ ਪੈਂਦਾ ਸੀ, ਜਿਸ ਕਾਰਣ ਸੂਬੇ ਦੇ ਕੋਈ ਕਿਸਾਨਾਂ ਆਪਣੇ ਜੈਵਿਕ ਉਤਪਾਦ ਦੀ ਜਾਂਚ ਨਹੀਂ ਕਰਵਾ ਪਾਉਂਦੇ ਸਨ| ਹੁਣ ਇਸ ਸੰਸਥਾ ਦੇ ਸਥਾਪਿਤ ਹੋਣ ‘ਤੇ ਸੂਬੇ ਦੇ ਕਿਸਾਨਾਂ ਨੂੰ ਜੈਵਿਕ ਉਤਪਾਦ ਪ੍ਰਮਾਣੀਕਰਣ ਨਾਲ ਜੁੜੀ ਸਾਰੀ ਜਾਣਕਾਰੀਆਂ ਦਾ ਸਮਾਂ ‘ਤੇ ਪਤਾ ਚਲ ਸਕੇਗਾ ਅਤੇ ਉਹ ਆਪਣੇ ਜੈਵਿਕ ਉਤਪਾਦ ਨੂੰ ਯੋਗ ਕੀਮਤ ‘ਤੇ ਵੇਚ ਪਾਉਣਗੇ|

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: