ਹਰਿਆਣਾ-ਅਕਾਲੀ ਵਿਧਾਇਕ ਬਲਕਾਰ ਸਿੰਘ ਨੇ ਜਜਪਾ ‘ਚ ਜਾਣ ਦਾ ਕੀਤਾ ਖੰਡਨ

ਹਰਿਆਣਾ-ਅਕਾਲੀ ਵਿਧਾਇਕ ਬਲਕਾਰ ਸਿੰਘ ਨੇ ਜਜਪਾ ‘ਚ ਜਾਣ ਦਾ ਕੀਤਾ ਖੰਡਨ

ਹਰਿਆਣਾ ”ਚ ਅਕਾਲੀ ਦਲ ਦੇ ਵਿਧਾਇਕ ਬਲਕਾਰ ਸਿੰਘ ਨੇ ਜਨਨਾਇਕ ਜਨਤਾ ਪਾਰਟੀ (ਜਜਪ) ”ਚ ਸ਼ਾਮਿਲ ਹੋਣ ਦਾ ਖੰਡਨ ਕੀਤਾ ਹੈ। ਚੰਡੀਗੜ· ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਸਥਾਪਕ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਪਹੁੰਚੇ ਹੋਏ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਸਪੱਸ਼ਟ ਕੀਤਾ ਕਿ ਦੋ ਦਿਨ ਪਹਿਲਾਂ ਜਜਪਾ ਦੇ ਨੇਤਾ ਉਹਨਾਂ ਦੇ ਨਿਵਾਸ ਸਥਾਨ ਤੇ ਆਏ ਸਨ। ਉਹਨਾਂ ਦੇ ਨਾਲ ਮੀਡੀਆ ਦੇ ਲੋਕ ਵੀ ਸਨ ਅਤੇ ਉਹਨਾਂ ਨੇ ਜਜਪਾ ”ਚ ਸ਼ਾਮਿਲ ਹੋਣ ਬਾਰੇ ਦੱਸ ਦਿੱਤਾ ਜਦਕਿ ਅਸਲ ਵਿੱਚ ਅਜਿਹਾ ਨਹੀਂ ਹੈ। ਉਹਨਾਂ ਸਪੱਸ਼ਟ ਕੀਤਾ ਕਿ ਹਾਲਾਂਕਿ ਸਾਡਾ ਸਮਰਥਨ ਚੌਟਾਲਾ ਪਰਿਵਾਰ ਦੀ ਬਣੀ ਇਸ ਨਵੀਂ ਪਾਰਟੀ ਜਜਪਾ ਦੇ ਨਾਲ ਹੈ ਪਰੰਤੂ ਇਹ ਪਾਰਟੀ ਹਾਲੇ ਰਜਿਸਟਰਡ ਨਹੀਂ ਹੋਈ। ਉਹਨਾਂ ਸਪੱਸ਼ਟ ਕਰਦੇ ਕਿਹਾ ਕਿ ਉਹ ਅਕਾਲੀ ਦੇ ਵਿਧਾਇਕ ਹਨ ਅਤੇ ਅਕਾਲੀ ਦਲ ਵਿੱਚ ਹੀ ਰਹਿਣਗੇ।

Share Button

Leave a Reply

Your email address will not be published. Required fields are marked *

%d bloggers like this: