Sat. Aug 17th, 2019

ਹਰਾ ਬਦਾਮ ਹੈ ਬਹੁਤ ਗੁਣਕਾਰੀ

ਹਰਾ ਬਦਾਮ ਹੈ ਬਹੁਤ ਗੁਣਕਾਰੀ

ਸੁੱਕੇ ਬਦਾਮਾਂ ਦੇ ਉਲਟ, ਹਰੇ ਬਦਾਮਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਫਾਈਬਰ ਵੀ ਵਧੇਰੇ ਹੁੰਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿਚ ਹਰੇ ਬਦਾਮ ਸੁੱਕੇ ਬਦਾਮ ਤੋਂ ਜ਼ਿਆਦਾ ਖਾਦੇ ਜਾ ਸਕਦੇ ਹਨ।

– ਹਰੇ ਬਦਾਮ ਵਿੱਚ ਪਾਣੀ ਅਤੇ ਫਾਈਬਰ ਦੀ ਬਹੁਤਾਤ ਹੋਣ ਕਰਕੇ ਉਹ ਗਰਮੀਆਂ ਦੇ ਮੌਸਮ ਵਿੱਚ ਹਜ਼ਮ ਕਰਨ ਵਿੱਚ ਸਹਾਇਤਾ ਕਰਦੇ ਹਨ। ਹਾਲਾਂਕਿ ਖਾਣ ਲਈ ਹਰੇ ਬਦਾਮ ਦੀ ਮਾਤਰਾ ਖੁਰਾਕ ‘ਤੇ ਨਿਰਭਰ ਕਰਦੀ ਹੈ, ਪਰ ਆਮ ਤੌਰ’ ਤੇ ਇਕ ਦਿਨ ਵਿਚ ਅੱਠ ਤੋਂ ਦਸ ਬਦਾਮ ਖਾ ਸਕਦੇ ਹਾਂ।

– ਹਰੇ ਬਦਾਮ ਵਿਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਗੁਰਦੇ ਨਾਲ ਸਬੰਧਤ ਪ੍ਰੇਸ਼ਾਨੀ ਵਾਲਿਆਂ ਨੂੰ ਮਾਹਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

– ਹਾਲਾਂਕਿ ਹਰੇ ਬਦਾਮ ਨੂੰ ਛਿਲ ਕੇ ਖਾਧਾ ਜਾ ਸਕਦਾ ਹੈ, ਪਰ ਜੇ ਕੋਈ ਇਸ ਤਰ੍ਹਾਂ ਨਹੀਂ ਖਾਣਾ ਚਾਹੁੰਦਾ ਤਾਂ ਉਨ੍ਹਾਂ ਨੂੰ ਜੈਤੂਨ ਦੇ ਤੇਲ ਨਾਲ ਵੀ ਖਾਧਾ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: