ਹਰਸਿਮਰਤ ਬਾਦਲ ਵੱਲੋਂ ਅੰਮ੍ਰਿਤਸਰ ਦਾ ਨਾਂਦੇੜ ਅਤੇ ਮੁੰਬਈ ਨਾਲ ਹਵਾਈ ਸੰਪਰਕ ਜੋੜਣ ਲਈ ਜੈਅੰਤ ਸਿਨਹਾ ਦਾ ਧੰਨਵਾਦ

ss1

ਹਰਸਿਮਰਤ ਬਾਦਲ ਵੱਲੋਂ ਅੰਮ੍ਰਿਤਸਰ ਦਾ ਨਾਂਦੇੜ ਅਤੇ ਮੁੰਬਈ ਨਾਲ ਹਵਾਈ ਸੰਪਰਕ ਜੋੜਣ ਲਈ ਜੈਅੰਤ ਸਿਨਹਾ ਦਾ ਧੰਨਵਾਦ

ਕੇਂਦਰੀ ਫੈਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਿੱਖ ਸ਼ਰਧਾਲੂਆਂ ਲਈ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਵਾਸਤੇ ਅੰਮ੍ਰਿਤਸਰ ਤੋਂ ਨਾਂਦੇੜ ਤਕ ਸਿੱਧੀ ਉਡਾਣ ਸ਼ੁਰੂ ਕਰਨ ਲਈ ਅੱਜ ਰਾਜ ਸਿਵਲ ਆਵਾਜਾਈ ਮੰਤਰੀ ਸ੍ਰੀ ਜੈਅੰਤ ਸਿਨਹਾ ਦਾ ਧੰਨਵਾਦ ਕੀਤਾ।
ਇਹ ਸਿੱਧੀ ਉਡਾਣ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ ਹਫ਼ਤੇ ਦੇ ਆਖ਼ਰੀ ਦਿਨਾਂ ਵਿਚ ਦੋ ਵਾਰ ਜਾਇਆ ਕਰੇਗੀ। ਇਸ ਸੰਬੰਧੀ ਸਿੱਖ ਸੰਗਤ ਦੇ ਕਹਿਣ ਉੱਤੇ ਬੀਬੀ ਬਾਦਲ ਵੱਲੋਂ ਆਵਾਜਾਈ ਮੰਤਰੀ ਨੂੰ ਬੇਨਤੀ ਕੀਤੀ ਗਈ ਸੀ।
ਬੀਬੀ ਬਾਦਲ ਨੇ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਰਾਹੀਂ ਮੁੰਬਈ ਨਾਲ ਜੋੜਣ ਲਈ ਵੀ ਸਿਵਲ ਆਵਾਜਾਈ ਮੰਤਰੀ ਦਾ ਧੰਨਵਾਦ ਕੀਤਾ। ਇਹ ਉਡਾਣ ਵੀ ਅੱਜ ਸ਼ੁਰੂ ਹੋਈ ਹੈ। ਇਹ ਉਡਾਣ ਵੀ ਹਫਤੇ ਦੇ ਆਖਰੀ ਦਿਨਾਂ ਦੌਰਾਨ ਦੋ ਵਾਰ ਜਾਇਆ ਕਰੇਗੀ।
ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਨਵੀਆਂ ਉਡਾਣਾਂ ਦੀ ਸਹੂਲਤ ਦੇਣ ਲਈ ਸਿਵਲ ਆਵਾਜਾਈ ਮੰਤਰੀ ਦਾ ਧੰਨਵਾਦ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹਨਾਂ ਉਡਾਣਾਂ ਨਾਲ ਸ਼ਰਧਾਲੂਆਂ ਅਤੇ ਕਾਰੋਬਾਰੀਆਂ ਨੂੰ ਕਾਫੀ ਮੱਦਦ ਮਿਲੇਗੀ।  ਉਹਨਾਂ ਨੇ ਸ੍ਰੀ ਸਿਨਹਾ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਸਿੱਧੀ ਕੌਮਾਂਤਰੀ ਉਡਾਣ ਮੁੜ ਸ਼ੁਰੂ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਉਡਾਣ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜਾਬੀਆਂ ਅਤੇ ਵਿਦੇਸ਼ ਵਿਚ ਰਹਿੰਦੇ ਪਰਵਾਸੀਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਇਹ ਉਡਾਣ ਦਿੱਲੀ ਵਿਚੋਂ ਦੀ ਹੋ ਕੇ ਜਾਂਦੀ ਹੈ। ਉਹਨਾਂ ਕਿਹਾ ਕਿ ਬਰਮਿੰਘਮ ਨੂੰ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਉੁਹਨਾਂ ਪਰਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ, ਜਿਹੜੇ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਪੰਜਾਬ ਵਿਚ ਰਹਿੰਦੇ ਸਕੇ ਸੰਬੰਧੀਆਂ ਨੂੰ ਇਸ ਦਾ ਲਾਭ ਹੋਵੇਗਾ।

Share Button

Leave a Reply

Your email address will not be published. Required fields are marked *