ਹਰਸ਼ ਵਰਧਨ ਸ਼ਰਿੰਗਲਾ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਕੀਤਾ ਨਿਯੁਕਤ

ਹਰਸ਼ ਵਰਧਨ ਸ਼ਰਿੰਗਲਾ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਕੀਤਾ ਨਿਯੁਕਤ
ਸਿੱਖਸ ਆਫ ਅਮਰੀਕਾ ਵਲੋਂ ਹਰਸ਼ ਵਰਧਨ ਦੀ ਨਿਯੁਕਤੀ ਦਾ ਸਵਾਗਤ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਚੰਗੇ ਨੀਤੀਵਾਨ ਹਰਸ਼ ਵਰਧਨ ਸ਼ਰਿੰਗਲਾ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਸ਼ਰਿੰਗਲਾ ਜੋ ਭਾਰਤੀ ਵਿਦੇਸ਼ੀ ਸੇਵਾਵਾਂ ਦੇ ੧੯੮੪ ਬੈਚ ਦੇ ਨੀਤੀਵਾਨ ਹਨ, ਜੋ ਨਵਤੇਜ ਸਿੰਘ ਸਰਨਾ ਦੀ ਜਗ੍ਹਾ ਲੈਣਗੇ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਨਵਰੀ ਵਿੱਚ ਆਪਣਾ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ਸ਼ਰਿੰਗਲਾ ਬੰਗਲਾਦੇਸ਼ ‘ਚ ਭਾਰਤੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੀਨੀਅਰ ਕੂਟਨੀਤਕ ਰੀਵਾ ਗਾਂਗੁਲੀ ਦਾਸ ਜੋ ਵਰਤਮਾਨ ਸਮੇਂ ਸੱਭਿਆਚਾਰ ਸਬੰਧੀ ਭਾਰਤੀ ਕੌਸਲ ਦੀ ਡਾਇਰੈਕਟਰ ਜਨਰਲ ਹਨ, ਨੂੰ ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨਰ ਲਗਾਇਆ ਗਿਆ ਹੈ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਹੈ। ਹਰਸ਼ ਵਰਧਨ ਦੀ ਕਾਰਗੁਜ਼ਾਰੀ, ਕੁਮਿਨਿਟੀ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਸਰਕਾਰ ਦੀਆਂ ਪਾਲਿਸੀਆਂ ਨੂੰ ਦਿਆਨਤਦਾਰੀ ਨਾਲ ਨਿਭਾਉਣ ਸੰਬੰਧੀ ਉਂਨਾਂ ਦੀ ਇਹ ਨਿਯੁਕਤੀ ਕੀਤੀ ਗਈ ਹੈ। ਕੇਂਦਰੀ ਸਪਕੋਸਮੈਨ ਨੇ ਕਿਹਾ ਕਿ ਹਰਸ਼ ਵਰਧਨ ਅਮਰੀਕੀ ਸੰਬੰਧ ਤੇ ਨੀਤੀਆਂ ਨੂੰ ਹੋਰ ਮਜ਼ਬੂਤ ਕਰਨਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇ ਜਨਮ ਦਿਹਾੜੇ ਨੂੰ ਮਨਾਉਣ ਵਿੱਚ ਅਹਿਮ ਰੋਲ ਤੇ ਯੋਗਦਾਨ ਪਾਉਣਗੇ। ਜਿਸ ਸੰਬੰਧੀ ਉਂਨਾਂ ਨੂੰ ਵਿਸਥਾਰ ਪੂਰਵਕ ਦਸਿਆ ਗਿਆ ਹੈ।
ਸਿੱਖਸ ਆਫ ਅਮਰੀਕਾ ਜਲਦੀ ਹੀ ਅਪਨੀ ਟੀਮ ਨਾਲ ਨਵੇਂ ਅੰਬੈਸਡਰ ਨੂੰ ਮਿਲਕੇ ਭਵਿਖ ਦੀ ਰੂਪ-ਰੇਖਾ ਸੰਬੰਧੀ ਅਵਗਤ ਕਰਾਵੇਗਾ। ਹਾਲ ਦੀ ਘੜੀ ਡਾ. ਅਡੱਪਾ ਪ੍ਰਸਾਦ ਉੱਪ ਪ੍ਰਧਾਨ ਬੀ ਜੇ ਪੀ, ਕੰਵਲਜੀਤ ਸਿੰਘ ਸੋਨੀ, ਕਨਵੀਨਰ ਬੀ ਜੇ ਪੀ ਸਿੱਖਸ ਅਫੇਅਰ ਅਮਰੀਕਾ, ਵੱਖ ਵੱਖ ਸਟੇਟਾਂ ਦੇ ਬੀਜੇਪੀ ਕਨਵੀਨਰਾਂ ਜਿਸ ਵਿੱਚ ਬਲਜਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ ਰਹੇਜਾ, ਚਤਰ ਸਿੰਘ ਸੈਣੀ, ਰਤਨ ਸਿੰਘ ਅਤੇ ਆਤਮਾ ਸਿੰਘ ਨੀਊਜਰਸੀ ਨੇ ਹਰਸ਼ ਵਰਧਨ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: